ਪਟਿਆਲਾ : ਅਵਾਰਾ ਪਸ਼ੂਆਂ ਤੋਂ ਇਨਸਾਨੀ ਜ਼ਿੰਦਗੀਆਂ ਬਚਾਉਣ ਲਈ ਕੱਢਿਆ ਕੈਂਡਲ ਮਾਰਚ , ਪੀੜਤ ਪਰਿਵਾਰ ਵੀ ਹੋਏ ਸ਼ਾਮਿਲ
ਪਟਿਆਲਾ : ਅਵਾਰਾ ਪਸ਼ੂਆਂ ਤੋਂ ਇਨਸਾਨੀ ਜ਼ਿੰਦਗੀਆਂ ਬਚਾਉਣ ਲਈ ਕੱਢਿਆ ਕੈਂਡਲ ਮਾਰਚ , ਪੀੜਤ ਪਰਿਵਾਰ ਵੀ ਹੋਏ ਸ਼ਾਮਿਲ:ਪਟਿਆਲਾ : ਅਵਾਰਾ ਪਸ਼ੂਆਂ ਨਾਲ ਹੋ ਰਹੀਆਂ ਦੁਰਘਟਨਾਵਾਂ ਨਾਲ ਖਤਮ ਹੋ ਰਹੀਆਂ ਇਨਸਾਨੀ ਜ਼ਿੰਦਗੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪਟਿਆਲਾ ਦੇ ਫੁਆਰਾ ਚੌਂਕ ਵਿਚ 21 ਜਥੇਬੰਦੀਆਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਕੈਂਡਲ ਮਾਰਚ ਕੱਢਿਆ ਹੈ। ਇਹ ਕੈਂਡਲ ਮਾਰਚ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਜਗਾਉਣ ਲਈ ਕੀਤਾ ਗਿਆ ਅਤੇ ਕਿਹਾ ਗਿਆ ਕਿ ਜੇਕਰ ਸਰਕਾਰ ਹਰ ਇਕ ਨਾਗਰਿਕ ਤੋਂ ਗਊ ਸੈੱਸ ਲੈ ਰਹੀ ਹੈ ਤਾਂ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਅਵਾਰਾ ਪਸ਼ੂਆਂ ਨੂੰ ਸੰਭਾਲੇ।
[caption id="attachment_331954" align="aligncenter" width="300"] ਪਟਿਆਲਾ : ਅਵਾਰਾ ਪਸ਼ੂਆਂ ਤੋਂ ਇਨਸਾਨੀ ਜ਼ਿੰਦਗੀਆਂ ਬਚਾਉਣ ਲਈ ਕੱਢਿਆ ਕੈਂਡਲ ਮਾਰਚ , ਪੀੜਤ ਪਰਿਵਾਰ ਵੀ ਹੋਏ ਸ਼ਾਮਿਲ[/caption]
ਇਸ ਕੈਂਡਲ ਮਾਰਚ ਵਿੱਚ ਅਵਾਰਾ ਪਸ਼ੂ ਦੀ ਲਪੇਟ ਵਿਚ ਆ ਕੇ ਮਾਰੇ ਗਏ ਮਨਦੀਪ ਸਿੰਘ ਮੰਨੂ ਦੀ ਮਾਂ ਜਸਵੰਤ ਕੌਰ ਦੀ ਅਗਵਾਈ ਵਿਚ ਕੀਤਾ ਗਿਆ ਹੈ। ਜਿਸ ਦੀ ਰੂਪ ਰੇਖਾ ਉਘੀ ਚਿੰਤਕ ਡਾਕਟਰ ਹਰਸ਼ਿੰਦਰ ਕੌਰ ਨੇ ਤਿਆਰ ਕੀਤੀ ਸੀ। ਇਸ ਮਾਰਚ ਵਿਚ ਡਾਕਟਰ, ਮੀਡੀਆ ਕਰਮੀ, ਟਰੱਕ ਯੁਨੀਅਨ, ਵਿਦਿਆਰਥੀ, ਰਾਜਨੀਤਿਕ ਲੋਕ, ਸਮਾਜ ਸੇਵੀ ਸਗੰਠਨ ਆਦਿ ਨੇ ਭਾਗ ਲਿਆ, ਜਿਸ ਵਿੱਚ ਔਰਤਾਂ ਦੀ ਵੀ ਭਾਰੀ ਸ਼ਮੂਲੀਅਤ ਸੀ। ਸੈਂਕੜੇ ਲੋਕ ਪਹਿਲਾਂ 6 ਵਜੇ ਫੁਆਰਾ ਚੌਂਕ ਕੋਲ ਇਕੱਠੋ ਹੋਏ, ਉਸ ਤੋਂ ਬਾਅਦ ਇਹ ਕੈਂਡਲ ਮਾਰਚ ਚਿਲਡਰਨ ਚੌਂਕ 'ਤੇ ਜਾ ਕੇ ਸਮਾਪਤ ਹੋਇਆ।ਇਸ ਕੈਂਡਲ ਮਾਰਚ ਵਿਚ ਜਥੇਬੰਦੀਆਂ ਨੇ ਆਪੋ ਆਪਣੇ ਬੈਨਰ ਫੜੇ ਹੋਏ ਸਨ।
[caption id="attachment_331953" align="aligncenter" width="300"]
ਪਟਿਆਲਾ : ਅਵਾਰਾ ਪਸ਼ੂਆਂ ਤੋਂ ਇਨਸਾਨੀ ਜ਼ਿੰਦਗੀਆਂ ਬਚਾਉਣ ਲਈ ਕੱਢਿਆ ਕੈਂਡਲ ਮਾਰਚ , ਪੀੜਤ ਪਰਿਵਾਰ ਵੀ ਹੋਏ ਸ਼ਾਮਿਲ[/caption]
ਇਸ ਵੇਲੇ ਬੈਨਰਾਂ ਦੇ ਲਿਖੀ ਇਬਾਰਤ ਸਰਕਾਰ ਨੂੰ ਕਹਿ ਰਹੀ ਸੀ ਕਿ ਇਨਸਾਨੀ ਜ਼ਿੰਦਗੀਆਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਓ, ਇਬਾਰਤ ਇਹ ਵੀ ਕਹਿ ਰਹੀ ਸੀ ਕਿ ਅਵਾਰਾ ਪਸ਼ੂਆਂ ਨੂੰ ਸਾਂਭਿਆ ਜਾਵੇ ਤਾਂ ਕਿ ਅਵਾਰਾ ਪਸ਼ੂਆਂ ਦੀਆਂ ਜ਼ਿੰਦਗੀਆਂ ਵੀ ਬਚ ਸਕਣ ਤੇ ਇਨਸਾਨੀ ਜ਼ਿੰਦਗੀਆਂ ਨੂੰ ਵੀ ਕੋਈ ਨੁਕਸਾਨ ਨਾ ਹੋਵੇ, ‘ਸੁੱਤੀ ਸਰਕਾਰ ਨੂੰ ਜਗਾਓ ਤੇ ਅਵਾਰਾ ਪਸ਼ੂਆਂ ਨੂੰ ਨੱਥ ਪਾਓ’ ਇਸ ਵੇਲੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਰੇ ਪੰਜਾਬ ਵਿਚ ਫਿਰਦੇ ਅਵਾਰਾ ਪਸ਼ੂਆਂ ਦੀ ਗਿਣਤੀ ਕਰਾਈ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਇਨੇ ਅਵਾਰਾ ਪਸ਼ੂ ਆਖਿਰ ਕਿੱਥੋਂ ਆ ਗਏ ਹਨ।ਇਸ ਵੇਲੇ ਡਾ. ਹਰਸ਼ਿੰਦਰ ਕੌਰ ਨੇ ਐਲਾਨ ਕੀਤਾ ਕਿ ਅਸੀਂ ਸਰਕਾਰ ਨੂੰ ਤਿੰਨ ਹਫਤਿਆਂ ਦਾ ਸਮਾਂ ਦੇ ਰਹੇ ਹਾਂ। ਜੇਕਰ ਅਵਾਰਾ ਪਸ਼ੂਆਂ ਦਾ ਕੋਈ ਇੰਤਜਾਮ ਕੀਤਾ ਜਾਵੇ ਨਹੀਂ ਤਾਂ ਇਹ ਪ੍ਰਦਰਸ਼ਨ ਪੰਜਾਬ ਪੱਧਰ 'ਤੇ ਲੈ ਕੇ ਜਾਵਾਂਗੇ ਤਾਂ ਕਿ ਪੰਜਾਬ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰ ਸਕੀਏ।
[caption id="attachment_331951" align="aligncenter" width="300"]
ਪਟਿਆਲਾ : ਅਵਾਰਾ ਪਸ਼ੂਆਂ ਤੋਂ ਇਨਸਾਨੀ ਜ਼ਿੰਦਗੀਆਂ ਬਚਾਉਣ ਲਈ ਕੱਢਿਆ ਕੈਂਡਲ ਮਾਰਚ , ਪੀੜਤ ਪਰਿਵਾਰ ਵੀ ਹੋਏ ਸ਼ਾਮਿਲ[/caption]
ਇਸ ਵੇਲੇ ਪੀੜਤ ਮਾਂ ਜਸਵੰਤ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਅਵਾਰਾ ਪਸ਼ੂਆਂ ਦਾ ਇੰਤਜਾਮ ਕਰ ਦਿੰਦੀ ਤਾਂ ਮੇਰੇ ਪੁੱਤ ਨੇ ਬਚ ਜਾਣਾ ਸੀ, ਇਸੇ ਤਰ੍ਹਾਂ ਇਕ ਹੋਰ ਪੀੜਤ ਵਰਿੰਦਰ ਕੁਮਾਰ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਜੀਅ ਵੀ ਬਚ ਜਾਣੇ ਸਨ ਜੇਕਰ ਸਰਕਾਰ ਇਸ ਵੱਲ ਧਿਆਨ ਦੇ ਦਿੰਦੀ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸਾਡੇ ਤੇ ਅਵਾਰਾ ਪਸ਼ੂਆਂ ਦਾ ਕਹਿਰ ਚਲ ਰਿਹਾ ਹੈ, ਇਸ ਵੇਲੇ ਕੈਂਡਲ ਮਾਰਚ ਵਿਚ ਪੁੱਜੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸਰਕਾਰ ਤੁਰੰਤ ਅਵਾਰਾ ਪਸ਼ੂਆਂ ਦਾ ਇੰਤਜਾਮ ਕਰੇ ਨਹੀ ਤਾਂ ਪਤਾ ਨਹੀਂ ਕਿੰਨੀਆਂ ਨਿਰਦੋਸ਼ ਜ਼ਿੰਦਗੀਆਂ ਅਜਾਈ ਹੀ ਚਲੀਆਂ ਜਾਣਗੀਆਂ। ਸਾਬਕਾ ਡੀਪੀਆਰਓ ਕੁਲਜੀਤ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿਚ ਲੋਕਾਂ ਨੂੰ ਆਪਣੇ ਹੱਕਾਂ ਲਈ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਵੇਲੇ ਇੰਡੀਅਨ ਮੈਡੀਕਲ ਐਸੋਸੀਏਸ਼ਨ, ਇੰਟਰਨੈਸ਼ਨਲ ਮੀਡੀਆ ਐਸੋਸੀਏਸ਼ਨ, ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ., ਓਮੈਕਸ ਸਿਟੀ ਫੈਲਫ਼ੇਅਰ ਐਸੋਸੀਏਸ਼ਨ, ਪਟਿਆਲਾ ਆਲੋਪੈਥਿਕ ਪ੍ਰੈਕਟੀਸ਼ਨਰ ਐਸੋਸੀਏਸ਼ਨ, ਸ਼੍ਰੋਮਣੀ ਅਕਾਲੀ ਦਲ, ਆਦਿ 30 ਜਥੇਬੰਦੀਆਂ ਨੇ ਭਾਗ ਲਿਆ।
-PTCNews