ਮਤਰੇਈ ਮਾਂ ਅਤੇ ਮਤਰੇਏ ਭਰਾ ਨੇ ਪੁੱਤ ਨੂੰ ਜ਼ਹਿਰ ਦਾ ਟੀਕਾ ਲਗਾ ਉਤਾਰਿਆ ਮੌਤ ਦੇ ਘਾਟ
ਪਟਿਆਲਾ, 23 ਮਾਰਚ 2022: ਨਾਭਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਤਰੇਈ ਮਾਂ ਅਤੇ ਮਤਰੇਏ ਭਰਾ ਵੱਲੋਂ ਤੀਹ ਸਾਲਾ ਨੌਜਵਾਨ ਨੂੰ ਜ਼ਹਿਰ ਦਾ ਟੀਕਾ ਲਗਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਹ ਵੀ ਪੜ੍ਹੋ: ਸ਼ਹੀਦ ਭਗਤ ਸਿੰਘ ਬਾਰੇ 10 ਜਾਣੇ-ਅਣਜਾਣੇ ਤੱਥ, ਜਿਨ੍ਹਾਂ ਤੋਂ ਤੁਹਾਨੂੰ ਵੀ ਜਾਣੂ ਹੋਣਾ ਚਾਹੀਦਾ
ਇਹ ਘਟਨਾ ਨਾਭਾ ਦੇ ਬੋੜਾ ਗੇਟ ਦੀ ਹੈ ਜਿਥੇ ਮਾਨਸਿਕ ਤੌਰ 'ਤੇ ਕਮਜ਼ੋਰ ਸ਼ੈਲੀ ਨਾਮਕ ਨੌਜਵਾਨ ਜਿਸ ਦੀ ਬਚਪਨ ਵਿੱਚ ਹੀ ਮਾਂ ਗੁਜ਼ਰ ਗਈ ਅਤੇ ਦੂਜੇ ਵਿਆਹ ਮਗਰੋਂ ਪਿਤਾ ਦੇ ਵੀ ਗੁਜ਼ਰ ਜਾਣ ਤੋਂ ਬਾਅਦ ਅੱਜ ਸਵੇਰੇ ਮਤਰੇਈ ਮਾਂ ਅਤੇ ਭਰਾ ਵੱਲੋਂ ਸ਼ੈਲੀ ਨੂੰ ਨਾਭਾ ਦੇ ਨੈਚਰਲ ਪਾਰਕ 'ਚ ਜ਼ਹਿਰ ਦਾ ਟੀਕਾ ਲਗਾ ਦਿੱਤਾ ਗਿਆ।
ਜ਼ਹਿਰੀਲਾ ਟੀਕਾ ਲਗਾਉਣ ਤੋਂ ਬਾਅਦ ਉਨ੍ਹਾਂ ਸ਼ੈਲੀ ਨੂੰ ਘਰ ਛੱਡ ਦਿੱਤਾ ਜਿੱਥੇ ਉਸ ਨੇ ਆਪਣੀ ਚਾਚੀ ਅਤੇ ਗੁਆਂਢੀਆਂ ਨੂੰ ਜ਼ਹਿਰ ਦਾ ਟੀਕਾ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਅਤੇ ਚਾਚੇ ਦੇ ਪੁੱਤ ਵੱਲੋਂ ਸ਼ੈਲੀ ਦੀ ਵੀਡੀਓ ਵੀ ਬਣਾ ਲਈ ਗਈ। ਜਿਸ ਵਿਚ ਮਰਨ ਤੋਂ ਪਹਿਲਾ ਸ਼ੈਲੀ ਨੇ ਸਾਰੀ ਘਟਨਾ ਦਾ ਬ੍ਰਿਤਾਂਤ ਦੱਸਿਆ।
ਹਾਲਤ ਵਿਗੜਨ 'ਤੇ ਗੁਆਂਢੀਆਂ ਵੱਲੋਂ ਸ਼ੈਲੀ ਨੂੰ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਮ੍ਰਿਤਕ ਸ਼ੈਲੀ ਦੀ ਚਾਚੀ ਅਤੇ ਗੁਆਂਢੀਆਂ ਨੇ ਦੱਸਿਆ ਕਿ ਉਸ ਦੀ ਮਤਰੇਈ ਮਾਂ ਅਤੇ ਮਤਰੇਏ ਭਰਾ ਵੱਲੋਂ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਕੋਰੋਨਾ ਗਾਈਡਲਾਈਨ 'ਤੇ ਰਾਹਤ ਦੀ ਖਬਰ! 31 ਮਾਰਚ ਤੋਂ ਦੇਸ਼ 'ਚ ਖ਼ਤਮ ਹੋ ਜਾਣਗੀਆਂ ਸਾਰੀਆਂ ਪਾਬੰਦੀਆਂ
ਮਾਮਲੇ ਦੀ ਤਫਤੀਸ਼ ਕਰ ਰਹੇ ਕੋਤਵਾਲੀ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਤਫਤੀਸ਼ ਕਰਨ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।
-PTC News