'Stealth Omicron' ਬਣ ਗਿਆ ਨਵਾਂ ਖ਼ਤਰਾ, RT-PCR ਵੀ ਨਹੀਂ ਫੜ ਪਾਉਂਦਾ
ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਨੇ ਵਿਸ਼ਵ ਭਰ ਦਾ ਜਿਊਣਾ ਦੁਰਲਭ ਕੀਤਾ ਹੋਇਆ ਹੈ। ਇਸ ਦੇ ਸਦਾ ਆ ਰਹੇ ਨਵੇਂ ਰੂਪਾਂ ਨੇ ਆਮ ਲੋਕਾਂ ਦੇ ਨਾਲ-ਨਾਲ ਵਿਗਿਆਨੀਆਂ ਨੂੰ ਵੀ ਦੁਚਿੱਤੀ ਵਿੱਚ ਪਾਇਆ ਹੋਇਆ ਹੈ। ਯੂਰੋਪ ਵਿੱਚ ਹੁਣ ਓਮੀਕਰੋਨ ਵੇਰੀਐਂਟ ਦਾ ਇੱਕ ਨਵਾਂ sub-strain ਸਾਹਮਣੇ ਆਇਆ ਹੈ, ਜਿਸ ਨੂੰ 'Stealth Omicron' ਦਾ ਨਾਮ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਪੰਜਾਬ ਚੋਣਾਂ: 25 ਜਨਵਰੀ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ, 2 ਫਰਵਰੀ ਨੂੰ ਪੜਤਾਲ ਇਹ BA.2 sub-strain ਤੋਂ ਵਧੇਰੇ ਖਤਰਾ ਹੈ ਕਿਉਂਕਿ ਇਹ RT-PCR ਟੈਸਟਾਂ ਨੂੰ ਵੀ ਚਕਮਾ ਦੇਣ 'ਚ ਕਮਿਆਬ ਹੈ। ਇਸ ਕਾਰਨ ਯੂਰਪ ਵਿੱਚ ਨਵੀਂ ਕੋਰੋਨਾ ਲਹਿਰ ਦਾ ਖਤਰਾ ਪੈਦਾ ਹੋ ਗਿਆ ਹੈ। ਬਰਤਾਨੀਆ ਦਾ ਕਹਿਣਾ ਹੈ ਕਿ ਕਰੋਨਾਵਾਇਰਸ ਦੇ ਓਮੀਕਰੋਨ ਵੇਰੀਐਂਟ ਦੀ ਇਹ ਨਵੀਂ ਉਪ-ਪ੍ਰਜਾਤੀ 40 ਤੋਂ ਵੱਧ ਦੇਸ਼ਾਂ ਵਿੱਚ ਖੋਜੀ ਗਈ ਹੈ। ਇਹ ਕੋਰੋਨਾ ਦੇ ਮਹੱਤਵਪੂਰਨ ਟੈਸਟ RT-PCR ਵਿੱਚ ਨਹੀਂ ਫੜ ਹੁੰਦਾ। BA.2 sub-strain ਯੂਰਪ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਓਮੀਕਰੋਨ ਦੀਆਂ ਤਿੰਨ ਉਪ-ਜਾਤੀਆਂ ਹਨ, Ba.1, Ba.2 ਅਤੇ Ba.3। BA.1 ਉਪ-ਕਿਸਮ ਪੂਰੀ ਦੁਨੀਆ ਵਿੱਚ ਪਾਇਆ ਗਿਆ ਹੈ। ਹੁਣ BA.2 ਪ੍ਰਜਾਤੀ ਤੇਜ਼ੀ ਨਾਲ ਫੈਲ ਰਹੀ ਹੈ। ਇਹ ਵੀ ਪੜ੍ਹੋ: ਭਗਵੰਤ ਮਾਨ ਦੀ ਮੁੱਖ ਮੰਤਰੀ ਪੰਜਾਬ ਨੂੰ ਖੁੱਲ੍ਹੀ ਚੁਣੌਤੀ ਇਹ 'Stealth Omicron' ਭਾਰਤ ਵਿੱਚ ਵੀ ਪਾਇਆ ਜਾਂਦਾ ਹੈ? ਬਰਤਾਨੀਆ ਅਤੇ ਡੈਨਮਾਰਕ ਤੋਂ ਇਲਾਵਾ, BA.2 strain ਸਵੀਡਨ, ਨਾਰਵੇ ਅਤੇ ਭਾਰਤ ਵਿੱਚ ਵੀ ਪਾਏ ਜਾਣ ਦੀ ਰਿਪੋਰਟ ਹੈ। ਭਾਰਤ ਅਤੇ ਫਰਾਂਸ ਦੇ ਵਿਗਿਆਨੀਆਂ ਨੇ ਵੀ ਇਸ ਨਵੇਂ ਰੂਪ 'ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਕਿ ਇਹ BA.1 ਨੂੰ ਵੀ ਹਰਾ ਸਕਦਾ ਹੈ। ਯਾਨੀ ਇਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। - PTC News