ਪਟਿਆਲਾ ਝੜਪ ਦੀ ਜਾਂਚ ਵਿਚ ਤੇਜ਼ੀ ਲਿਆਉਣ ਲਈ ਸੂਬਾ ਸਰਕਾਰ ਵੱਲੋਂ ਐਸ.ਆਈ.ਟੀ ਦਾ ਗਠਨ
ਪਟਿਆਲਾ, 4 ਮਈ: ਪਟਿਆਲਾ ਝੜਪ ਦੀ ਜਾਂਚ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ। ਪਟਿਆਲਾ ਦੇ ਐਸ.ਪੀ. ਡਿਟੈਕਟਿਵ ਡਾ. ਮਹਿਤਾਬ ਸਿੰਘ ਇਸ ਐਸਆਈਟੀ ਦੇ ਮੁੱਖੀ ਹੋਣਗੇ। ਇਹ ਵੀ ਪੜ੍ਹੋ: ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਦਾ ਹੋਇਆ ਬੁਰਾ ਹਾਲ, ਦੇਸ਼ਾਂ ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ ਨੂੰ ਕਰਨਾ ਪੈਂਦਾ ਪ੍ਰੇਸ਼ਾਨੀ ਦਾ ਸਾਹਮਣਾ ਹੋਰਨਾਂ ਮੈਂਬਰਾਂ ਵਿੱਚ ਡੀ.ਐਸ.ਪੀ ਸਿਟੀ ਕ੍ਰਿਸ਼ਨ ਕੁਮਾਰ ਪੈਂਥੇ ਅਤੇ ਉਨ੍ਹਾਂ ਤੋਂ ਇਲਾਵਾ ਐਸ.ਐਚ.ਓ ਕੋਤਵਾਲੀ ਅਤੇ ਇੰਚਾਰਜ ਸੀ.ਆਈ.ਏ ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਹੈ। ਪੁਲਿਸ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਵਿਚ ਤੇਜ਼ੀ ਲਿਆਉਣ ਦੇ ਲਈ ਸੂਬਾ ਸਰਕਾਰ ਵੱਲੋਂ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਹੈ। 29 ਅਪ੍ਰੈਲ ਨੂੰ ਪਟਿਆਲਾ 'ਚ ਵਾਪਰੀ ਝੜਪ ਤੋਂ ਬਾਅਦ ਪੰਜਾਬ ਦੀ ਨਵੀਂ ਚੁਣੀ ਆਮ ਆਦਮੀ ਪਾਰਟੀ ਸਰਕਾਰ ਲਈ ਅਤੇ ਖਾਸ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਇਹ ਕਾਨੂੰਨ ਵਿਵਸਥਾ ਦੀ ਪਹਿਲੀ ਵੱਡੀ ਚੁਣੌਤੀ ਹੈ। 'ਆਪ' ਸਰਕਾਰ ਨੂੰ ਸ਼ਿਵ ਸੈਨਾ (ਬਾਲ ਠਾਕਰੇ) ਦੇ ਆਗੂ ਹਰੀਸ਼ ਸਿੰਗਲਾ ਦੁਆਰਾ ਬੁਲਾਈ ਗਈ 'ਖਾਲਿਸਤਾਨ ਮੁਰਦਾਬਾਦ' ਰੈਲੀ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਸਿੱਖ ਸੰਗਠਨਾਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸਿੱਖ ਕਾਰਕੁਨਾਂ ਨੇ ਬਰਜਿੰਦਰ ਸਿੰਘ ਪਰਵਾਨਾ ਦੀ ਗ੍ਰਿਫਤਾਰੀ ਦੀ ਇਸ ਹਮਲੇ ਪਿੱਛੇ ਕਥਿਤ ‘ਮਾਸਟਰਮਾਈਂਡ’ ਵਜੋਂ ਆਲੋਚਨਾ ਕੀਤੀ ਹੈ ਜਦਕਿ ਕਿ ਕਈ ਉਸਦੇ ਸਮਰਥਨ 'ਚ ਨਿੱਤਰੇ ਹਨ। ਇਹ ਵੀ ਪੜ੍ਹੋ: ਊਰਜਾ ਮੰਤਰਾਲੇ ਨੇ ਦਿੱਤੀ ਕੋਲਾ ਆਯਾਤ ਦੀ ਸਲਾਹ; ਪੰਜਾਬ, ਹਰਿਆਣਾ 'ਤੇ ਪਵੇਗਾ 800 ਤੋਂ 1200 ਕਰੋੜ ਦਾ ਵਿੱਤੀ ਬੋਝ ਸਰਕਾਰ ਦੇ ਸੂਤਰਾਂ ਨੇ ਇਹ ਵੀ ਕਿਹਾ ਕਿ ਭਾਵੇਂ ਡੀਐਸਪੀ, ਐਸਪੀ ਪੱਧਰ ਦੇ ਅਧਿਕਾਰੀ ਅਤੇ ਵੱਖ-ਵੱਖ ਪੁਆਇੰਟਾਂ ਦਾ ਪ੍ਰਬੰਧਨ ਸਾਂਭਣ ਵਾਲੇ ਐਸਐਚਓ ਜੋ ਕੋਈ ਵੀ ਜ਼ਿਮੇਵਾਰ ਨਿਕਲਦਾ ਹੈ, ਜਿਸਨੇ ਕਿਸੇ ਕਿਸਮ ਦੀ ਢਿੱਲ-ਮੱਠ ਵਰਤੀ ਹੋਵੇ ਉਸ ਸਜ਼ਾਯੋਗ ਅਧਿਕਾਰੀ ਨੂੰ ਸਰਕਾਰ ਵਲੋਂ ਬਖਸ਼ਿਆ ਨਹੀਂ ਜਾਵੇਗਾ। -PTC News