Thu, Nov 14, 2024
Whatsapp

ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸ

Reported by:  PTC News Desk  Edited by:  Ravinder Singh -- October 07th 2022 01:02 PM
ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸ

ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸ

ਅਰਜਨਟੀਨਾ : ਅਰਜਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨ ਮੇਸੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ। ਮੇਸੀ ਨੇ ਐਲਾਨ ਕੀਤਾ ਕਿ ਸਾਲ 2022 ਵਿਚ ਹੋਣ ਵਾਲਾ ਫੁੱਟਬਾਲ ਵਿਸ਼ਵ ਕੱਪ ਉਨ੍ਹਾਂ ਦਾ ਆਖਰੀ ਵੱਡਾ ਟੂਰਨਾਮੈਂਟ ਹੋਵੇਗਾ। ਇਸ ਵਿਸ਼ਵ ਕੱਪ ਤੋਂ ਬਾਅਦ ਉਹ ਸੰਨਿਆਸ ਲੈ ਸਕਦੇ ਹਨ। ਅਰਜਨਟੀਨਾ ਟੀਮ ਦੇ ਕਪਤਾਨ ਮੈਸੀ ਨੇ ਸਪੱਸ਼ਟ ਕੀਤਾ ਇਹ ਉਨ੍ਹਾਂ ਦਾ ਆਖ਼ਰੀ ਵਿਸ਼ਵ ਹੋਵੇਗਾ। ਇਕ ਇੰਟਰਵਿਊ ਵਿਚ ਜਦ ਉਨ੍ਹਾਂ ਨਾਲ ਸਵਾਲ ਕੀਤਾ ਕੀ ਇਹ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੈ, ਉਦੋਂ ਉਨ੍ਹਾਂ ਨੇ ਕਿਹਾ ਕਿ ਬਿਲਕੁਲ ਆਖਰੀ ਹੈ। ਅਗਲੇ ਮਹੀਨੇ ਕਤਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ, ਮੇਸੀ ਨੇ ਐਲਾਨ ਕੀਤਾ ਹੈ ਕਿ ਇਹ ਉਸਦਾ ਆਖਰੀ ਵਿਸ਼ਵ ਕੱਪ ਹੋਵੇਗਾ। ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸਮੇਸੀ ਨੇ ਅਰਜਨਟੀਨਾ ਲਈ 164 ਮੈਚਾਂ 'ਚ 90 ਗੋਲ ਕੀਤੇ ਹਨ ਅਤੇ ਉਹ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀਆਂ 'ਚੋਂ ਇਕ ਹੈ। ਕਾਬਿਲੇਗੌਰ ਹੈ ਕਿ ਮੇਸੀ ਚੋਟੀ ਦੇ ਖਿਡਾਰੀਆਂ ਦੀ ਸੂਚੀ ਵਿੱਚ ਈਰਾਨ ਦੇ ਕ੍ਰਿਸਟੀਆਨੋ ਰੋਨਾਲਡੋ (117) ਅਤੇ ਅਲੀ ਦੇਈ (109) ਤੋਂ ਬਾਅਦ ਤੀਜੇ ਨੰਬਰ 'ਤੇ ਹੈ। 35 ਸਾਲਾ ਖਿਡਾਰੀ ਨਵੰਬਰ 'ਚ ਹੋਣ ਵਾਲੇ ਇਸ ਗਲੋਬਲ ਟੂਰਨਾਮੈਂਟ 'ਚ ਆਪਣੇ ਕਰੀਅਰ ਦਾ ਪੰਜਵਾਂ ਵਿਸ਼ਵ ਕੱਪ ਖੇਡੇਗਾ ਅਤੇ ਫੀਫਾ ਵਿਸ਼ਵ ਕੱਪ ਦੌਰਾਨ ਮੇਸੀ ਦੀ ਨਜ਼ਰ ਆਪਣੀ ਟੀਮ 'ਤੇ ਵਿਸ਼ਵ ਕੱਪ ਟਰਾਫੀ ਜਿੱਤਣ 'ਤੇ ਹੋਵੇਗੀ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਏਅਰ ਫੋਰਸ ਡੇਅ 'ਤੇ ਮੀਂਹ ਦੀ ਪੇਸ਼ੀਨਗੋਈ ਜਦੋਂ ਮੇਸੀ ਤੋਂ ਪੁੱਛਿਆ ਗਿਆ ਕਿ ਕੀ ਇਹ ਤੁਹਾਡਾ ਆਖਰੀ ਵਿਸ਼ਵ ਕੱਪ ਹੋਵੇਗਾ ਤਾਂ ਉਸ ਨੇ ਜਵਾਬ ਦਿੱਤਾ ਕਿ ਹਾਂ, ਹਾਂ। ਮੇਸੀ ਨੇ ਅੱਗੇ ਕਿਹਾ ਕਿ ਮੈਂ ਫੈਸਲਾ ਲੈ ਲਿਆ ਹੈ ਅਤੇ ਵਿਸ਼ਵ ਕੱਪ ਦੇ ਦਿਨ ਗਿਣ ਰਿਹਾ ਹਾਂ। ਮੈਂ ਇਸ ਬਾਰੇ ਥੋੜ੍ਹਾ ਘਬਰਾਇਆ ਹੋਇਆ ਹਾਂ। ਮੈਂ ਸਿਰਫ਼ ਹੈਰਾਨ ਹਾਂ ਕਿ ਕੀ ਹੋਣ ਵਾਲਾ ਹੈ। ਇਹ ਆਖਰੀ ਵਾਰ ਹੋਵੇਗਾ ਤੇ ਇਹ ਸਾਡੇ ਦਿਮਾਗ ਵਿਚ ਹੈ ਕਿ ਅਸੀਂ ਉੱਥੇ ਕਿਵੇਂ ਖੇਡਾਂਗੇ। ਮੇਸੀ ਨੇ ਅੱਗੇ ਕਿਹਾ ਕਿ ਅਸੀਂ ਕਤਰ ਪਹੁੰਚਣ ਦਾ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਅਸੀਂ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਹਾਂ ਕਿ ਵਿਸ਼ਵ ਕੱਪ ਸਾਡੇ ਲਈ ਕਿਹੋ ਜਿਹਾ ਰਹੇਗਾ। ਅਸੀਂ ਬਿਹਤਰ ਕਰਾਂਗੇ। -PTC News


Top News view more...

Latest News view more...

PTC NETWORK