Wed, Nov 13, 2024
Whatsapp

ਸ਼੍ਰੀਨਗਰ: CRPF ਦੀ ਟੁਕੜੀ 'ਤੇ ਹੋਇਆ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ, ਇੱਕ ਦੀ ਹਾਲਤ ਗੰਭੀਰ

Reported by:  PTC News Desk  Edited by:  Riya Bawa -- April 04th 2022 05:42 PM -- Updated: April 04th 2022 05:43 PM
ਸ਼੍ਰੀਨਗਰ: CRPF ਦੀ ਟੁਕੜੀ 'ਤੇ ਹੋਇਆ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ, ਇੱਕ ਦੀ ਹਾਲਤ ਗੰਭੀਰ

ਸ਼੍ਰੀਨਗਰ: CRPF ਦੀ ਟੁਕੜੀ 'ਤੇ ਹੋਇਆ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ, ਇੱਕ ਦੀ ਹਾਲਤ ਗੰਭੀਰ

ਸ਼੍ਰੀਨਗਰ: ਸ਼੍ਰੀਨਗਰ ਦੇ ਲਾਲ ਚੌਕ ਦੇ ਮੇਸੂਮਾ ਇਲਾਕੇ 'ਚ ਸੀਆਰਪੀਐੱਫ ਦੀ ਟੁਕੜੀ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ 'ਚ ਇਕ ਜਵਾਨ ਸ਼ਹੀਦ ਹੋ ਗਿਆ। ਇਸ ਦੇ ਨਾਲ ਹੀ ਇਕ ਹੋਰ ਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਜਵਾਨ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਦੋਹਾਂ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਸਿਰਫ ਇਕ ਦੀ ਜਾਨ ਚਲੀ ਗਈ। ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਸ਼੍ਰੀਨਗਰ: CRPF ਦੀ ਟੁਕੜੀ 'ਤੇ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ ਇੱਕ ਦੀ ਹਾਲਤ ਗੰਭੀਰ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਲਾਜੁਰਾਹ ਪਿੰਡ 'ਚ ਅੱਤਵਾਦੀਆਂ ਨੇ ਦੋ ਗੈਰ ਸਥਾਨਕ ਲੋਕਾਂ 'ਤੇ ਗੋਲੀਬਾਰੀ ਕੀਤੀ, ਦੋਵੇਂ ਜ਼ਖਮੀ ਸਥਾਨਕ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਲਾਲ ਚੌਂਕ 'ਚ ਮੇਸੁਮਾ 'ਚ ਅੱਤਵਾਦੀ ਹਮਲੇ 'ਚ ਸੀਆਰਪੀਐੱਫ ਦੇ ਦੋ ਜਵਾਨ ਜ਼ਖਮੀ ਹੋ ਗਏ ਹਨ, ਜਿਸ ਨਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਪੁਲਵਾਮਾ 'ਚ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਪੁਲਵਾਮਾ ਦੇ ਲਾਜੁਰਾਹ 'ਚ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਵੇਲੇ ਵਾਪਰੀ। ਕੁਝ ਅੱਤਵਾਦੀ ਲਾਜੁਰਾਹ ਪੁਲਵਾਮਾ 'ਚ ਆਏ ਅਤੇ ਉੱਥੇ ਮੌਜੂਦ ਦੋ ਗੈਰ-ਸਥਾਨਕ ਮਜ਼ਦੂਰਾਂ 'ਤੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਸੁਰੱਖਿਆ ਕਰਮਚਾਰੀ ਉੱਥੇ ਪਹੁੰਚਦੇ, ਦੋਵੇਂ ਅੱਤਵਾਦੀ ਉਥੋਂ ਭੱਜ ਗਏ। ਸ਼੍ਰੀਨਗਰ: CRPF ਦੀ ਟੁਕੜੀ 'ਤੇ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ ਇੱਕ ਦੀ ਹਾਲਤ ਗੰਭੀਰ ਇਹ ਵੀ ਪੜ੍ਹੋ: ਬੇਕਾਬੂ ਹੋਈ HRTC ਬੱਸ, ਡਰਾਈਵਰ ਦੀ ਮੌਤ ਦੱਸਣਯੋਗ ਹੈ ਕਿ ਐਤਵਾਰ ਸ਼ਾਮ ਨੂੰ ਪੁਲਵਾਮਾ ਜ਼ਿਲੇ 'ਚ ਅੱਤਵਾਦੀਆਂ ਨੇ ਪੰਜਾਬ ਦੇ ਪਠਾਨਕੋਟ ਦੇ ਦੋ ਮਜ਼ਦੂਰਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਪਿਛਲੇ ਇੱਕ ਮਹੀਨੇ ਵਿੱਚ ਗੈਰ-ਸਥਾਨਕ ਕਰਮਚਾਰੀਆਂ 'ਤੇ ਕਈ ਹਮਲੇ ਹੋਏ ਹਨ। ਸ਼੍ਰੀਨਗਰ: CRPF ਦੀ ਟੁਕੜੀ 'ਤੇ ਅੱਤਵਾਦੀ ਹਮਲਾ, ਇਕ ਜਵਾਨ ਸ਼ਹੀਦ ਇੱਕ ਦੀ ਹਾਲਤ ਗੰਭੀਰ -PTC News

Top News view more...

Latest News view more...

PTC NETWORK