'ਰਹਿਤ ਪਿਆਰੀ ਮੁਝ ਕਉ, ਸਿਖ ਪਿਆਰਾ ਨਾਹਿ'। (ਵੀਡੀਓ)
Sri Muktsar Sahib Maghi Mela History, Sikh Festivals: 'ਰਹਿਣੀ ਰਹੈ ਸੋਈ ਸਿਖ ਮੇਰਾ, ਓਹੁ ਸਾਹਿਬ ਮੈ ਉਸ ਕਾ ਚੇਰਾ'।
ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦਾ ਨਾਮ ਮੁਕਤਸਰ ਕਿਉਂ ਪਿਆ ਇਸ ਗੱਲ ਦਾ ਜਵਾਬ ਮਿਲਦਾ ਹੈ, ਉਸ ਸਮੇਂ ਤੋਂ ਜਿਸ 'ਚ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁਗਲ ਤੇ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਹੋਇਆ ਸੀ ।
ਇਸ ਦੌਰਾਨ ਤਕਰੀਬਨ ੧੦ ਲੱਖ ਤੋਂ ਵੀ ਵੱਧ ਫੌਜ ਨੇ ੮ ਮਹੀਨੇ ਤੋਂ ਵੀ ਜਿਆਦਾ ਸਮੇਂ ਲਈ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ।
Sikh Festivals: ਸਮੇਂ ਅਤੇ ਹਲਾਤਾਂ ਦੇ ਮੱਦੇਨਜ਼ਰ ਗੁਰੂ ਜੀ ਦੇ ਕੁਝ ੧੦੦ ਕੁ ਸਿੰਘ ਸਮੇਂ ਦੇ ਹਲਾਤਾਂ ਤੋਂ ਤੰਗ ਆ ਕੇ ਕਿਲਾ੍ਹ ਛੱਡਣ ਲਈ ਤਿਆਰ ਹੋ ਗਏ ਅਤੇ ਉਹਨਾਂ ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਅਸੀਂ ਕਿਲਾ੍ਹ ਛੱਡਕੇ ਆਪਣੇ ਘਰ ਜਾਣਾ ਚਾਹੁੰਦੇ ਹਾਂ ।
ਇਸ ਗੱਲ ਨੂੰ ਸੁਣ ਕੇ ਗੁਰੂ ਸਾਹਿਬ ਨੇ ਕਿਹਾ ਕਿ ਹੋਏ ਉਹ ਇੱਕ ਬਦਾਵਾ ੱਿਖਣ ਤੇ ਉਸ ਉੱਤੇ ਹਸਤਾਖਰ ਕਰਕੇ ਦੇਣ ਜਿਸ ਵਿੱਚ ਇਹ ਲਿਖਿਆ ਹੋਵੇ ਕਿ.... 'ਮੈਂ ਤੁਹਾਡਾ ਸਿੱਖ ਨਹੀਂ ਤੇ ਤੁਸੀਂ ਮੇਰੇ ਗੁਰੂ ਨਹੀਂ'
ਇਹਨਾਂ ਸਿੰਘਾਂ ਦੇ ਵਿੱਚੋਂ ਕੁਝ ਸਿੰਘਾਂ ਨੇ ਇਸ ਬਦਾਵੇ ਤੇ ਹਸਤਾਖਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਮਾਝੇ ਇਲਾਕੇ ਦੇ ੪੦ ਸਿੰਘਾਂ ਨੇ ਇਸ ਬਦਾਵੇ ਤੇ ਹਸਤਾਖਰ ਕਰ ਦਿੱਤੇ ਅਤੇ ਗੁਰੂ ਸਾਹਿਬ ਨੇ ਸਿੰਘਾਂ ਦਾ ਬਦਾਵਾ ਪਰਵਾਨ ਕਰ ਆਪਣੇ ਕੋਲ ਰੱਖ ਲਿਆ।
Sri Muktsar Sahib Maghi Mela History: ਇਹ ੪੦ ਸਿੰਘ ਕਿਲ੍ਹਾ ਛੱਡ ਕੇ ਆਪਣੇ ਘਰ ਵੱਲ ਨੂੰ ਇਹ ਸੋਚ ਕੇ ਤੁਰ ਪਏ ਕਿ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਜਿੰਦਾ ਵਾਪਿਸ ਆਉਣ ਤੇ ਸਵਾਗਤ ਕਰਨਗੇ ਅਤੇ ਖੁਸ਼ ਹੋਣਗੇ, ਪਰ ਜਦੋਂ ਇਹ ੪੦ ਸਿੰਘ ਆਪਣੇ ਘਰ ਅੰਮ੍ਰਿਤਸਰ ਦੇ ਪਿੰਡ ਚਬਾਲ ਪੁੱਜੇ ਤਾਂ ਉਹਨਾਂ ਦੀਆਂ ਪਤਨੀਆਂ (ਇਸਤਰੀਆਂ ) ਹੈਰਾਨ ਸਨ ਕਿ ਇਹ ਆਪਣੇ ਗੁਰੂ ਨੂੰ ਮੁਸੀਬਤ 'ਚ ਛੱਡਕੇ ਜਾਨ ਬਚਾਕੇ ਘਰ ਆ ਗਏ ਹਨ। ਜਦ ਕਿ ਉਹ ਪਹਿਲਾਂ ਹੀ ਆਪਣੇ ਆਪ ਨੂੰ ਸਿੱਖ ਕੌਮ ਦੀ ਖਾਤਿਰ ਸ਼ਹੀਦਾਂ ਦੀਆਂ ਵਿਧਵਾ ਮੰਨ ਚੁਕੀਆਂ ਸਨ।
ਉਹਨਾਂ ਨੇ ਬੇਦਖਲ ਸਿੰਘਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਜਿਹੜੇ ਗੁਰੂ ਨੂੰ ਛੱਡ ਸਕਦੇ ਹਨ ਉਹ ਆਪਣੇ ਘਰਦਿਆਂ ਦ ਵੀ ਨਹੀਂ ਬਣ ਸਕਦੇ।
ਮਾਝੇ ਦੇ ਸਿੰਘਾਂ ਦੀ ਇਸ ਗੱਲ ਬਾਰੇ ਪਤਾ ਲੱਗਣ ਤੇ ਬੀਬੀ ਭਾਗ ਕੌਰ ਜੋ ਕਿ ਗੁਰੂ ਘਰ ਦੀ ਸਿੱਖਣੀ ਸੀ ਦਾ ਖੂਨ ਖੌਲ੍ਹ ਉੱਠਿਆ। ਬੀਬੀ ਭਾਗ ਕੌਰ ਨੇ ਸਿੰਘਾਂ ਦਾ ਬਾਣਾ ਪਾ ਲਿਆ ਤੇ ਹੱਥ ਵਿੱਚ ਕਿਰਪਾਨ ਫੜ ਲਈ।
ਬੀਬੀ ਭਾਗ ਕੌਰ ਨੇ ਇਹਨਾਂ ੪੦ ਬੇਦਖਲ ਸਿੰਘ ਨੂੰ ਫਟਕਾਰਦੇ ਹੋਏ ਕਿਹਾ ਕਿ ਤੁਸੀਂ ਸਾਡੇ ਮਾਝੇ ਦੇ ਇਲਾਕੇ ਦਾ ਨਾਮ ਖਰਾਬ ਕਰ ਦਿੱਤਾ ਹੈ ਇਸ ਤਰਾਂ ਕਰੋ ਕਿ ਹੱਥਾਂ 'ਚ ਚੂੜੀਆਂ ਪਾ ਲੋ ਤੇ ਬੁਝਦਿਲਾਂ ਵਾਂਗ ਘਰ ਬੈਠ ਜਾਓ ਕਿਉਂਕਿ ਤਸੀਂ ਲੋਕ ਸਿੱਖ ਕੌਮ ਤੇ ਆਪਣੇ ਗੁਰੂ ਦੇ ਸਕੇ ਤਾਂ ਹੋ ਨਹੀਂ ਸਕੇ।
Sri Muktsar Sahib Maghi Mela History: ਬੀਬੀ ਭਾਗ ਕੌਰ ਦਿ ਇਹਨਾਂ ਸ਼ਬਦਾਂ ਨੂੰ ਸੁਣਕੇ ਇਹਨਾਂ ੪੦ ਸਿੰਘਾਂ ਦੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਦੁਬਾਰਾ ਗੁਰੂ ਦੇ ਲੜ ਲੱਗਣ ਤੇ ਸਿੱਖ ਕੌਮ ਲਈ ਸ਼ਹੀਦ ਹੋਣ ਲਈ ਤਿਆਰ ਹੋ ਗਏ।
Sikh Festivals: ਬੀਬੀ ਭਾਗ ਕੌਰ ਤੇ ੪੦ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਮੁਆਫੀ ਮੰਗਣ ਲਈ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਢਾਬ ਦੇ ਕੋਲ ਮੁਗਲਾਂ ਨੇ ਇਹਨਾਂ ੪੦ ਸਿੰਘਾਂ ਤੇ ਹਮਲਾ ਕਰ ਦਿੱਤਾ। ਉੱਧਰ ਦੂਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ੪ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਸਿੱਖ ਕੌਮ ਦੀ ਖਾਤਿਰ ਸ਼ਹਾਦਤ ਦਾ ਜਾਮ ਪੀ ਚੁੱਕੇ ਸੀ।
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਅਲੱਗ ਅਲੱਗ ਇਕਾਕਿਆਂ 'ਚ ਆਪਣੇ ਚਰਨ ਪਾਉਂਦੇ ਹੋਏ ਉਸ ਜਗ੍ਹਾ ਪਹੁੰਚ ਗਏ, ਜਿਸ ਜਗ੍ਹਾ 'ਤੇ ਬੀਬੀ ਭਾਗ ਕੌਰ ਤੇ ਉਹ ੪੦ ਸਿੰਘ ਯੁੱਧ ਲੜ ਰਹੇ ਸੀ, ਜਿੰਨਾਂ ਨੇ ਗੁਰੂ ਸਾਹਿਬ ਨੂੰ ਬਦਾਵਾ ਲਿੱਖ ਕੇ ਦਿੱਤਾ ਸੀ।
ਸਾਰੇ ਸਿੰਘ ਉਸ ਢਾਬ ਤੇ ਮੁਗਲਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਤੇ ਗੁਰੂ ਸਾਹਿਬ ਇਸ ਯੁੱਧ ਨੂੰ ਵੇਖ ਰਹੇ ਸੀ। ਗੁਰੂ ਸਾਹਿਬ ਜਖ਼ਮੀ ਹੋਏ ਭਾਈ ਮਹਾਂ ਸਿੰਘ ਕੋਲ ਗਏ ਤੇ ਜੋ ਕਿ ਆਪਣੇ ਆਖ਼ਰੀ ਸਵਾਸ ਲੈ ਰਿਹਾ ਸੀ। ਗੁਰੂ ਸਾਹਿਬ ਨੇ ਭਾਈ ਮਹਾਂ ਸਿੰਘ ਦਾ ਸਿਰ ਆਪਣੇ ਹੱਥਾਂ ਵਿੱਚ ਲੈ ਲਿਆ।
Sri Muktsar Sahib Maghi Mela History, Sikh Festivals: ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਵੇਖ ਕੇ ਹੱਥ ਜੋੜੇ ਤੇ ਮੁਆਫੀ ਮੰਗੀ ਤੇ ਕਿਹਾ ਕਿ ਗੁਰੂ ਜੀ ਅਸੀਂ ਤਹਾਡੇ ਸਿੱਖ ਹਾਂ ਤੇ ਤੁਸੀਂ ਸਾਡੇ ਗੁਰੂ ਹੋ ਅਤੇ ਮਹਾਂ ਸਿੰਘ ਨੇ ਗੁਰੂ ਸਾਹਿਬ ਅੱਗੇ ਦਰਖ਼ਾਸਤ ਕੀਤੀ ਕੇ ਗੁਰੂ ਜੀ ਸਾਡਾ ਦਿੱਤਾ ਹੋਇਆ ਬਦਾਵਾ ਪਾੜ ਦਿਓ ਤਾਂ ਜੋ ਸਾਨੂੰ ਮੁਕਤੀ ਮਿਲ ਸਕੇ।
ਗੁਰੂ ਸਾਹਿਬ ਨੇ ਆਪਣੇ ਕਮਰ ਕੱਸੇ ਤੋਂ ਬਦਾਵਾ ਨਿਕਾਲਿਆ ਤੇ ਭਾਈ ਮਹਾਂ ਸਿੰਘ ਦੇ ਸਾਹਮਣੇ ਉਸਨੂੰ ਫਾੜ ਦਿੱਤਾ ਇਸ ਨਾਲ ਹੀ ਭਾਈ ਮਹਾਂ ਸਿੰਘ ਜੈਕਾਰਾ ਲਗਾਉਂਦੇ ਹੋਏ ਸ਼ਹੀਦ ਹੋ ਗਏ। ਜਿਸ ਢਾਬ ਤੇ ਇਹਨਾਂ ੪੦ ਸਿੰਘਾਂ ਨੂੰ ਗੁਰੂ ਸਾਹਿਬ ਨੂੰ ਬਦਾਵਾ ਫਾੜ ਕੇ ਮੁਕਤ ਕੀਤਾ ਅੱਜ ਕਲ ਇਸ ਅਸਥਾਨ ਤੇ ੪੦ ਮੁਕਤਿਆਂ ਦੀ ਯਾਦ ਵਿੱਚ ਸ੍ਰੀ ਮੁਕਤਸਰ ਸਾਹਿਬ ਗੁਰਦੁਆਰਾ ਸਥਿਤ ਹੈ।
—PTC News