ਸ੍ਰੀ ਮੁਕਤਸਰ ਸਾਹਿਬ: ਪਿੰਡ ਜਵਾਹਰੇਵਾਲਾ ਵਿਖੇ ਦੋ ਧਿਰਾਂ ਫਿਰ ਆਹਮੋ-ਸਾਹਮਣੇ (ਤਸਵੀਰਾਂ)
ਸ੍ਰੀ ਮੁਕਤਸਰ ਸਾਹਿਬ: ਪਿੰਡ ਜਵਾਹਰੇਵਾਲਾ ਵਿਖੇ ਦੋ ਧਿਰਾਂ ਫਿਰ ਆਹਮੋ-ਸਾਹਮਣੇ (ਤਸਵੀਰਾਂ),ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਜਵਾਹਰੇਵਾਲਾ ਜਿਥੇ ਬੀਤੇ ਦਿਨੀਂ ਗੋਲੀਕਾਂਡ 'ਚ ਇਕ ਔਰਤ ਸਮੇਤ ਦੋ ਦੀ ਮੌਤ ਹੋ ਗਈ ਸੀ। ਅੱਜ ਫਿਰ ਤੋਂ ਦੋ ਧਿਰਾਂ 'ਚ ਹੱਥੋਪਾਈ ਹੋ ਗਈ। ਇਹ ਧਿਰਾਂ ਪਹਿਲਾ ਪਿੰਡ ਤੇ ਫਿਰ ਸਰਕਾਰੀ ਹਸਪਤਾਲ ਮੁਕਤਸਰ ਵਿਖੇ ਹਥੋਪਾਈ ਹੋਈ, ਜਿਥੇ ਘਟਨਾ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਇਕ ਧਿਰ ਗੋਲੀ ਘਟਨਾ ਦੇ ਮਾਮਲੇ ’ਚ ਗਵਾਹ ਨਾਲ ਸਬੰਧਿਤ ਹੈ, ਜਦਕਿ ਦੂਜੀ ਧਿਰ ਗੋਲੀ ਘਟਨਾ ਦੇ ਮਾਮਲੇ ਦੇ ਕਥਿਤ ਦੋਸ਼ੀਆਂ ਨਾਲ ਸਬੰਧਿਤ ਹੈ।
ਹੋਰ ਪੜ੍ਹੋ: ਜ਼ਹਿਰੀਲੇ ਸੱਪਾਂ ਨਾਲ ਖੇਡਣ ਵਾਲੇ ਵਿਕਰਮ ਮਲੋਟ ਦੀ cobra ਸੱਪ ਦੇ ਡੰਗਣ ਨਾਲ ਹੋਈ ਮੌਤ , ਦੇਖੋ ਆਖਰੀ ਵੀਡੀਓ
ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੇ ਡੀ.ਐੱਸ.ਪੀ ਤਲਵਿੰਦਰ ਸਿੰਘ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਦੇ ਆਧਾਰ ’ਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਲੜਾਈ ਕਾਰਨ 2 ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਜਵਾਹਰੇਵਾਲਾ ਵਿਖੇ ਦੋ ਧਿਰਾਂ ਦੀ ਹੋਈ ਆਪਸੀ ਲੜਾਈ ਦੌਰਾਨ ਚੱਲੀ ਗੋਲੀ 'ਚ ਦੋ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਸਬੰਧੀ ਮਾਮਲਾ 12 ਵਿਅਕਤੀਆਂ ਤੇ ਦਰਜ ਕਰਕੇ 7 ਨੂੰ ਗਿਰਫਤਾਰ ਕਰ ਲਿਆ ਜਦਕਿ 5 ਫਰਾਰ ਹਨ।
-PTC News