ਸ਼੍ਰੀਲੰਕਾ: ਰਾਜਧਾਨੀ ਕੋਲੰਬੋ 'ਚ ਇੱਕ ਹੋਰ ਬੰਬ ਧਮਾਕਾ, 2 ਲੋਕਾਂ ਦੀ ਹੋਈ ਮੌਤ
ਸ਼੍ਰੀਲੰਕਾ: ਰਾਜਧਾਨੀ ਕੋਲੰਬੋ 'ਚ ਇੱਕ ਹੋਰ ਬੰਬ ਧਮਾਕਾ, 2 ਲੋਕਾਂ ਦੀ ਹੋਈ ਮੌਤ ,ਕੋਲੰਬੋ: ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਇੱਕ ਹੋਰ ਵੱਡਾ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਜਾਣਕਾਰੀ ਨਿਊਜ਼ ਏਜੰਸੀ AFP ਵੱਲੋਂ ਆਪਣੇ ਟਵਿੱਟਰ ਅਕਾਊਂਟ ਰਾਹੀਂ ਦਿੱਤੀ ਗਈ ਹੈ।
ਇਸ ਤੋਂ ਪਹਿਲਾ ਰਾਜਧਾਨੀ ਕੋਲੰਬੋ 'ਚ ਵੱਖ-ਵੱਖ ਥਾਵਾਂ 'ਤੇ ਧਮਾਕੇ ਹੋ ਚੁਕੇ ਹਨ, ਜਿਸ ਕਾਰਨ 156 ਲੋਕਾਂ ਦੀ ਮੌਤ ਹੋ ਗਈ ਅਤੇ 500 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਹੋਰ ਪੜ੍ਹੋ:ਕਰਨਾਟਕ: ਮੰਦਿਰ ਦੇ ਬਾਹਰ ਪ੍ਰਸ਼ਾਦ ਖਾਣ ਨਾਲ ਇੱਕ ਦੀ ਮੌਤ, 9 ਬਿਮਾਰ
ਕੋਲੰਬੋ ਦੇ ਸ਼ਾਂਗ੍ਰੀਲਾ, ਕਿੰਗਜ਼ਬਰੀ ਅਤੇ ਸਿਨਾਮੋਮ ਗ੍ਰੈਂਡ ਹੋਟਲ 'ਚ ਧਮਾਕੇ ਕਾਰਨ 35 ਵਿਦੇਸ਼ੀ ਨਾਗਰਿਕਾਂ ਦੀ ਮੌਤ ਅਤੇ 12 ਤੋਂ ਵਧੇਰੇ ਦੇ ਜ਼ਖਮੀ ਹੋਣ ਦੀ ਖਬਰ ਹੈ।
[caption id="attachment_285458" align="aligncenter" width="300"] ਸ਼੍ਰੀਲੰਕਾ: ਰਾਜਧਾਨੀ ਕੋਲੰਬੋ 'ਚ ਇੱਕ ਹੋਰ ਬੰਬ ਧਮਾਕਾ, 2 ਲੋਕਾਂ ਦੀ ਹੋਈ ਮੌਤ[/caption]
ਇਨ੍ਹਾਂ 'ਚ ਚਰਚ ਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਲੋਕਾਂ 'ਚ ਡਰ ਦਾ ਮਾਹੌਲ ਹੈ। ਹੁਣ ਤਕ ਕਿਸੇ ਨੇ ਵੀ ਇਨ੍ਹਾਂ ਧਮਾਕਿਆਂ ਦੀ ਜਿੰਮੇਵਾਰੀ ਨਹੀਂ ਲਈ ਹੈ। ਪੁਲਸ ਜਾਂਚ 'ਚ ਜੁਟ ਗਈ ਹੈ।
-PTC News#BREAKING New blast in Sri Lankan capital, two dead: police spokesman pic.twitter.com/TYu4h6hpHL — AFP news agency (@AFP) April 21, 2019