ਸ਼੍ਰੀਲੰਕਾ ਧਮਾਕਾ: ਹੁਣ ਤੱਕ 200 ਤੋਂ ਵਧੇਰੇ ਮੌਤਾਂ, ਪੁਲਿਸ ਨੇ 13 ਸ਼ੱਕੀ ਲਏ ਹਿਰਾਸਤ 'ਚ
ਸ਼੍ਰੀਲੰਕਾ ਧਮਾਕਾ: ਹੁਣ ਤੱਕ 200 ਤੋਂ ਵਧੇਰੇ ਮੌਤਾਂ, ਪੁਲਿਸ ਨੇ 13 ਸ਼ੱਕੀ ਲਏ ਹਿਰਾਸਤ 'ਚ,ਕੋਲੰਬੋ: ਬੀਤੇ ਦਿਨ ਸ਼੍ਰੀਲੰਕਾ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਰਾਜਧਾਨੀ ਕੋਲੰਬੋ 'ਚ ਵੱਖ-ਵੱਖ ਥਾਵਾਂ 'ਤੇ ਬੰਬ ਧਮਾਕਿਆਂ ਦੀ ਸੂਚਨਾ ਮਿਲੀ। ਇਹਨਾਂ ਹਾਦਸਿਆਂ 'ਚ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਅਤੇ 500 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਦੇ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
[caption id="attachment_285457" align="aligncenter" width="300"] ਸ਼੍ਰੀਲੰਕਾ ਧਮਾਕਾ: ਹੁਣ ਤੱਕ 200 ਤੋਂ ਵਧੇਰੇ ਮੌਤਾਂ, ਪੁਲਿਸ ਨੇ 13 ਸ਼ੱਕੀ ਲਏ ਹਿਰਾਸਤ 'ਚ[/caption]
ਸਥਾਨਕ ਪੁਲਿਸ ਨੇ ਕਾਰਵਾਈ ਕਰਦਿਆਂ 13 ਸ਼ੱਕੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ।ਇਕ ਹੋਰ ਧਮਾਕੇ ਦੀ ਸਾਜ਼ਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ।
ਹੋਰ ਪੜ੍ਹੋ:ਪਟਿਆਲਾ ‘ਚ ਅਣਪਛਾਤਿਆਂ ਵੱਲੋਂ ਵਿਅਕਤੀ ਦੀ ਕੁੱਟਮਾਰ ਕਰ ਖੋਹੇ ਲੱਖਾਂ ਰੁਪਏ
ਕੋਲੰਬੋ ਪੁਲਿਸ ਨੂੰ ਇੱਥੋਂ ਦੇ ਮੁੱਖ ਹਵਾਈ ਅੱਡੇ ਤੋਂ ਪਾਈਪ ਬੰਬ ਮਿਲਿਆ ਸੀ, ਜਿਸ ਨੂੰ ਸਫਲਤਾਪੂਰਵਕ ਡਿਫਿਊਜ਼ ਕਰ ਦਿੱਤਾ ਗਿਆ।
[caption id="attachment_285665" align="aligncenter" width="300"]
ਸ਼੍ਰੀਲੰਕਾ ਧਮਾਕਾ: ਹੁਣ ਤੱਕ 200 ਤੋਂ ਵਧੇਰੇ ਮੌਤਾਂ, ਪੁਲਿਸ ਨੇ 13 ਸ਼ੱਕੀ ਲਏ ਹਿਰਾਸਤ 'ਚ[/caption]
ਜ਼ਿਕਰਯੋਗ ਹੈ ਕਿ ਕੋਲੰਬੋ 'ਚ ਐਤਵਾਰ ਈਸਟਰ ਦੇ ਮੌਕੇ 'ਤੇ 3 ਕੈਥੋਲਿਕ ਚਰਚਾਂ ਅਤੇ 3 ਪੰਜ ਸਿਤਾਰਾ ਹੋਟਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਲੜੀਵਾਰ 8 ਬੰਬ ਧਮਾਕਿਆਂ 'ਚ ਘੱਟੋ-ਘੱਟ 215 ਵਿਅਕਤੀ ਮਾਰੇ ਗਏ ਅਤੇ 500 ਤੋਂ ਵੱਧ ਜ਼ਖਮੀ ਹੋ ਗਏ, ਜਿਨ੍ਹਾਂ 'ਚ 35 ਵਿਦੇਸ਼ੀ ਨਾਗਰਿਕਾ ਦੇ ਨਾਮ ਵੀ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
-PTC News#UPDATE Police arrest 13, government says investigators looking into whether attackers had "overseas links" after more than 200 die in series of bomb blasts that tore through churches and luxury hotels in Sri Lanka https://t.co/vN8MZN1uAc pic.twitter.com/vO980TQAo5 — AFP news agency (@AFP) April 22, 2019