Sat, Apr 5, 2025
Whatsapp

ਸ੍ਰੀ ਅਨੰਦਪੁਰ ਸਾਹਿਬ ਤੋਂ "ਆਪ" ਉਮੀਦਵਾਰ ਨਰਿੰਦਰ ਸ਼ੇਰਗਿੱਲ ਦੀ ਨਾਮਜ਼ਦਗੀ ਹੋਈ ਰੱਦ, ਹਾਈਕੋਰਟ ਪੁੱਜੇ

Reported by:  PTC News Desk  Edited by:  Jashan A -- April 30th 2019 07:24 PM -- Updated: May 04th 2019 07:34 PM
ਸ੍ਰੀ ਅਨੰਦਪੁਰ ਸਾਹਿਬ ਤੋਂ

ਸ੍ਰੀ ਅਨੰਦਪੁਰ ਸਾਹਿਬ ਤੋਂ "ਆਪ" ਉਮੀਦਵਾਰ ਨਰਿੰਦਰ ਸ਼ੇਰਗਿੱਲ ਦੀ ਨਾਮਜ਼ਦਗੀ ਹੋਈ ਰੱਦ, ਹਾਈਕੋਰਟ ਪੁੱਜੇ

ਸ੍ਰੀ ਅਨੰਦਪੁਰ ਸਾਹਿਬ ਤੋਂ "ਆਪ" ਉਮੀਦਵਾਰ ਨਰਿੰਦਰ ਸ਼ੇਰਗਿੱਲ ਦੀ ਨਾਮਜ਼ਦਗੀ ਹੋਈ ਰੱਦ, ਹਾਈਕੋਰਟ ਪੁੱਜੇ,ਸ੍ਰੀ ਅਨੰਦਪੁਰ ਸਾਹਿਬ:ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੀ ਨਾਮਜ਼ਦਗੀ ਚੋਣ ਕਮਿਸ਼ਨ ਵੱਲੋਂ ਰੱਦ ਕਰ ਦਿੱਤੀ ਗਈ ਹੈ। ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਕਰਨਾ ਰਾਜੂ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸ਼ੇਰਗਿੱਲ ਦੇ ਕਾਗਜ ਰੱਦ ਹੋ ਗਏ ਨੇ ਪਰ ਇਹ ਮਾਮਲਾ ਹਾਈਕੋਰਟ ਦੇ ਵਿਚਾਰ ਅਧੀਨ ਹੈ। ਹੋਰ ਪੜ੍ਹੋ:ਆਮ ਆਦਮੀ ਪਾਰਟੀ ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ.ਫੂਲਕਾ ਨੇ ਆਪ ਤੋਂ ਦਿੱਤਾ ਅਸਤੀਫ਼ਾ ਸ਼ੇਰਗਿੱਲ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ ਪੜਤਾਲ 2 ਮਈ ਤੱਕ ਲਟਕ ਗਈ। ਚੋਣ ਕਮਿਸ਼ਨ ਅਨੁਸਾਰ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਜ਼ਿਲਾ ਮੋਹਾਲੀ ਤੋਂ 2017 ਵਿਚ ਵਿਧਾਨ ਸਭਾ ਚੋਣਾਂ ਲੜੀਆਂ ਗਈਆਂ ਸਨ, ਜਿਸ ਵਿਚ ਉਨ੍ਹਾਂ ਨੇ ਖ਼ਰਚੇ ਦਾ ਵੇਰਵਾ ਚੋਣ ਕਮਿਸ਼ਨ ਨੂੰ ਨਹੀਂ ਦਿੱਤਾ ਸੀ, ਜਿਸ ਦੇ ਚੱਲਦੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਚੋਣ ਕਮਿਸ਼ਨ ਨੇ ਚੋਣ ਲੜਨ ਤੋਂ ਡਿਸਕੁਆਲੀਫਾਈ ਕੀਤਾ ਗਿਆ ਹੈ। ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: -PTC News    


Top News view more...

Latest News view more...

PTC NETWORK