Ammy Virk ਦੇ ਜਨਮਦਿਨ 'ਤੇ ਵਿਸ਼ੇਸ਼: ਇਸ ਗੀਤ ਨੂੰ ਮਿਲੇ 1.4 ਅਰਬ ਵਿਊਜ਼
ਚੰਡੀਗੜ੍ਹ: ਅਮਰਿੰਦਰਪਾਲ ਸਿੰਘ ਵਿਰਕ ਉਰਫ਼ ਐਮੀ ਵਿਰਕ (Ammy Virk) ਪੰਜਾਬੀ ਇੰਡਸਟਰੀ 'ਚ ਮਸ਼ਹੂਰ ਕਲਾਕਾਰ ਹੈ। ਪੰਜਾਬੀ ਫਿਲਮ ਇੰਡਸਟਰੀ (Punjabi industry) 'ਚ ਅਮਰਿੰਦਰਪਾਲ ਸਿੰਘ ਵਿਰਕ ਐਮੀ ਵਿਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਐਮੀ ਪੰਜਾਬੀ ਸਿਨੇਮਾ ਦਾ ਇੱਕ ਮਸ਼ਹੂਰ ਚਿਹਰਾ ਹੈ ਜਿਸ ਦੀ ਜਬਰਦਸਤ ਫੈਨ ਫੌਲੋਇੰਗ ਹੈ। ਐਮੀ ਵਿਰਕ ਦਾ ਜਨਮ ਦਿਨ ਹਰ ਸਾਲ 11 ਮਈ ਨੂੰ ਮਨਾਇਆ ਜਾਂਦਾ ਹੈ। ਪੰਜਾਬੀ ਸੁਪਰਸਟਾਰ ਐਮੀ ਵਿਰਕ (Ammy Virk)ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਹਨ। ਉਨ੍ਹਾਂ ਨੇ ਆਪਣੇ ਹਰ ਕਿਰਦਾਰ ਅਤੇ ਗੀਤ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹਿਆ ਹੈ। ਦੱਸ ਦੇਈਏ ਕਿ ਪੰਜਾਬੀ ਫ਼ਿਲਮ "ਅੰਗਰੇਜ਼" ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਸਾਲ 2015 'ਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਉਸ ਨੇ ਹਾਕਮ ਨਾਮੀ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਲੋਕਾਂ ਨੇ ਇਸ ਕਿਰਦਾਰ ਨੂੰ ਬਹੁਤ ਪਸੰਦ ਕੀਤਾ। ਇਸ ਫਿਲਮ ਲਈ ਉਸਨੂੰ "ਪੀਟੀਸੀ ਪੰਜਾਬੀ ਫਿਲਮ ਐਵਾਰਡਸ" ਵਿੱਚ ਸਰਵੋਤਮ ਡੈਬਿਊ ਅਦਾਕਾਰ ਦਾ ਖਿਤਾਬ ਦਿੱਤਾ ਗਿਆ ਸੀ। ਉਸ ਨੂੰ ਨਿੱਕਾ ਜ਼ੈਲਦਾਰ ਸੀਰੀਜ਼ ਦੀਆਂ ਫ਼ਿਲਮਾਂ ਵਿੱਚ ਨਿੱਕਾ ਜੈਲਦਾਰ, ਕਿਸਮਤ ਤੇ ਕਿਸਮਤ 2 ਵਿੱਚ ਸ਼ਿਵਜੀਤ, ਹਰਜੀਤਾ ਵਿੱਚ ਹਰਜੀਤ ਸਿੰਘ ਤੇ ਅੰਗਰੇਜ਼ ਵਿੱਚ ਹਾਕਮ ਦੀ ਭੂਮਿਕਾ ਨਿਭਾਉਣ ਲਈ ਜਾਣਿਆ ਜਾਣਿਆ ਜਾਂਦਾ ਹੈ। ਐਮੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਾਫੀ ਮਸ਼ਹੂਰ ਹੈ ਪਰ ਉਸ ਦੇ ਕਰੀਅਰ 'ਚ ਇਕ ਅਜਿਹੀ ਫਿਲਮ ਹੈ, ਜਿਸ ਕਾਰਨ ਉਹ ਪੂਰੇ ਦੇਸ਼ 'ਚ ਮਸ਼ਹੂਰ ਹੋ ਗਈ। ਇਸ ਫਿਲਮ ਦਾ ਨਾਂ 'ਲੌਂਗ ਲਾਚੀ' (Laung Laachi) ਸੀ। ਫਿਲਮ ਦਾ ਟਾਈਟਲ ਟਰੈਕ ਕਾਫੀ ਹਿੱਟ ਰਿਹਾ ਸੀ। ਪੰਜਾਬ ਹੀ ਨਹੀਂ ਪੂਰੇ ਦੇਸ਼ ਨੇ ਗੀਤ ਨੂੰ ਪਿਆਰ ਦਿੱਤਾ। ਇਹ ਵੀ ਪੜ੍ਹੋ:ਕੋਰੋਨਾ ਦਾ ਵੱਡਾ ਧਮਾਕਾ, ਨੋਇਡਾ 'ਚ 24 ਘੰਟਿਆਂ 'ਚ ਕੋਰੋਨਾ ਦੇ 116 ਨਵੇਂ ਮਾਮਲੇ ਇਸ ਗੀਤ ਨੂੰ ਯੂਟਿਊਬ 'ਤੇ 140 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਇਸ ਮਾਮਲੇ 'ਚ ਬਾਲੀਵੁੱਡ ਦੇ ਦਿੱਗਜ ਵੀ ਉਨ੍ਹਾਂ ਦਾ ਰਿਕਾਰਡ ਨਹੀਂ ਤੋੜ ਸਕੇ। ਉਨ੍ਹਾਂ ਦੇ ਪਿੱਛੇ ਰਣਵੀਰ ਸਿੰਘ ਹਨ,ਜਿਨ੍ਹਾਂ ਦਾ ਗੀਤ ਆਂਖ ਮਾਰੇ 110 ਕਰੋੜ ਵਿਊਜ਼ ਨੂੰ ਪਾਰ ਕਰ ਚੁੱਕਾ ਹੈ। ਦੱਸ ਦੇਈਏ ਕਿ ਬਹੁਤ ਜਲਦ ਐਮੀ ਵਿਰਕ ਆਪਣੀ ਨਵੀਂ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਦਰਅਸਲ, ਫਿਲਮ ‘ਸੌਂਕਣ ਸੌਂਕਣੇ’ (saunkan saunkne) 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਐਮੀ ਵਿਰਕ ਨਾਲ ਅਦਾਕਾਰਾ ਸਰਗੁਣ ਮਹਿਤਾ (Sargun Mehta) ਅਤੇ ਗਾਇਕਾ ਨਿਮਰਤ ਖਹਿਰਾ (Nimrat Khaira) ਅਹਿਮ ਭੂਮਿਕਾ 'ਚ ਨਜ਼ਰ ਆਓਣਗੀਆਂ। -PTC News