ਸਿੱਖ ਸੰਗਤਾਂ ਲਈ PTC Network ਦਾ ਵਿਸ਼ੇਸ਼ ਉਪਰਾਲਾ, Full HD 'ਚ ਹੋਵੇਗਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ
ਨਵੀਂ ਦਿੱਲੀ: ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ 'ਸ਼ਬਦ ਕੀਰਤਨ' ਪੂਰੇ ਐਚਡੀ ਫਾਰਮੈਟ ਵਿੱਚ ਪ੍ਰਸਾਰਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ 'PTC PLAY' ਹੁਣ ਹਰਿਮੰਦਰ ਸਾਹਿਬ ਤੋਂ ਪੂਰੀ ਐਚਡੀ ਵਿੱਚ ਗੁਰਬਾਣੀ ਦਾ ਵਿਸ਼ੇਸ਼ ਪ੍ਰਸਾਰਣ ਕਰੇਗਾ। PTC Network ਦੇ ਮੈਨੇਜਿੰਗ ਡਾਇਰੈਕਟਰ-ਕਮ-ਪ੍ਰੈਜ਼ੀਡੈਂਟ, ਰਬਿੰਦਰ ਨਰਾਇਣ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, “ਵਾਹਿਗੁਰੂ ਨੇ ਸਾਨੂੰ ਇੱਕ ਹੋਰ ਬਲ ਬਖਸ਼ਿਆ ਹੈ। ਗੁਰਬਾਣੀ ਦਾ ਨਿਹਾਲ ਪ੍ਰਸਾਰਣ ਹੁਣ ਪੂਰੀ ਐਚਡੀ ਵਿੱਚ ਦੁਨੀਆ ਭਰ ਦੇ ਦਰਸ਼ਕਾਂ ਲਈ ਲਾਈਵ ਉਪਲਬਧ ਹੋਵੇਗਾ। ਇਹ ਸ਼ਰਧਾਲੂਆਂ ਦੀ ਮੰਗ ਸੀ ਅਤੇ ਅਸੀਂ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਹੈ।'' ਦੱਸ ਦੇਈਏ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਰਬਿੰਦਰ ਨਰਾਇਣ ਅਤੇ ਉਨ੍ਹਾਂ ਦੀ ਟੀਮ ਦੁਆਰਾ 1 ਨਵੰਬਰ 1998 ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਵਿੱਚ ਗੁਰਬਾਣੀ ਦਾ ਪ੍ਰਸਾਰਣ ਲਾਈਵ ਹੋਣਾ ਸ਼ੁਰੂ ਹੋ ਗਿਆ ਤੇ ਦੁਨੀਆ ਭਰ ਵਿਚ ਨਾਨਕ ਨਾਮ ਲੇਵਾ ਸੰਗਤ ਘਰ ਬੈਠਿਆਂ ਹੀ ਗੁਰੂ ਸਾਹਿਬ ਅਤੇ ਗੁਰਬਾਣੀ ਦਾ ਆਨੰਦ ਮਾਨਣ ਲੱਗੀ ਤੇ ਹੁਣ 360 ਡਿਗਰੀ VR ਵਿੱਚ ਵੀ ਉਪਲਬਧ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ 'ਤੇ ਇਕੋ ਇਕ ਅਜਿਹੀ ਜਗ੍ਹਾ ਹੈ ਜਿੱਥੋਂ ਰੋਜ਼ਾਨਾ ਲਾਈਵ 360 ਡਿਗਰੀ ਵਰਚੁਅਲ ਰਿਐਲਿਟੀ ਟੈਲੀਕਾਸਟ ਹੁੰਦਾ ਹੈ। ਇਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ ਲਗਾਤਾਰ ਯਤਨਸ਼ੀਲ, ਪੀਟੀਸੀ ਨੈੱਟਵਰਕ ਨਵੀਂ ਤਕਨੀਕ ਲਿਆਉਣ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਦੁਨੀਆ ਭਰ ਵਿੱਚ ਹਰ ਕਿਸੇ ਤੱਕ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਪੀਟੀਸੀ ਪਲੇ ਗੂਗਲ ਪਲੇ ਸਟੋਰ, ਐਪਲ ਐਪ ਸਟੋਰ ਅਤੇ ਐਮਾਜ਼ਾਨ ਫਾਇਰ ਸਟਿਕ 'ਤੇ ਉਪਲਬਧ ਹੈ ਅਤੇ ਆਪਣੇ ਸਰੋਤਿਆਂ ਨੂੰ ਨਵੀਨਤਮ ਪੰਜਾਬੀ ਗੀਤ, ਫਿਲਮਾਂ, ਵੈੱਬ ਸੀਰੀਜ਼, ਲਾਈਵ ਅਵਾਰਡ ਸ਼ੋਅ, ਰਿਐਲਿਟੀ ਸ਼ੋਅ, ਪੰਜਾਬੀ ਵਿਰਸਾ, ਪੰਜਾਬੀ ਲਘੂ ਫਿਲਮਾਂ, ਬੱਚਿਆਂ ਲਈ ਵਿਸ਼ੇਸ਼ ਸਮੱਗਰੀ ਅਤੇ ਲਾਈਵ ਖਬਰਾਂ ਦੇ ਅਪਡੇਟਸ ਦੀ ਪੇਸ਼ਕਸ਼ ਕਰਦਾ ਹੈ। ਪੀਟੀਸੀ ਨੈੱਟਵਰਕ ਦੀ ਅਧਿਕਾਰਤ ਐਪ 'ਪੀਟੀਸੀ ਪਲੇ' ਦੇ ਨਾਲ, ਸੰਗਤ ਭਾਰਤ ਦੇ ਹੋਰ ਗੁਰਦੁਆਰਿਆਂ ਤੋਂ ਇਲਾਵਾ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਗੁਰਬਾਣੀ ਦੇ ਲਾਈਵ ਟੈਲੀਕਾਸਟ ਤੱਕ ਪਹੁੰਚ ਪ੍ਰਾਪਤ ਕਰਦੇ ਹਨ। -PTC News