Sat, Apr 5, 2025
Whatsapp

ਦਿੱਲੀ ਪੁਲਿਸ ਦੀ ਵੱਡੀ ਕਾਮਯਾਬੀ- 6 ਅੱਤਵਾਦੀਆਂ ਗ੍ਰਿਫਤਾਰ, ਦੋ ਨੇ ਪਾਕਿਸਤਾਨ 'ਚ ਲਈ ਸੀ ਟ੍ਰੇਨਿੰਗ

Reported by:  PTC News Desk  Edited by:  Riya Bawa -- September 14th 2021 07:53 PM -- Updated: September 14th 2021 09:27 PM
ਦਿੱਲੀ ਪੁਲਿਸ ਦੀ ਵੱਡੀ ਕਾਮਯਾਬੀ- 6 ਅੱਤਵਾਦੀਆਂ ਗ੍ਰਿਫਤਾਰ, ਦੋ ਨੇ ਪਾਕਿਸਤਾਨ 'ਚ ਲਈ ਸੀ ਟ੍ਰੇਨਿੰਗ

ਦਿੱਲੀ ਪੁਲਿਸ ਦੀ ਵੱਡੀ ਕਾਮਯਾਬੀ- 6 ਅੱਤਵਾਦੀਆਂ ਗ੍ਰਿਫਤਾਰ, ਦੋ ਨੇ ਪਾਕਿਸਤਾਨ 'ਚ ਲਈ ਸੀ ਟ੍ਰੇਨਿੰਗ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਛੇ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੇ ਪਾਕਿਸਤਾਨ ਵਿੱਚ ਟ੍ਰੇਨਿੰਗ ਲਈ ਸੀ। ਪੁਲਿਸ ਨੇ ਸੂਹ ਦੇ ਆਧਾਰ 'ਤੇ ਕਾਰਵਾਈ ਕੀਤੀ। ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਸਮਰਥਿਤ ਅੱਤਵਾਦੀ ਸਮੂਹ ਦੇ ਲੋਕ ਦਿੱਲੀ ਅਤੇ ਨੇੜਲੇ ਇਲਾਕਿਆਂ ਵਿੱਚ ਧਮਾਕੇ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਨਿਸ਼ਾਨਾ ਭੀੜ ਵਾਲੀਆਂ ਥਾਵਾਂ ਹਨ। ਸਪੈਸ਼ਲ ਸੈੱਲ ਵਿਸ਼ੇਸ਼ ਪੁਲਸ ਕਮਿਸ਼ਨਰ ਨੀਰਜ ਠਾਕੁਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਅਬੂ ਬਕੇ, ਜਾਨ ਮੁਹੰਮਦ ਅਲੀ ਸ਼ੇਖ, ਓਸਾਮਾ, ਮੂਲਚੰਦ ਉਰਫ ਲਾਲਾ, ਜੀਸ਼ਾਨ ਕਮਰ ਅਤੇ ਮੁਹੰਮਦ ਆਮਿਰ ਜਾਵੇਦ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਵਿਚੋਂ ਓਸਾਮਾ ਅਤੇ ਜੀਸ਼ਾਨ ਦੀ ਟ੍ਰੇਨਿੰਗ ਪਾਕਿਸਤਾਨ ਵਿੱਚ ਹੋਈ ਹੈ। ਇਹ ਲੋਕ ਨਰਾਤੇ, ਰਾਮਲੀਲਾ ਅਤੇ ਹੋਰ ਤਿਉਹਾਰਾਂ ਵਿੱਚ ਵੱਖ-ਵੱਖ ਸੂਬਿਆਂ ਵਿੱਚ ਬੰਬ ਧਮਾਕਾ ਕਰਨ ਦੀ ਫਿਰਾਕ ਵਿੱਚ ਸਨ। ਡੀਸੀਪੀ ਸਪੈਸ਼ਲ ਸੈਲ ਪ੍ਰਮੋਦ ਕੁਮਾਰ ਕੁਸ਼ਵਾਹਾ ਨੇ ਕਿਹਾ, “ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨ ਦੁਆਰਾ ਸਮਰਥਤ ਅੱਤਵਾਦੀ ਮੋਡਿਊ ਦਾ ਪਰਦਾਫਾਸ਼ ਕੀਤਾ ਹੈ। ਦੋ ਨੇ ਪਾਕਿਸਤਾਨ ਤੋਂ ਸਿਖਲਾਈ ਲਈ ਸੀ। ਵਿਸਫੋਟਕ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।” ਜਾਣਕਾਰੀ ਅਨੁਸਾਰ ਦੋ ਅੱਤਵਾਦੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੂਪੀ ਅਤੇ ਰਾਜਸਥਾਨ ਤੋਂ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਨੀਰਜ ਠਾਕੁਰ ਨੇ ਕਿਹਾ ਕਿ ਇਹ ਖਦਸ਼ਾ ਹੈ ਕਿ ਇਸ ਗਰੁੱਪ ਵਿੱਚ 14-15 ਲੋਕ ਸ਼ਾਮਲ ਹਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਵੀ ਇੱਥੇ ਸਿਖਲਾਈ ਲਈ ਹੋਵੇ। ਅਜਿਹਾ ਲਗਦਾ ਹੈ ਕਿ ਇਹ ਕਾਰਵਾਈ ਸਰਹੱਦ ਦੇ ਆਲੇ ਦੁਆਲੇ ਤੋਂ ਕੀਤੀ ਜਾ ਰਹੀ ਸੀ। ਦਿੱਲੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੇ 2 ਟੀਮਾਂ ਬਣਾਈਆਂ ਸਨ। ਇਹ ਕੰਮ ਸਰਹੱਦ ਤੋਂ ਹਥਿਆਰ ਇਕੱਠਾ ਕਰਨਾ ਅਤੇ ਪੂਰੇ ਭਾਰਤ ਵਿੱਚ ਹਥਿਆਰ ਪਹੁੰਚਾਉਣਾ ਸੀ। ਦੂਜੀ ਟੀਮ ਕੋਲ ਹਵਾਲਾ ਰਾਹੀਂ ਫੰਡ ਇਕੱਠਾ ਕਰਨ ਦਾ ਕੰਮ ਸੀ। -PTC News


Top News view more...

Latest News view more...

PTC NETWORK