ਚੰਡੀਗੜ੍ਹ ਬਰਡ ਪਾਰਕ ਵਿੱਚ ਰੱਖੇ ਵਿਦੇਸ਼ੀ ਪੰਛੀਆਂ ਦੀ ਸੁਰੱਖਿਆ ਲਈ ਵਿਭਾਗ ਵੱਲੋਂ ਵਿਸ਼ੇਸ਼ ਇੰਤਜ਼ਾਮ
ਚੰਡੀਗੜ੍ਹ, 27 ਅਪ੍ਰੈਲ: ਪੰਛੀਆਂ ਦੀ ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸੁਖਨਾ ਝੀਲ ਦੇ ਪਿੱਛੇ ਚੰਡੀਗੜ੍ਹ ਬਰਡ ਪਾਰਕ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਨੂੰ ਨਵੰਬਰ 2021 ਵਿੱਚ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਵੀ ਪੜ੍ਹੋ: ਕੈਪਟਨ ਮੁਕਤ ਹੋਈ ਭਾਜਪਾ, ਪੰਜਾਬ ਵਿਚ ਇਕੱਲੀ ਲੜੇਗੀ 4 ਨਿਗਮ ਚੋਣਾਂ ਬਰਡ ਪਾਰਕ ਵਿੱਚ ਰੱਖੇ ਵਿਦੇਸ਼ੀ ਪੰਛੀਆਂ ਦੀ ਸੁਰੱਖਿਆ ਲਈ ਵਿਭਾਗ ਵੱਲੋਂ ਪੰਛੀਆਂ ਨੂੰ ਕੜਕਦੀ ਧੁੱਪ ਤੋਂ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਗਏ ਹਨ। ਪੰਛੀਆਂ ਨੂੰ ਛਾਂ ਵਾਲਾ ਖੇਤਰ ਪ੍ਰਦਾਨ ਕਰਨ ਲਈ ਛੱਤਾਂ ਲਾ ਕੇ ਛਾਂ ਬਣਾਈ ਗਈ ਹੈ ਜਿੱਥੇ ਪੰਛੀ ਦਿਨ ਵੇਲੇ ਪਨਾਹ ਲੈ ਸਕਦੇ ਹਨ। ਦੀਵਾਰ ਦੇ ਅੰਦਰ ਤਾਪਮਾਨ ਨੂੰ ਹੇਠਾਂ ਲਿਆਉਣ ਲਈ ਪਿੰਜਰਿਆਂ ਦੇ ਸਿਖਰ 'ਤੇ ਸ਼ੇਡ ਨੈੱਟ ਪ੍ਰਦਾਨ ਕੀਤੇ ਗਏ ਹਨ। ਪਿੰਜਰਾ ਖੇਤਰ ਨੂੰ ਠੰਡਾ ਰੱਖਣ ਲਈ ਪਾਣੀ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਵਿਭਾਗ ਨੇ ਮਈ/ਜੂਨ ਦੌਰਾਨ ਗਰਮੀ ਨੂੰ ਹਰਾਉਣ ਲਈ ਫੋਗਰ ਲਗਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ। ਗੌਰਤਲਬ ਹੈ ਕਿ ਗਰਮੀਆਂ ਦੌਰਾਨ ਦਿਨ ਵੇਲੇ ਤਾਪਮਾਨ ਵਧਣ ਅਤੇ ਦਿਨ ਦੀ ਲੰਬਾਈ ਕਾਰਨ ਚੰਡੀਗੜ੍ਹ ਬਰਡ ਪਾਰਕ ਦੇ ਬੰਦ ਹੋਣ ਦਾ ਸਮਾਂ ਵਧਾ ਦਿੱਤਾ ਗਿਆ ਹੈ। ਜਿੱਥੇ ਆਖ਼ਰੀ ਐਂਟਰੀ ਪਹਿਲਾਂ 4 ਵਜੇ ਹੁੰਦੀ ਸੀ ਹੁਣ 1 ਅਪ੍ਰੈਲ 2022 ਤੋਂ ਸ਼ਾਮ 5.30 ਵਜੇ ਤੱਕ ਵਧਾ ਦਿੱਤੀ ਗਈ ਹੈ, ਜਿਸ ਦੇ ਨਤੀਜੇ ਵੱਜੋ ਸੈਰ-ਸਪਾਟੇ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਮਿਲਿਆ ਧਮਕੀ ਭਰਿਆ ਪੱਤਰ, ਭਗਵੰਤ ਮਾਨ ਸਮੇਤ ਕਈ ਵੱਡੇ ਲੀਡਰਾਂ ਨੂੰ ਉਡਾਉਣ ਦੀ ਧਮਕੀ ਸਮਾਂ ਬਦਲਣ ਤੋਂ ਬਾਅਦ ਬਹੁਤੇ ਸੈਲਾਨੀ ਇਸ ਵਿਸਤਰਿਤ ਸਮੇਂ ਦੌਰਾਨ ਪਾਰਕ ਦਾ ਦੌਰਾ ਕਰਨ ਪਹੁੰਚ ਰਹੇ ਹਨ। -PTC News