ਦੱਖਣੀ ਅਫਰੀਕਾ ਵਨਡੇ ਸੀਰੀਜ਼ ਲਈ, ਪਾਕਿ ਟੀਮ ਦਾ ਐਲਾਨ, ਇਸ ਖਿਡਾਰੀ ਦੀ ਹੋਈ ਵਾਪਸੀ
ਦੱਖਣੀ ਅਫਰੀਕਾ ਵਨਡੇ ਸੀਰੀਜ਼ ਲਈ, ਪਾਕਿ ਟੀਮ ਦਾ ਐਲਾਨ, ਇਸ ਖਿਡਾਰੀ ਦੀ ਹੋਈ ਵਾਪਸੀ,ਲਾਹੌਰ: ਜਨਵਰੀ ਦੇ ਅਖੀਰ 'ਚ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਲਈ ਪਾਕਿਸਤਾਨ ਦੇ ਤੇਜ਼ ਗੇਦਬਾਜ਼ ਮੁਹੰਮਦ ਆਮਿਰ ਨੂੰ 16 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
[caption id="attachment_238821" align="aligncenter" width="300"] ਦੱਖਣੀ ਅਫਰੀਕਾ ਵਨਡੇ ਸੀਰੀਜ਼ ਲਈ, ਪਾਕਿ ਟੀਮ ਦਾ ਐਲਾਨ, ਇਸ ਖਿਡਾਰੀ ਦੀ ਹੋਈ ਵਾਪਸੀ[/caption]
ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਮੁਹੰਮਦ ਆਮਿਰ ਦਾ ਪ੍ਰਦਰਸ਼ਨ ਬੇਹੱਦ ਖਰਾਬ ਚੱਲ ਰਿਹਾ ਹੈ। ਆਮਿਰ ਪਿਛਲੇ ਪੰਜ ਵਨ ਡੇ ਮੈਚਾਂ 'ਚ ਵਿਕਟ ਨਹੀਂ ਲੈ ਸਕਿਆ।ਇਨ੍ਹਾਂ 'ਚ ਪਿਛਲੇ ਸਾਲ ਸਤੰਬਰ 'ਚ ਖੇਡੇ ਗਏ ਏਸ਼ੀਆ ਕੱਪ ਦੇ ਤਿੰਨ ਮੈਚ ਵੀ ਸ਼ਾਮਲ ਹਨ।
ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਵਨ ਡੇ ਮੈਚਾਂ ਦੀ ਸੀਰੀਜ਼ 19 ਤੋਂ 30 ਜਨਵਰੀ ਵਿਚਾਲੇ ਖੇਡੀ ਜਾਵੇਗੀ।
[caption id="attachment_238823" align="aligncenter" width="300"]
ਦੱਖਣੀ ਅਫਰੀਕਾ ਵਨਡੇ ਸੀਰੀਜ਼ ਲਈ, ਪਾਕਿ ਟੀਮ ਦਾ ਐਲਾਨ, ਇਸ ਖਿਡਾਰੀ ਦੀ ਹੋਈ ਵਾਪਸੀ[/caption]
ਇਸ 16 ਮੈਂਬਰੀ ਟੀਮ 'ਚ ਸਰਫਰਾਜ਼ ਅਹਿਮਦ (ਕਪਤਾਨ), ਬਾਬਰ ਆਜ਼ਮ, ਫਹੀਮ ਅਸ਼ਰਫ, ਫਖਰ ਜਮਾਂ, ਹਸਨ ਅਲੀ, ਹੁਸੈਨ ਤਲਤ, ਇਮਾਦ ਵਸੀਮ, ਇਮਾਮ-ਉਲ-ਹੱਕ, ਮੁਹੰਮਦ ਆਮਿਰ, ਮੁਹੰਮਦ ਹਫੀਜ਼, ਮੁਹੰਮਦ ਰਿਜ਼ਵਾਨ, ਸ਼ਾਦਾਬ ਖਾਨ, ਸ਼ਾਹੀਨ ਅਫਰੀਦੀ, ਸ਼ਾਨ ਮਸੂਦ, ਸ਼ੋਏਬ ਮਸੂਦ, ਉਸਮਾਨ ਸ਼ਿਨਵਾਰੀ ਸ਼ਾਮਿਲ ਹਨ।
-PTC News