ICC ਵਿਚ ਸੌਰਵ ਗਾਂਗੁਲੀ ਨੂੰ ਮਿਲੀ ਵੱਡੀ ਜ਼ਿੰਮੇਵਾਰੀ, ਸੰਭਾਲਣ ਜਾ ਰਿਹਾ ਇਹ ਅਹੁਦਾ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਸੌਰਵ ਗਾਂਗੁਲੀ ਨੂੰ ਆਈਸੀਸੀ ਪੁਰਸ਼ ਕ੍ਰਿਕਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਹ ਅਨਿਲ ਕੁੰਬਲੇ ਦੀ ਥਾਂ ਲੈਣਗੇ, ਜੋ ਨੌਂ ਸਾਲਾਂ ਤੱਕ ਇਸ ਅਹੁਦੇ 'ਤੇ ਰਹੇ। ਕੁੰਬਲੇ ਨੇ ਤਿੰਨ-ਤਿੰਨ ਸਾਲ ਦੇ ਤਿੰਨ ਕਾਰਜਕਾਲ ਪੂਰੇ ਕੀਤੇ ਸਨ। ਹੁਣ ਉਹ ਇਸ ਅਹੁਦੇ 'ਤੇ ਜ਼ਿਆਦਾ ਦੇਰ ਨਹੀਂ ਰਹਿ ਸਕਦੇ ਸਨ। ਦੱਸ ਦੇਈਏ ਕਿ ਅਨਿਲ ਕੁੰਬਲੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਕਰੀਬੀ ਰਹੇ ਹਨ, ਜੋ ਭਾਰਤ ਦੇ ਟੈਸਟ ਕਪਤਾਨ ਵੀ ਸਨ। ਅੰਤਰਰਾਸ਼ਟਰੀ ਕ੍ਰਿਕਟ ਕਮੇਟੀ ਖੇਡ ਦੀਆਂ ਸਥਿਤੀਆਂ ਤੇ ਨਿਯਮਾਂ ਦੀ ਨਿਗਰਾਨੀ ਕਰਦੀ ਹੈ। [caption id="attachment_462869" align="aligncenter" width="300"] [/caption] ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਭਾਰਤ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ 1996 ਵਿੱਚ ਲਾਰਡਸ ਵਿੱਚ ਆਪਣਾ ਡੈਬਿਊ ਕਰਦੇ ਹੋਏ ਇੰਗਲੈਂਡ ਦੇ ਖਿਲਾਫ ਸੈਂਕੜਾ ਲਗਾਇਆ ਸੀ। ਗਾਂਗੁਲੀ ਨੇ 49 ਟੈਸਟ ਤੇ 146 ਵਨਡੇ ਵਿੱਚ ਭਾਰਤ ਦੀ ਕਪਤਾਨੀ ਕੀਤੀ। ਇਹ ਸੌਰਵ ਗਾਂਗੁਲੀ ਸੀ ਜਿਸ ਨੇ ਭਾਰਤੀ ਟੀਮ ਨੂੰ ਵਿਦੇਸ਼ੀ ਧਰਤੀ 'ਤੇ ਲੜਨਾ ਸਿਖਾਇਆ ਸੀ। ਉਨ੍ਹਾਂ ਆਪਣੀ ਕਪਤਾਨੀ ਵਿੱਚ 49 ਵਿੱਚੋਂ 21 ਟੈਸਟ ਮੈਚ ਜਿੱਤੇ। ਜਦਕਿ 146 ਵਨਡੇ ਮੈਚਾਂ 'ਚੋਂ 76 ਮੈਚ ਜਿੱਤਣ 'ਚ ਸਫਲ ਰਹੇ। -PTC News