ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਿਹਾ 'ਮੈਂ ਵੀ ਤੁਹਾਡੇ ਪੁੱਤਰ ਵਾਂਗ ਹਾਂ'
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਿਹਾ 'ਮੈਂ ਵੀ ਤੁਹਾਡੇ ਪੁੱਤਰ ਵਾਂਗ ਹਾਂ',ਮੋਗਾ: ਪੰਜਾਬ ਦੇ ਮੋਗੇ ਨਾਲ ਸਬੰਧ ਰੱਖਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅੱਜ ਮੋਗਾ ਪਹੁੰਚੇ। ਜਿਸ ਦੌਰਾਨ ਉਹਨਾਂ ਪਹਿਲਾਂ ਲੋਂੜਵੰਦ ਲੋਕਾਂ ਨੂੰ ਸਾਈਕਲ ਵੰਡੇ ਅਤੇ ਬਾਅਦ 'ਚ ਉਹ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਘਲੋਟੀ ਪਹੁੰਚੇ।
[caption id="attachment_269612" align="aligncenter" width="300"] ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਿਹਾ 'ਮੈਂ ਵੀ ਤੁਹਾਡੇ ਪੁੱਤਰ ਵਾਂਗ ਹਾਂ'[/caption]
ਜਿਥੇ ਉਹਨਾਂ ਸ਼ਹੀਦ ਜਵਾਨ ਜੈਮਲ ਸਿੰਘ ਦੇ ਪਰਿਵਾਰਿਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸੋਨੂੰ ਸੂਦ ਨੇ 1.50 ਲੱਖ ਰੁਪਏ ਦਾ ਚੈੱਕ ਦੇ ਕੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਦੀ ਮਦਦ ਕੀਤੀ। ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਕਿ ਸ਼ਹੀਦ ਸਾਡੇ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ।
[caption id="attachment_269613" align="aligncenter" width="300"]
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਿਹਾ 'ਮੈਂ ਵੀ ਤੁਹਾਡੇ ਪੁੱਤਰ ਵਾਂਗ ਹਾਂ'[/caption]
ਇਸ ਮੌਕੇ ਉਨ੍ਹਾਂ ਨੇ ਸ਼ਹੀਦ ਦੇ ਪਰਿਵਾਰ ਨੂੰ ਮੋਗਾ ਸਥਿਤ ਆਪਣੀ ਕੱਪੜੇ ਦੀ ਦੁਕਾਨ ਤੋਂ ਵੀ ਮਦਦ ਦੇਣ ਦਾ ਐਲਾਨ ਕੀਤਾ।ਇਸ ਮੌਕੇ ਜਦੋਂ ਸ਼ਹੀਦ ਜੈਮਲ ਸਿੰਘ ਦੀ ਮਾਂ ਆਪਣੇ ਪੁੱਤਰ ਦੀ ਫੋਟੋ ਦੇਖ ਕੇ ਰੋਣ ਲੱਗ ਪਈ ਤਾਂ ਸੋਨੂੰ ਸੂਦ ਨੇ ਜੈਮਲ ਸਿੰਘ ਦੀ ਮਾਂ ਨੂੰ ਗਲਵੱਕੜੀ ਪਾ ਕੇ ਦਿਲਾਸਾ ਦਿੰਦੇ ਹੋਏ ਕਿਹਾ ਕਿ ਅਸੀਂ ਉਸ ਅਮਰ ਸ਼ਹੀਦ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਅਸੀਂ ਵੀ ਤੁਹਾਡੇ ਪੁੱਤਰ ਵਾਂਗ ਹਾਂ।
[caption id="attachment_269614" align="aligncenter" width="300"]
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ, ਕਿਹਾ 'ਮੈਂ ਵੀ ਤੁਹਾਡੇ ਪੁੱਤਰ ਵਾਂਗ ਹਾਂ'[/caption]
ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਸੀਆਰਪੀਐਫ ਦੇ ਜਵਾਨਾਂ 'ਤੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਦੇਸ਼ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ 'ਚ 4 ਜਵਾਨ ਪੰਜਾਬ ਨਾਲ ਸਬੰਧ ਰੱਖਦੇ ਸਨ, ਉਹਨਾਂ 'ਚੋਂ ਇੱਕ ਸ਼ਹੀਦ ਜੈਮਲ ਸਿੰਘ ਸੀ। ਜਿਸ ਨੇ ਦੇਸ਼ ਲਈ ਆਪਣੀ ਜਾਨ ਗਵਾ ਦਿੱਤੀ।
-PTC News