ਸੋਨੂੰ ਸੂਦ ਨੂੰ ਇਕ ਵਾਰ ਫਿਰ ਮਿਲਿਆ ਕੌਮਾਂਤਰੀ ਪੱਧਰ 'ਤੇ ਐਵਾਰਡ, ਤੋਹਫ਼ੇ ਲਈ ਫੋਰਬਸ ਦਾ ਕੀਤਾ ਧੰਨਵਾਦ
ਅਦਾਕਾਰ ਸੋਨੂੰ ਸੂਦ ਦਾ ਮਾਨਵਤਾਵਾਦੀ ਕੰਮ ਹਰ ਪਾਸੇ ਪ੍ਰਸ਼ੰਸਾ ਹਾਸਿਲ ਕਰ ਰਿਹਾ ਹੈ। ਜੋ ਕਿ ਪ੍ਰਸ਼ੰਸਕਾਂ ਵਿੱਚ ਵਧੇਰੇ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਹੈ। ਸੋਨੂੰ ਸੂਦ ਨੂੰ ਲੋਕਾਂ ਨੇ ਮਸੀਹਾ ਦਾ ਨਾਂ ਦੇ ਦਿੱਤਾ ਪਿਛਲੇ ਸਾਲ ਕੋਰੋਨਾ ਵਾਇਰਸ ਲਾਕਡਾਉਨ ਦੌਰਾਨ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਕੰਮ ਕਰਨ ਵਾਲੇ ਅਦਾਕਾਰ ਨੂੰ ਹਰ ਪਾਸੇ ਸਨਮਾਨ ਮਿਲ ਰਿਹਾ ਹੈ | ਇਸ ਨੇਕ ਕੰਮ ਲਈ ਸੋਨੂੰ ਨੂੰ ਸੂਬਾ ਪੱਧਰ ਤੋਂ ਲੈ ਕੇ ਕੌਮਾਂਰਤੀ ਪੱਧਰ ਤੱਕ ਦੇ ਸਨਮਾਨ ਮਿਲ ਚੁੱਕੇ ਹਨ।
Also Read | Punjabi singer Master Saleem challaned for not wearing mask
ਹਾਲ ਹੀ ’ਚ ਸੋਨੂੰ ਸੂਦ ਨੂੰ ਫੋਰਬਸ ਵੱਲੋਂ ਲੀਡਰਸ਼ਿਪ ਐਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਐਵਾਰਡ ਦੀ ਇਕ ਤਸਵੀਰ ਅਤੇ ਆਪਣੀਆਂ ਭਾਵਨਾਵਾਂ ਸੋਨੂੰ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਸ ਐਵਾਰਡ ’ਚ ਸੋਨੂੰ ਸੂਦ ਨੂੰ ‘ਕੋਵਿਡ-19 ਹੀਰੋ’ ਦੱਸਿਆ ਗਿਆ।
ਸੋਨੂੰ ਸੂਦ ਤਸਵੀਰ 'ਤੇ ਲੋਕਾਂ ਵੱਲੋਂ ਕੁਮੈਂਟ ਕਰਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਉਨ੍ਹਾਂ ਨੂੰ ਸਲਾਮ ਕਰ ਰਹੇ ਹਨ। ਸੋਨੂੰ ਸੂਦ ਨੇ ਲਾਕਡਾਊਨ ਦੌਰਾਨ ਮਜ਼ਦੂਰਾਂ ਲਈ ਉਨ੍ਹਾਂ ਦੇ ਘਰ ਜਾਣ ਲਈ ਬੱਸਾਂ ਅਤੇ ਹਵਾਈ ਜਹਾਜ਼ਾਂ ਦੇ ਪ੍ਰਬੰਧ ਕੀਤੇ ਸਨ। ਸੋਨੂੰ ਨੇ ਇਸ ਐਵਾਰਡ ਨੂੰ ਵਰਚੁਅਲ ਤੌਰ ’ਤੇ ਹਾਸਲ ਕੀਤਾ |Humbled ? pic.twitter.com/Y4aESniX7K — sonu sood (@SonuSood) March 25, 2021
Also Read | Sonu Sood gets emotional after SpiceJet features actor on aircraftयह हुई ना बात। मुबारक हो। @IlaajIndia @SoodFoundation https://t.co/sTSTrNCbmC
— sonu sood (@SonuSood) March 22, 2021