Thu, Jan 9, 2025
Whatsapp

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ  

Reported by:  PTC News Desk  Edited by:  Shanker Badra -- April 07th 2021 08:54 AM -- Updated: April 07th 2021 09:09 AM
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ  

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ  

Sonu Sood । Bollywood Actor । Sri Harmandir Sahib ਅੰਮ੍ਰਿਤਸਰ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ( Sonu Sood )  ਲਗਾਤਾਰ ਕਈ ਤਬਕਿਆਂ ਦੀ ਮਦਦ ਕਰਨ ਕਰਕੇ ਸੁਰਖ਼ੀਆਂ ਵਿੱਚ ਹੈ। ਇਸ ਦੌਰਾਨ ਮਕਬੂਲ ਬਾਲੀਵੁੱਡ ਸਟਾਰ ਸੋਨੂੰ ਸੂਦ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਤੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਹੈ। [caption id="attachment_487146" align="aligncenter" width="700"]Sonu Sood : Bollywood Actor Sonu Sood at Sri Harmandir Sahib Amritsar ਬਾਲੀਵੁੱਡ ਅਦਾਕਾਰ ਸੋਨੂੰ ਸੂਦਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] Sonu Sood : ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਮਹਾਂਮਾਰੀ ਦੇ ਖਾਤਮੇ ਦੀ ਅਰਦਾਸ ਬੇਨਤੀ ਕੀਤੀ ਹੈ ਤੇ ਕਿਸਾਨੀ ਸੰਘਰਸ਼ ਦੇ ਜਲਦ ਖਾਤਮੇ ਦੀ ਆਸ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲੇ ਅਤੇ ਕਿਸਾਨ ਜਲਦ ਘਰਾਂ ਨੂੰ ਪਰਤਣ। ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ , ਇਨ੍ਹਾਂ ਲੋਕਾਂ ਨੂੰ ਮਿਲੇਗੀ ਰਾਹਤ  [caption id="attachment_487150" align="aligncenter" width="700"]Sonu Sood : Bollywood Actor Sonu Sood at Sri Harmandir Sahib Amritsar ਬਾਲੀਵੁੱਡ ਅਦਾਕਾਰ ਸੋਨੂੰ ਸੂਦਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] Sonu Sood : ਇਸ ਦੇ ਨਾਲ ਹੀ ਅਦਾਕਾਰ ਸੋਨੂੰ ਸੂਦ ਨੇਕੋਰੋਨਾ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲਕੀਤੀ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾਸੁਨੇਹਾ ਦਿੱਤਾ ਹੈ। ਸੋਨੂੰ ਸੂਦ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਮਾਤਾ ਜੀ ਪ੍ਰੋਫ਼ੈਸਰ ਸਰੋਜ ਸੂਦ ਮੋਗਾ ਦੇ ਹੀ ਡੀਐੱਮ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਸਨ। [caption id="attachment_487148" align="aligncenter" width="700"]Sonu Sood : Bollywood Actor Sonu Sood at Sri Harmandir Sahib Amritsar ਬਾਲੀਵੁੱਡ ਅਦਾਕਾਰ ਸੋਨੂੰ ਸੂਦਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ[/caption] Sonu Sood : ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਸੋਨੂ ਸਦੂ ਨੇ ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਪਹਿਲਾਂ ਬੱਸਾਂ ਤੇ ਰੇਲਗੱਡੀਆਂ ਦਾ ਪ੍ਰਬੰਧ ਤੇ ਫ਼ਿਰ ਹਵਾਈ ਜਹਾਜ਼ ਦੇ ਸਫ਼ਰ ਦਾ ਇੰਤਜ਼ਾਮ ਕੀਤਾ ਸੀ। ਉਸ ਦੌਰਾਨ ਸੋਸ਼ਲ ਮੀਡੀਆ ਉੱਤੇ ਸੋਨੂ ਸੂਦ ਦੀਆਂ ਕਾਫ਼ੀ ਵੀਡੀਓਜ਼ ਵਾਇਰਲ ਹੋਣ ਲੱਗੀਆਂ ਸਨ। Sonu Sood । Sonu Sood at Golden Temple । Sri Harmandir Sahib -PTCNews


Top News view more...

Latest News view more...

PTC NETWORK