ਦਿੱਲੀ ਈਡੀ ਦੇ ਦਫ਼ਤਰ 'ਚ ਪਹੁੰਚੀ ਸੋਨੀਆ ਗਾਂਧੀ; ਚੰਡੀਗੜ੍ਹ 'ਚ ਕਾਂਗਰਸੀਆਂ ਦਾ ਵਿਰੋਧ ਪ੍ਰਦ੍ਰਸ਼, ਪੁਲਿਸ ਨੇ ਕਈਆਂ ਨੂੰ ਹਿਰਾਸਤ 'ਚ ਲਿਆ
ਚੰਡੀਗੜ੍ਹ, 21 ਜੁਲਾਈ: ਚੰਡੀਗੜ੍ਹ ਕਾਂਗਰਸ ਨੇ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਜਾਰੀ ਕੀਤੇ ਸੰਮਨ ਵਿਰੁੱਧ ਸੈਕਟਰ 18 ਦੇ ਈਡੀ ਦਫ਼ਤਰ ਵਿੱਚ ਰੈਲੀ ਕੀਤੀ। ਜਿਵੇਂ ਹੀ ਕਾਂਗਰਸੀ ਸੈਕਟਰ 35 ਦੇ ਕਾਂਗਰਸ ਭਵਨ ਤੋਂ ਰੈਲੀ ਲਈ ਨਿਕਲੇ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਸੈਕਟਰ 34/35 ਦੇ ਚੌਕ ਵਿੱਚ ਹੀ ਰੋਕ ਲਿਆ। ਰਿਪੋਰਟਾਂ ਮੁਤਾਬਕ ਇਸ ਦੌਰਾਨ ਕਾਂਗਰਸੀਆਂ ਅਤੇ ਪੁਲਿਸ ਵਿਚਾਲੇ ਤਕਰਾਰ ਵੀ ਹੋਈ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਅਤੇ ਪੁਲਿਸ ਵੱਲੋਂ ਕੁਝ ਕਾਂਗਰਸੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਇਸ ਤੋਂ ਪਹਿਲਾਂ ਈਡੀ ਨੇ ਰਾਹੁਲ ਗਾਂਧੀ ਨੂੰ ਲਗਾਤਾਰ ਕੁਝ ਦਿਨਾਂ ਤੱਕ ਆਪਣੇ ਦਫ਼ਤਰ ਬੁਲਾ ਕੇ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਉਸ ਦੌਰਾਨ ਵੀ ਚੰਡੀਗੜ੍ਹ ਕਾਂਗਰਸ ਨੇ ਈਡੀ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਯੋਜਨਾ ਬਣਾਈ ਸੀ। ਏਜੰਸੀ ਦਫ਼ਤਰ ਵਿਖੇ ਕਾਂਗਰਸ ਪ੍ਰਧਾਨ; ਪੁੱਛਗਿੱਛ ਜਾਰੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀਰਵਾਰ ਨੂੰ ਨੈਸ਼ਨਲ ਹੈਰਾਲਡ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ 'ਚ ਸ਼ਾਮਲ ਹੋਏ। ਉਹ ਕਰੀਬ 12 ਵਜੇ ਈਡੀ ਦੇ ਹੈੱਡਕੁਆਰਟਰ ਪਹੁੰਚੇ ਅਤੇ ਐਡੀਸ਼ਨਲ ਡਾਇਰੈਕਟਰ ਮੋਨਿਕਾ ਸ਼ਰਮਾ ਦੀ ਟੀਮ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਦੇ ਨਾਲ ਈਡੀ ਹੈੱਡਕੁਆਰਟਰ ਪਹੁੰਚੇ ਸਨ। ਮਿੰਟਾਂ ਬਾਅਦ ਰਾਹੁਲ ਗਾਂਧੀ ਈਡੀ ਦਫਤਰ ਤੋਂ ਚਲੇ ਗਏ ਜਦੋਂ ਕਿ ਪ੍ਰਿਅੰਕਾ ਹੈੱਡਕੁਆਰਟਰ 'ਤੇ ਰਹੀ ਅਤੇ ਆਪਣੀ ਮਾਂ ਲਈ ਦਵਾਈ ਦਾ ਡੱਬਾ ਲੈ ਕੇ ਆਈ ਸੀ। ਪ੍ਰਿਅੰਕਾ ਨੇ ਆਪਣੀ ਮਾਂ ਤੋਂ ਪੁੱਛਗਿੱਛ ਦੌਰਾਨ ਈਡੀ ਹੈੱਡਕੁਆਰਟਰ 'ਚ ਮੌਜੂਦ ਰਹਿਣ ਦੀ ਬੇਨਤੀ ਕੀਤੀ। ਜਿਸਤੋਂ ਬਾਅਦ ਈਡੀ ਨੇ ਇਹ ਕਹਿ ਕੇ ਇਜਾਜ਼ਤ ਦਿੱਤੀ ਕਿ ਉਹ ਵੱਖਰੇ ਕਮਰੇ ਵਿੱਚ ਬੈਠਣਗੇ। -PTC News