ਕਾਲੇ ਧਨ ਨੂੰ ਸਫ਼ੈਦ ਕਰਨ ਦੇ ਮਾਮਲੇ ਨੂੰ ਲੈ ਕੇ ਸੋਨੀਆ ਗਾਂਧੀ ਈਡੀ ਅੱਗੇ ਪੇਸ਼
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੀ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਜਾਂਚ ਦੇ ਸਿਲਸਿਲੇ ਵਿੱਚ ਈਡੀ ਦਫਤਰ ਪੁੱਜ ਗਏ ਹਨ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੈਸ਼ਨਲ ਹੈਰਾਲਡ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਆਪਣੇ ਦੂਜੇ ਦੌਰ ਦੀ ਪੁੱਛ-ਪੜਤਾਲ ਲਈ ਅੱਜ ਇਥੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਈ। ਪਿਛਲੀ ਪੁੱਛਗਿੱਛ ਵਿੱਚ ਸੋਨੀਆ ਤੋਂ ਈਡੀ ਨੇ ਕਰੀਬ ਢਾਈ ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨਾਲ ਪ੍ਰਿਅੰਕਾ ਗਾਂਧੀ ਵੀ ਮੌਜੂਦ ਸੀ। ਅੱਜ ਵੀ ਪ੍ਰਿਅੰਕਾ ਆਪਣੀ ਮਾਂ ਨਾਲ ਈਡੀ ਦਫ਼ਤਰ ਗਈ ਹੈ। ਇੱਥੇ ਹੀ ਕਾਂਗਰਸ ਸੋਨੀਆ ਦੀ ਪੁੱਛਗਿੱਛ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰ ਰਹੀ ਹੈ। ਇਸ ਦੌਰਾਨ ਈਡੀ ਦੇ ਅਧਿਕਾਰੀ ਨੈਸ਼ਨਲ ਹੈਰਾਲਡ ਮਾਮਲੇ 'ਚ ਉਨ੍ਹਾਂ ਤੋਂ ਪੁੱਛਗਿੱਛ ਕਰਨਗੇ। ਸੁਣਵਾਈ ਸੋਮਵਾਰ ਨੂੰ ਸੀ ਪਰ ਇਸ ਨੂੰ ਇਕ ਦਿਨ ਲਈ ਟਾਲ ਦਿੱਤੀ ਗਈ ਸੀ। ਸੋਨੀਆ ਦੀ ਆਖਰੀ ਪੇਸ਼ੀ ਵੀਰਵਾਰ ਨੂੰ ਹੋਈ ਸੀ। ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਸੋਨੀਆ ਗਾਂਧੀ ਤੋਂ 28 ਸਵਾਲ ਪੁੱਛੇ ਗਏ ਸਨ। ਕਾਂਗਰਸ ਨੇ ਸੋਨੀਆ ਗਾਂਧੀ ਦੇ ਪ੍ਰੋਡਕਸ਼ਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੀ ਪੇਸ਼ੀ ਨੂੰ ਲੈ ਕੇ ਕਾਂਗਰਸੀ ਵਰਕਰ ਤੇ ਨੇਤਾ ਹੰਗਾਮਾ ਕਰ ਸਕਦੇ ਹਨ। ਸੋਨੀਆ ਗਾਂਧੀ ਦੀ ਈਡੀ ਸਾਹਮਣੇ ਦੂਜੀ ਵਾਰ ਪੇਸ਼ੀ ਤੋਂ ਪਹਿਲਾਂ ਕਾਂਗਰਸ ਨੇ ਮੀਟਿੰਗ ਬੁਲਾਈ ਸੀ। ਇਸ ਵਿੱਚ ਪਾਰਟੀ ਨੇ ਵਰਕਰਾਂ ਨੂੰ ਸ਼ਾਂਤਮਈ ਸੱਤਿਆਗ੍ਰਹਿ ਕਰਨ ਲਈ ਕਿਹਾ ਹੈ। ਇਸ ਦੌਰਾਨ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਈਡੀ ਦੂਜੇ ਦੌਰ ਵਿੱਚ ਸੋਨੀਆ ਗਾਂਧੀ ਤੋਂ ਕਿਹੜੇ ਸਵਾਲਾਂ ਦੇ ਜਵਾਬ ਚਾਹੁੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਜਾਂਚ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ। ਇਹ ਉਹੀ ਕੰਪਨੀ ਹੈ ਜੋ ਨੈਸ਼ਨਲ ਹੈਰਾਲਡ ਅਖਬਾਰ ਦੀ ਮਾਲਕ ਹੈ। ਈਡੀ ਉਸੇ ਕੰਪਨੀ ਵਿੱਚ ਵਿੱਤੀ ਬੇਨਿਯਮੀਆਂ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਯੰਗ ਇੰਡੀਅਨ ਦੇ ਬਹੁਗਿਣਤੀ ਹਿੱਸੇਦਾਰ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਕੰਪਨੀ ਦਾ ਸਾਰਾ ਕੰਟਰੋਲ ਮਾਂ-ਪੁੱਤ ਦੇ ਹੱਥ ਵਿੱਚ ਹੈ। ਰਾਹੁਲ ਵਾਂਗ ਸੋਨੀਆ ਗਾਂਧੀ ਦੀ ਵੀ ਕੰਪਨੀ ਵਿੱਚ 38 ਫੀਸਦੀ ਹਿੱਸੇਦਾਰੀ ਹੈ। ਦੋਵਾਂ ਦਾ ਇਕੱਠਾ ਹਿੱਸਾ 76 ਫ਼ੀਸਦੀ ਹੈ। ਸੋਨੀਆ ਦੀ ਪੁੱਛਗਿੱਛ ਖਿਲਾਫ਼ ਕਾਂਗਰਸੀ ਆਗੂਆਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਪਾਰਟੀ ਵਰਕਰ ਤੇ ਆਗੂ ਈਡੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਹਨ। ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਨੇ ਸੋਨੀਆ ਦੀ ਪੁੱਛਗਿੱਛ ਨੂੰ ਗਲਤ ਦੱਸਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸੰਸਦ ਭਵਨ ਕੰਪਲੈਕਸ 'ਚ ਰੋਸ ਪ੍ਰਦਰਸ਼ਨ ਕਰਦੇ ਹੋਏ। ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਂਗਰਸੀ ਸੰਸਦ ਮੈਂਬਰ। ਇਹ ਵੀ ਪੜ੍ਹੋ : ਹਸਪਤਾਲ 'ਚ ਇਲਾਜ ਦੌਰਾਨ ਕੈਦੀ ਅੰਗਰੇਜ਼ ਸਿੰਘ ਹੋਇਆ ਫਰਾਰ