Wed, Apr 16, 2025
Whatsapp

ਸੋਨਮ ਤੇ ਆਹੂਜਾ ਤੋਂ ਹੋਈ ਇਹ ਗਲਤੀ, ਘਿਰੇ ਵਿਵਾਦਾਂ 'ਚ

Reported by:  PTC News Desk  Edited by:  Joshi -- May 13th 2018 08:55 AM -- Updated: May 14th 2018 05:22 PM
ਸੋਨਮ ਤੇ ਆਹੂਜਾ ਤੋਂ ਹੋਈ ਇਹ ਗਲਤੀ, ਘਿਰੇ ਵਿਵਾਦਾਂ 'ਚ

ਸੋਨਮ ਤੇ ਆਹੂਜਾ ਤੋਂ ਹੋਈ ਇਹ ਗਲਤੀ, ਘਿਰੇ ਵਿਵਾਦਾਂ 'ਚ

ਫਿਲਮ ਜਗਤ ਦੀਆਂ ਵਿਆਹ ਸ਼ਾਦੀਆਂ ਦਾ ਮਾਹੌਲ ਸਭ ਤੋਂ ਖੂਬਸੂਰਤ ਮਾਹੌਲ ਗਿਣਿਆ ਜਾਂਦਾ ਹੈ। ਬਾਲੀਵੁੱਡ ਵਿੱਚ ਅਭਿਨੇਤਾ ਅਤੇ ਅਭਿਨੇਤਰੀਆਂ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਹਨ । ਹਾਲ ਹੀ ਵਿੱਚ ਬਾਲੀਵੁੱਡ ਦੇ ਬਾਕਮਾਲ ਅਭਿਨੇਤਾ ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਹਨ੍ਹੇਰੀ ਵਾਂਗ ਫੈਲ ਰਹੀਆਂ ਹਨ ।

ਸੁਰਖੀਆਂ ਵਿੱਚ ਛਾਈ ਸੋਨਮ ਕਪੂਰ ਤੇ ਆਨੰਦ ਆਹੂਜਾ ਦੀ ਜੋੜੀ ਇਸ ਸਮੇਂ ਦੌਰਾਨ ਤਾਂ ਬਹੁਤ ਖੁਸ਼ ਵਿਖਾਈ ਦੇ ਰਹੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਬਹੁਤ ਜਲਦ ਹੀ ਉਹ ਮੁਸ਼ਕਲ ਵਿੱਚ ਖੜ੍ਹੀ ਦਿਖਾਈ ਦੇਵੇਗੀ ਕਿਉਂਕਿ ਇਹ ਵਿਆਹ ਸਿੱਖ ਧਰਮ ਦੇ ਅਨੁਸਾਰ ਅਨੰਦ ਕਾਰਜ ਸਹਿਤ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਸੋਨਮ ਕਪੂਰ ਦਾ ਲਾੜਾ ਕਲਗੀ ਲਗਾ ਕੇ ਬੈਠਾ ਹੋਇਆ ਹੈ ਜਿਸ ਕਾਰਨ ਇਹ ਜੋੜਾ ਵਿਵਾਦਾਂ ਵਿੱਚ ਘਿਰ ਚੁੱਕਾ ਹੈ । ਭਾਂਵੇਂ ਕਿ ਕਿਹਾ ਜਾ ਰਿਹਾ ਕਿ ਆਨੰਦ ਕਾਰਜ ਲਈ ਬੁਲਾਏ ਗਏ ਗ੍ਰੰਥੀ ਸਿੰਘ ਹਰਿਮੰਦਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਬੁਲਾਏ ਗਏ ਸਨ ।ਖਬਰ ਹੈ ਕਿ ਉਨ੍ਹਾਂ ਵੱਲੋਂ ਸਿੱਖ ਮਰਿਆਦਾ ਬਾਰੇ ਸਮਝ ਨਾ ਹੋਣ ਦੀ ਸੂਰਤ ਵਜੋਂ ਇਸ ਜੋੜੇ ਅਤੇ ਪਰਿਵਾਰ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਫਿਰ ਵੀ ਸਿੱਖ ਧਰਮ ਦੀ ਮਰਿਆਦਾ ਭੰਗ ਹੋਣ ਦੀ ਸੂਰਤ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਕੀਤਾ ਗਿਆ ਹੈ। ਪੰਥਕ ਫਰੰਟ ਦੀ ਮੈਂਬਰਾਨ ਕਮੇਟੀ ਵੱਲੋਂ ਇਸਦੀ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ । ਕਿਉਂਕਿ ਸਿੱਖ ਧਰਮ ਵਿੱਚ ਇਸ ਤਰ੍ਹਾਂ ਦੀ ਕੁਤਾਹੀ ਮਨਜ਼ੂਰ ਨਹੀਂ ਕੀਤੀ ਜਾ ਸਕਦੀ।

  • Tags

Top News view more...

Latest News view more...

PTC NETWORK