ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਦੇ ਪੁੱਤਰ ਦਾ 26 ਸਾਲ ਦੀ ਉਮਰ 'ਚ ਹੋਇਆ ਦਿਹਾਂਤ
Satya Nadella Son Died: ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਸੀਈਓ ਸੱਤਿਆ ਨਡੇਲਾ (Satya Nadella Son) ਦੇ ਪੁੱਤਰ ਜ਼ੈਨ ਨਡੇਲਾ ਦੀ ਸੋਮਵਾਰ ਨੂੰ ਮੌਤ ਹੋ ਗਈ। ਜੈਨ ਨਡੇਲਾ ਸੇਰੇਬ੍ਰਲ ਪਾਲਸੀ ਤੋਂ ਪੀੜਤ ਸਨ ਅਤੇ ਉਨ੍ਹਾਂ ਦੀ ਉਮਰ ਮਹਿਜ਼ 26 ਸਾਲ ਸੀ। ਮਾਈਕ੍ਰੋਸਾਫਟ ਨੇ ਆਪਣੇ ਕਾਰਜਕਾਰੀ ਸਟਾਫ ਨੂੰ ਇਕ ਈਮੇਲ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਸੱਤਿਆ ਨਡੇਲਾ 2014 ਤੋਂ ਮਾਈਕ੍ਰੋਸਾਫਟ ਦੇ ਸੀਈਓ ਹਨ। ਉਨ੍ਹਾਂ ਦੇ ਪੁੱਤਰ ਦਾ ਚਿਲਡਰਨ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜੈਨ ਦੀ ਮੌਤ ਤੋਂ ਬਾਅਦ, ਹਸਪਤਾਲ ਦੇ ਸੀਈਓ ਜੈਫ ਸਪਾਰਿੰਗ ਨੇ ਬੋਰਡ ਨੂੰ ਦਿੱਤੇ ਸੰਦੇਸ਼ ਵਿੱਚ ਕਿਹਾ, "ਜੈਨ ਨੂੰ ਸੰਗੀਤ ਦੀ ਚੋਣ ਲਈ ਯਾਦ ਕੀਤਾ ਜਾਵੇਗਾ।" ਉਸ ਦੀ ਅਦਭੁਤ ਮੁਸਕਰਾਹਟ ਨੇ ਉਸ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਲਈ ਖੁਸ਼ੀ ਲਿਆ ਦਿੱਤੀ। ਦੱਸ ਦੇਈਏ ਕਿ ਜੈਨ ਜਨਮ ਤੋਂ ਹੀ ਸੇਰੇਬ੍ਰਲ ਪਾਲਸੀ ਤੋਂ ਪੀੜਤ ਸਨ। ਮਾਈਕ੍ਰੋਸਾਫਟ ਨੇ ਆਪਣੇ ਕਾਰਜਕਾਰੀ ਸਟਾਫ ਨੂੰ ਇਕ ਈਮੇਲ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਸੇਰੇਬ੍ਰਲ ਪਾਲਸੀ ਕੀ ਹੈ ਸੇਰੇਬ੍ਰਲ ਪਾਲਸੀ ਦਿਮਾਗ ਅਤੇ ਮਾਸਪੇਸ਼ੀਆਂ ਨਾਲ ਜੁੜੀ ਇੱਕ ਸਮੱਸਿਆ ਹੈ। ਇਹ ਬਿਮਾਰੀ ਬੱਚਿਆਂ ਵਿੱਚ ਪਾਈ ਜਾਂਦੀ ਹੈ। ਇਹ ਬਿਮਾਰੀ ਦਿਮਾਗ 'ਤੇ ਸੱਟ ਲੱਗਣ ਕਾਰਨ ਹੁੰਦੀ ਹੈ। ਇਹ ਬਿਮਾਰੀ ਨਿਆਣਿਆਂ ਜਾਂ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦੇਖੀ ਜਾਂਦੀ ਹੈ। ਇਹ ਬਿਮਾਰੀ ਛੂਤ ਵਾਲੀ ਨਹੀਂ ਹੈ। ਇਹ ਦਿਮਾਗ ਨੂੰ ਨੁਕਸਾਨ ਦੇ ਕਾਰਨ ਹੁੰਦਾ ਹੈ, ਜੋ ਆਮ ਤੌਰ 'ਤੇ ਜਨਮ ਤੋਂ ਪਹਿਲਾਂ, ਦੌਰਾਨ ਜਾਂ ਬਾਅਦ ਵਿੱਚ ਹੁੰਦਾ ਹੈ। ਇਸ ਬਿਮਾਰੀ ਦੇ ਲੱਛਣ ਹਰ ਕਿਸੇ ਵਿੱਚ ਵੱਖ-ਵੱਖ ਰੂਪ ਵਿੱਚ ਦੇਖੇ ਜਾਂਦੇ ਹਨ। ਇਹ ਵੀ ਪੜ੍ਹੋ: LPG Price Hike: ਲੋਕਾਂ ਨੂੰ ਵੱਡਾ ਝਟਕਾ- ਅੱਜ ਤੋਂ ਮਹਿੰਗਾ ਹੋਇਆ LPG ਗੈਸ ਸਿਲੰਡਰ, ਜਾਣੋ ਕੀਮਤਾਂ -PTC News