Wed, Jan 15, 2025
Whatsapp

ਕਲਯੁੱਗੀ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਚੱਪਲਾਂ ਨਾਲ ਕੁੱਟਮਾਰ , ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਬਾਹਰ

Reported by:  PTC News Desk  Edited by:  Shanker Badra -- July 05th 2021 04:23 PM
ਕਲਯੁੱਗੀ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਚੱਪਲਾਂ ਨਾਲ ਕੁੱਟਮਾਰ , ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਬਾਹਰ

ਕਲਯੁੱਗੀ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਚੱਪਲਾਂ ਨਾਲ ਕੁੱਟਮਾਰ , ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਬਾਹਰ

ਅਮਰੋਹਾ : ਯੂਪੀ (Uttar Pradesh ) ਦੇ ਅਮਰੋਹਾ ਵਿੱਚ ਇੱਕ ਬਜ਼ੁਰਗ ਮਾਂ ਦੀ ਚੱਪਲਾਂ (Son beats mother )ਨਾਲ ਕੁੱਟਮਾਰ ਕਰਨ ਵਾਲੇ ਕਲਯੁਗੀ ਪੁੱਤਰ (Mothers beating )ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਨੌਜਵਾਨ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਕੁੱਟਮਾਰ ਕਰਕੇ ਮਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। [caption id="attachment_512509" align="aligncenter" width="300"] ਕਲਯੁੱਗੀ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਚੱਪਲਾਂ ਨਾਲ ਕੁੱਟਮਾਰ , ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਬਾਹਰ[/caption] ਪੜ੍ਹੋ ਹੋਰ ਖ਼ਬਰਾਂ : ਸੰਯੁਕਤ ਕਿਸਾਨ ਮੋਰਚੇ ਦਾ ਐਲਾਨ , ਕਿਸਾਨ ਮੌਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਕਰਨਗੇ ਰੋਸ ਪ੍ਰਦਰਸ਼ਨ ਦਰਅਸਲ 'ਚ ਇਹ ਮਾਮਲਾ ਅਮਰੋਹਾ ਜ਼ਿਲ੍ਹੇ ਦੇ ਉਦਯੋਗਿਕ ਸ਼ਹਿਰ ਗਜਰੌਲਾ ਦਾ ਹੈ। ਜਿੱਥੇ ਘਰੇਲੂ ਪ੍ਰੇਸ਼ਾਨੀਆਂ ਕਾਰਨ ਬਿਜੌਰਾ ਦੇ ਵਸਨੀਕ ਨੇ ਆਪਣੀ ਮਾਂ ਨੂੰ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਹੈ। ਇਹ ਦੇਖ ਕੇ ਗੁਆਂਢੀ ਨੇ ਬੇਟੇ ਦੇ ਹਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡਿਆ 'ਤੇ ਵਾਇਰਲ ਕਰ ਦਿੱਤੀ ਹੈ। [caption id="attachment_512507" align="aligncenter" width="300"] ਕਲਯੁੱਗੀ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਚੱਪਲਾਂ ਨਾਲ ਕੁੱਟਮਾਰ , ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਬਾਹਰ[/caption] ਵੀਡੀਓ ਨੇ ਕਲਯੁੱਗੀ ਬੇਟੇ ਦਾ ਪਰਦਾਫਾਸ਼ ਕੀਤਾ ਅਤੇ ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ। ਵੀਡੀਓ ਦੇ ਅਧਾਰ 'ਤੇ ਪੁਲਿਸ ਨੇ ਦੋਸ਼ੀ ਨੰਨ੍ਹੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸਦੇ ਨਾਲ ਹੀ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। [caption id="attachment_512510" align="aligncenter" width="269"] ਕਲਯੁੱਗੀ ਬੇਟੇ ਵੱਲੋਂ ਬਜ਼ੁਰਗ ਮਾਂ ਦੀ ਚੱਪਲਾਂ ਨਾਲ ਕੁੱਟਮਾਰ , ਮਗਰੋਂ ਮਾਂ ਨੂੰ ਘਰੋਂ ਕੱਢ ਦਿੱਤਾ ਬਾਹਰ[/caption] ਪੜ੍ਹੋ ਹੋਰ ਖ਼ਬਰਾਂ : ਨਿੱਕੀ ਜਿਹੀ ਬੱਚੀ ਦੇ ਜਜ਼ਬੇ ਨੂੰ ਦੇਖ ਹਰ ਕੋਈ ਕਰ ਰਿਹਾ ਸਲਾਮ ,ਜਿਸਨੇ ਨਾ ਮੁਮਕਿਨ ਨੂੰ ਮੁਮਕਿਨ ਕਰਕੇ ਦਿਖਾਇਆ ਵਧੀਕ ਪੁਲਿਸ ਸੁਪਰਡੈਂਟ ਅਜੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ 40 ਸਾਲਾ ਨੌਜਵਾਨ ਪ੍ਰਜਾਪਤੀ ਨੇ ਗਜਾਰੌਲਾ ਥਾਣਾ ਖੇਤਰ ਵਿਚ ਆਪਣੀ ਮਾਂ ਨਾਲ ਕੁੱਟਮਾਰ ਕੀਤੀ ਹੈ। ਮਾਮਲੇ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਉਹ ਆਪਣੀ ਮਾਂ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਮਾਮਲੇ ਸਬੰਧੀ ਕਾਰਵਾਈ ਕਰਦਿਆਂ ਗਜੜੌਲਾ ਥਾਣਾ ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। -PTCNews


Top News view more...

Latest News view more...

PTC NETWORK