ਚੰਡੀਗੜ੍ਹ ਦੇ ਸੈਕਟਰ-43 ਦੀ ਕੋਰਟ 'ਚੋਂ ਦਿਨ ਦਿਹਾੜੇ ਸੋਲਰ ਪੈਨਲ ਹੋਏ ਚੋਰੀ
ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਡਿਸਟ੍ਰਿਕ ਕੋਰਟ ਵਿਚੋਂ ਅੱਜ ਦਿਨ-ਦਿਹਾੜੇ ਸੋਲਰ ਪੈਨਲ ਚੋਰੀ ਹੋ ਗਏ। ਜਦੋਂ ਕੁਝ ਅਣਪਛਾਤੇ ਨੌਜਵਾਨ ਸੋਲਰ ਪੈਨਲ ਕੋਰਟ ਦੀ ਛੱਤ ਤੋਂ ਲਾਹ ਕੇ ਲਿਜਾ ਰਹੇ ਸਨ ਤਾਂ ਅਚਾਨਕ ਵਕੀਲਾਂ ਨੇ ਉਨ੍ਹਾਂ ਰੋਕ ਲਿਆ। ਇਸ ਤੋਂ ਬਾਅਦ ਰਕਤ ਵਿੱਚ ਆਈ ਪੁਲਿਸ ਨੇ ਕੋਰਟ ਅਤੇ ਸ਼ਹਿਰ ਦੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। ਜਿਸ ਕੰਪਨੀ ਨੇ ਇਹ ਸੋਲਰ ਪੈਨਲ ਲਗਾਏ ਸਨ ਤਾਂ ਪੁਲਿਸ ਨੇ ਉਸ ਕੰਪਨੀ ਵਿੱਚ ਫੋਨ ਕਰ ਕੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਆਪਣੇ ਕਿਸੇ ਮੁਲਾਜ਼ਮ ਨੂੰ ਭੇਜਿਆ ਸੀ। ਕੰਪਨੀ ਅਧਿਕਾਰੀਆਂ ਨੇ ਅੱਗੋ ਸਾਫ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੇ ਆਪਣਾ ਕੋਈ ਮੁਲਾਜ਼ਮ ਨਹੀਂ ਭੇਜਿਆ ਹੈ। ਇਸ ਵਿਚਕਾਰ ਕੁਝ ਨੌਜਵਾਨ ਇਕ ਆਟੋ ਵਿੱਚ ਸੋਲਰ ਪੈਨਲ ਲੈ ਕੇ ਕੋਰਟ ਦੀ ਕੰਪਲੈਕਸ ਵਿੱਚ ਐਂਟਰੀ ਕਰ ਰਹੇ ਸਨ। ਵਕੀਲਾਂ ਨੇ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਸ਼ੱਕੀ ਨੌਜਵਾਨਾਂ ਨੇ ਕਿਹਾ ਕਿ ਉਹ ਇਹ ਸੋਲਰ ਪੈਨਲ ਦੂਜੀ ਇਮਾਰਤ ਵਿੱਚ ਲਿਆਉਣ ਲਈ ਲਿਜਾ ਰਹੇ ਸਨ। ਵਕੀਲਾਂ ਨੇ ਇਸ ਸਬੰਧੀ ਦਸਤਾਵੇਜ਼ ਦਿਖਾਉਣ ਲਈ ਕਿਹਾ ਤਾਂ ਕਿ ਉਹ ਕੋਈ ਕਾਗਜ਼ ਨਹੀਂ ਦਿਖਾ ਸਕੇ। ਇਸ ਤੋਂ ਬਾਅਦ ਵਕੀਲਾਂ ਨੇ ਨੌਜਵਾਨਾਂ ਨੂੰ ਫੜ ਲਿਆ। ਇਸ ਵੇਲੇ ਪੁਲਿਸ ਵੀ ਉਥੇ ਮੌਜੂਦ ਸੀ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ। ਦਿਨ-ਦਿਹਾੜੇ ਸੋਲਰ ਪੈਨਲ ਚੋਰੀ ਹੋਣ ਦੀ ਘਟਨਾ ਦੀ ਕੋਰਟ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਸ ਨੂੰ ਘਟਨਾ ਨੂੰ ਲੈ ਕੇ ਹਰ ਕੋਈ ਹੈਰਾਨ ਹੈ। ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਕੀਤਾ ਧੰਨਵਾਦ