ਲੱਖਾ ਸਿਧਾਣਾ ਖਿਲਾਫ ਪਹਿਲੀ ਵੱਡੀ ਕਾਰਵਾਈ, ਗਿਰਫਤਾਰੀ ਤੱਕ ਬੰਦ ਰਹਿਣਗੇ ਸੋਸ਼ਲ ਮੀਡੀਆ ਅਕਾਊਂਟ
ਚੰਡੀਗੜ੍ਹ: ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦੇ ਲੀਡਰ ਵਜੋਂ ਉੱਭਰੇ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਹਟਾ ਦਿੱਤਾ ਗਿਆ ਹੈ। ਉਂਝ ਇਹ ਕਾਰਵਾਈ ਭਾਰਤ ਵਿੱਚ ਕੀਤੀ ਗਈ ਹੈ। ਹੋਰ ਮੁਲਕਾਂ ਵਿੱਚ ਲੱਖਾ ਸਿਧਾਣਾ ਦਾ ਪੇਜ ਚੱਲ ਰਿਹਾ ਹੈ। 26 ਜਨਵਰੀ ਨੂੰ ਗਣਤੰਤਰ ਦਿਹਾੜੇ ਦੇ ਮੌਕੇ ’ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰਦੇ ਹੋਏ ਲੱਖਾ ਸਿਧਾਣਾ ਨੇ ਦੀਪ ਸਿੱਧੂ ਨਾਲ ਮਿਲ ਕੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਦਾ ਲਹਿਰਾਇਆ ਸੀ, ਜਿਸ ਦੇ ਤਹਿਤ ਉਸ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ।
ਹੋਰ ਪੜ੍ਹੋ : ਵੋਟਾਂ ਦੀ ਰਾਜਨੀਤੀ ਲਈ ਕੈਪਟਨ ਅਮਰਿੰਦਰ ਗੈਂਗਸਟਰਾਂ ਅੱਗੇ ਝੁਕੇ : ਵਿਨੀਤ ਜੋਸ਼ੀ
ਦੂਜੇ ਪਾਸੇ ਲੱਖਾ ਸਿਧਾਣੇ ਦੀ ਗ੍ਰਿਫ਼ਤਾਰੀ ਕਰਵਾਉਣ ਵਾਲੇ ਨੂੰ ਦਿੱਲੀ ਪੁਲਸ ਨੇ 1 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਹੈ, ਜਿਸ ਦੇ ਬਾਵਜੂਦ ਉਹ ਅਜੇ ਵੀ Police ਦੀ ਪਕੜ ਤੋਂ ਦੂਰ ਹੈ। ਲਿੱਖਾ ਸਿਧਾਣਾ ਦਾ ਫੇਸਬੁੱਕ ਨੇ ਉਸ ਦਾ ਖਾਤਾ ਭਾਰਤ ’ਚ ਬੰਦ ਕਰ ਦਿੱਤਾ ਹਾ, ਜੋ ਕਿ ਵਿਦੇਸ਼ ਤੋਂ ਚੱਲ ਰਿਹਾ ਹੈ।
ਪੜ੍ਹੋ ਹੋਰ ਖ਼ਬਰਾਂ : ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਵੱਡੀ ਰਾਹਤ,ਹਾਈਕੋਰਟ ਨੇ ਦਿੱਤੀ ਜ਼ਮਾਨਤ
ਮਿਲ ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਦੇ ਫੇਸਬੁੱਕ ਪੇਜ਼ ’ਤੇ ਤਿੰਨ ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਸਰਕਾਰ ਅਤੇ ਕੁਝ ਲੋਕਾਂ ਵਲੋਂ ਸ਼ਿਕਾਇਤ ਕਰਨ ’ਤੇ ਫੇਸਬੁੱਕ ਨੇ ਉਸ ਦਾ ਖਾਤਾ ਭਾਰਤ ’ਚ ਬੰਦ ਕਰ ਦਿੱਤਾ ਹਾ, ਜੋ ਕਿ ਵਿਦੇਸ਼ ਤੋਂ ਚੱਲ ਰਿਹਾ ਹੈ। ਸਰਕਾਰ ਦਾ ਮੰਨਣਾ ਹੈ ਕਿ ਲੱਖਾ ਸਿਧਾਣਾ ਸੋਸ਼ਲ ਮੀਡੀਆ ਅਤੇ ਫੇਸਬੁੱਕ ਦੇ ਜ਼ਰੀਏ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ |