ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਅਚਾਨਕ ਗਲੇਸ਼ੀਅਰ ਦੇ ਪਿਘਲਣ ਦੀ ਤਸਵੀਰ ਆਈ ਸਾਹਮਣੇ
ਚਮੋਲੀ: ਵਿਸ਼ਵ ਦੇ ਸਭ ਤੋਂ ਉੱਚੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਇਨ੍ਹੀਂ ਦਿਨੀਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਜਿੱਥੇ ਭਾਰਤੀ ਫੌਜ ਦੇ ਜਵਾਨ ਹੇਮਕੁੰਟ ਸਾਹਿਬ ਰੋਡ ਤੋਂ ਬਰਫ ਹਟਾਉਣ ਦਾ ਕੰਮ ਕਰ ਰਹੇ ਹਨ। ਅੱਜ ਸਵੇਰੇ ਅਚਾਨਕ ਗਲੇਸ਼ੀਅਰ ਟੁੱਟਣ ਦੀ ਤਸਵੀਰ ਸਾਹਮਣੇ ਆਈ ਹੈ। ਇਸ ਸਮੇਂ ਪਹਾੜਾਂ ਵਿੱਚ ਵੀ ਮੌਸਮ ਅਚਾਨਕ ਬਦਲ ਰਿਹਾ ਹੈ। ਪਹਾੜਾਂ ਵਿੱਚ ਵੀ ਗਰਮੀ ਦਾ ਅਹਿਸਾਸ ਹੁੰਦਾ ਹੈ। ਉੱਚ ਹਿਮਾਲੀਅਨ ਖੇਤਰ ਵਿਚ ਵੀ ਤਾਪਮਾਨ ਵਧਣ ਦੇ ਪ੍ਰਭਾਵ ਕਾਰਨ ਗਲੇਸ਼ੀਅਰ ਟੁੱਟਣ ਦੀ ਤਸਵੀਰ ਸਾਹਮਣੇ ਆ ਰਹੀ ਹੈ। ਉਤਰਾਖੰਡ ਦੇ ਚਮੋਲੀ ਵਿਚ ਗੁਰਦੁਆਰਾ ਹੇਮਕੁੰਟ ਸਾਹਿਬ ਯਾਤਰਾ ਦੇ ਰੂਟ ਦੇ ਨੇੜੇ ਤਾਪਮਾਨ ਅਤੇ ਨਮੀ ਵਧਣ ਕਾਰਨ ਬਰਫ ਤੇਜ਼ੀ ਨਾਲ ਪਿਘਲ ਰਹੀ ਹੈ। ਵੱਡੀ ਮਾਤਰਾ ਵਿੱਚ ਪਿਘਲਦੀ ਬਰਫ਼ ਨਦੀ ਵਿੱਚ ਵਗਦੀ ਵੇਖੀ ਜਾ ਸਕਦੀ ਹੈ। ਇਹ ਵੀ ਪੜ੍ਹੋ : ਇੱਕ ਕਿਲੋਵਾਟ ਲੋਡ ਵਾਲੇ ਬੀਪੀਐਲ ਪਰਿਵਾਰਾਂ ਨੂੰ ਮਿਲੇਗੀ 600 ਯੂਨਿਟ ਮੁ਼ਫ਼ਤ ਬਿਜਲੀ : ਹਰਭਜਨ ਸਿੰਘ ਚਮੋਲੀ ਦੀ ਪੁਲਿਸ ਸੁਪਰਡੈਂਟ ਸ਼ਵੇਤਾ ਚੌਬੇ ਨੇ ਕਿਹਾ, "ਅੱਤ ਦੀ ਗਰਮੀ ਕਾਰਨ ਗੁਰਦੁਆਰਾ ਹੇਮਕੁੰਟ ਸਾਹਿਬ ਯਾਤਰਾ ਮਾਰਗ ਦੇ ਨੇੜੇ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ। ਬਦਰੀਨਾਥ ਧਾਮ ਦੇ ਨੇੜੇ ਵੀ ਬਰਫ਼ ਪਿਘਲਣੀ ਸ਼ੁਰੂ ਹੋ ਗਈ ਹੈ।" ਦਰਅਸਲ, ਹੇਮਕੁੰਟ ਸਾਹਿਬ ਯਾਤਰਾ ਰੂਟ ਵਿੱਚ ਅਟਲਕੁੜੀ ਤੋਂ ਹੇਮਕੁੰਟ ਸਾਹਿਬ ਤੱਕ ਵਿਸ਼ਾਲ ਗਲੇਸ਼ੀਅਰ ਦਾ ਕੁਝ ਹਿੱਸਾ ਇਸ ਸਾਲ ਵੀ ਫੈਲ ਗਿਆ ਹੈ। ਇਸ ਨੂੰ ਹਟਾਉਣ ਲਈ ਹਰ ਸਾਲ ਭਾਰਤੀ ਫੌਜ ਦੇ ਜਵਾਨ ਇੱਥੇ ਆਉਂਦੇ ਹਨ ਅਤੇ ਗਲੇਸ਼ੀਅਰ ਦੇ ਵਿਚਕਾਰੋਂ ਰਸਤਾ ਕੱਟ ਕੇ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਮੰਗਲਵਾਰ ਸਵੇਰੇ ਹੇਮਕੁੰਟ ਸਾਹਿਬ ਯਾਤਰਾ ਰੂਟ 'ਤੇ ਗਲੇਸ਼ੀਅਰ ਦਾ ਕੁਝ ਹਿੱਸਾ ਇਸ ਤਰ੍ਹਾਂ ਟੁੱਟ ਗਿਆ ਕਿ ਕੁਝ ਸਮੇਂ ਲਈ ਬਰਫ ਦਰਿਆ ਦੇ ਪਾਣੀ ਵਾਂਗ ਵਗਦੀ ਨਜ਼ਰ ਆਈ। ਜਾਣਕਾਰੀ ਮੁਤਾਬਕ ਗਲੇਸ਼ੀਅਰ ਟੁੱਟਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੈਨੇਜਰ ਸੇਵਾ ਸਿੰਘ ਦਾ ਕਹਿਣਾ ਹੈ ਕਿ ਗਲੇਸ਼ੀਅਰ ਦਾ ਪਿਘਲਣਾ ਯਾਤਰਾ ਦੀਆਂ ਤਿਆਰੀਆਂ ਵਿਚ ਰੁਕਾਵਟ ਪਾ ਰਿਹਾ ਹੈ। ਇੱਥੇ ਤਾਪਮਾਨ ਵੀ ਵਧ ਗਿਆ ਹੈ, ਜਿਸ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ। ਸਥਿਤੀ ਠੀਕ ਹੋਣ ਤੋਂ ਬਾਅਦ ਹੀ ਅਗਲੀ ਤਿਆਰੀ ਕੀਤੀ ਜਾਵੇਗੀ। -PTC News