Sat, Mar 15, 2025
Whatsapp

ਰਿਸ਼ਵਤ ਲੈਂਦੇ ਅੰਮ੍ਰਿਤਸਰ ਵਿਧਾਇਕ ਦਾ ਕਰੀਬੀ ਐਸ ਐਮ ਓ ਕਾਬੂ

Reported by:  PTC News Desk  Edited by:  Jagroop Kaur -- May 02nd 2021 11:36 AM
ਰਿਸ਼ਵਤ ਲੈਂਦੇ ਅੰਮ੍ਰਿਤਸਰ ਵਿਧਾਇਕ ਦਾ ਕਰੀਬੀ ਐਸ ਐਮ ਓ ਕਾਬੂ

ਰਿਸ਼ਵਤ ਲੈਂਦੇ ਅੰਮ੍ਰਿਤਸਰ ਵਿਧਾਇਕ ਦਾ ਕਰੀਬੀ ਐਸ ਐਮ ਓ ਕਾਬੂ

ਵਿਜੀਲੈਂਸ ਨੇ ਅੰਮ੍ਰਿਤਸਰ ਦੇ ਥਰੀਵਾਲ ਬਲਾਕ ਵਿੱਚ ਕੰਮ ਕਰਦੇ ਸੀਨੀਅਰ ਮੈਡੀਕਲ ਅਫਸਰ ਡਾ: ਰਾਜੂ ਚੌਹਾਨ ਨੂੰ 4000 ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਰਾਜੂ ਚੌਹਾਨ ਨੇ ਆਪਣੇ ਬਲਾਕ ਵਿੱਚ ਕੰਮ ਕਰਦੇ ਡਾ: ਗੁਰਬਖਸ਼ੀਸ਼ ਸਿੰਘ ਤੋਂ ਰਿਸ਼ਵਤ ਦੀ ਮੰਗ ਕੀਤੀ ਸੀ। ਲਗਾਏ ਗਏ ਦੋਸ਼ਾਂ ਤਹਿਤ ਕਿਹਾ ਕਿ ਡਾ: ਰਾਜੂ ਚੌਹਾਨ ਡਾ: ਗੁਰੂ ਬਖਸ਼ੀਸ਼ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ। ਅਣਜਾਣੇ ਵਿਚ ਉਸ ਦੀ ਗੈਰ ਹਾਜ਼ਰੀ ਦਰਜ ਕਰਵਾਉਂਦੇ ਸਨ , Read MOre :ਚੋਣ ਨਤੀਜੇ: ਨੰਦੀਗ੍ਰਾਮ ਸੀਟ ਤੋਂ ਮਮਤਾ ਨੂੰ ਪਛਾੜਦੇ, ਭਾਜਪਾ ਨੂੰ ਮਿਲ ਰਿਹਾ ਵਾਧਾ ਸਵੇਰੇ 9 ਵਜੇ ਦੇ ਕਰੀਬ ਡਾ: ਗੁਰਬਖਸ਼ ਸਿੰਘ ਐਸ.ਐਮ.ਓ ਦੇ ਕਮਰੇ ਵਿੱਚ ਆਇਆ ਅਤੇ ਪੈਸੇ ਲਿਫ਼ਾਫੇ ਵਿੱਚ ਫੜ ਲਿਆ। ਇਸ ਸਮੇਂ ਦੌਰਾਨ ਵਿਜੀਲੈਂਸ ਦੀ ਟੀਮ ਨੇ ਡਾ: ਰਾਜੂ ਚੌਹਾਨ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਿਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਜੂ ਚੌਹਾਨ, ਅੰਮ੍ਰਿਤਸਰ ਤੋਂ ਵਿਧਾਇਕ ਦੇ ਬਹੁਤ ਨਜ਼ਦੀਕੀ ਹਨ। ਜਿੰਨਾ ਦੀ ਸ਼ਹਿ ਹੇਠ ਉਹ ਆਪਣੀਆਂ ਕਈ ਮਨਮਾਨੀਆਂ ਕਰਦੇ ਹਨ।ਉਸਨੇ ਨਗਰ ਨਿਗਮ ਵਿੱਚ ਸਿਹਤ ਅਧਿਕਾਰੀ ਅਤੇ ਸਿਹਤ ਵਿਭਾਗ ਵਿੱਚ ਜ਼ਿਲ੍ਹਾ ਮਹਾਂਮਾਰੀ ਅਧਿਕਾਰੀ ਵਜੋਂ ਕੰਮ ਕੀਤਾ ਹੈ। ਜਦੋਂ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਕਾਬੂ ਕੀਤਾ ਤਾ ਉਸਨੇ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਕਾਮਯਾਬ ਨਾ ਹੋਇਆ , ਫਿਲਹਾਲ ਵਿਜੀਲੈਂਸ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਐਸ ਐਮ ਓ ਖਿਲਾਫ ਬਣਦੀ ਕਜਰਵੈ ਦੀ ਗੱਲ ਆਖਿ ਹੈ।


Top News view more...

Latest News view more...

PTC NETWORK