ਮੰਗਲਵਾਰ ਨੂੰ Underworld Don ਅਤੇ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ ਦਾਊਦ ਇਬਰਾਹਿਮ ਦੀ ਰਤਨਾਗਿਰੀ ਵਿਖੇ 6 ਜਾਇਦਾਦਾਂ ਦੀ ਆਖਰਕਾਰ ਨੀਲਾਮੀ ਹੋ ਗਈ ਹੈ। ਦਾਊਦ ਇਬਰਾਹਿਮ ਦੀਆਂ 7 ਪ੍ਰਾਪਰਟੀਆਂ 'ਚੋਂ 6 ਵਿਕ ਗਈਆਂ ਹਨ। ਇਸ ਦੌਰਾਨ ਇਕ ਪ੍ਰਾਪਰਟੀ ਨੂੰ ਨੀਲਾਮੀ ਤੋਂ ਹਟਾ ਦਿੱਤਾ ਗਿਆ ਸੀ। ਜਿਥੇ ਅੱਜ ਚਾਰ ਜਾਇਦਾਦਾਂ ਦੀ ਸਫਲਤਾਪੂਰਵਕ ਦਿੱਲੀ ਵਕੀਲ ਭੁਪਿੰਦਰ ਭਾਰਦਵਾਜ ਨੇ ਆਯੋਜਿਤ ਵਰਚੁਅਲ ਨਿਲਾਮੀ ਵਿੱਚ ਬੋਲੀ ਲਗਾਈ ਸੀ, ਉਥੇ ਦੋ ਹੋਰ ਬੋਲੀ ਐਡਵੋਕੇਟ ਅਜੇ ਸ਼੍ਰੀਵਾਸਤਵ ਨੇ ਜਿੱਤੀਆਂ ਸਨ। ਜਦੋਂ ਕਿ 2 ਪ੍ਰਾਪਰਟੀਆਂ ਅਜੇ ਸ਼੍ਰੀਵਾਸਤਵ ਨੇ ਲਈਆਂ ਹਨ। ਇਸ ਦੇ ਨਾਲ ਹੀ ਦਾਊਦ ਦੀ ਹਵੇਲੀ ਵਕੀਲ ਅਜੇ ਸ਼੍ਰੀਵਾਸਤਵ ਨੇ ਖਰੀਦੀ ਹੈ। ਇਹ ਹਵੇਲੀ 11 ਲੱਖ 20 ਹਜ਼ਾਰ ਦੀ ਵਿਕੀ ਹੈ।
forfeiture of property
ਉਥੇ ਹੀ ਇਸ ਦੌਰਾਨ ਨੀਲਾਮੀ ਦੀ ਬੋਲੀ ਲਗਾਉਣ ਲਈ ਪਿੰਡ ਵਾਲਿਆਂ ਨੇ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਨੀਲਾਮੀ 'ਚ ਮੁੰਬਈ ਬੋਲੀ ਲਗਾਉਣ ਨਹੀਂ ਜਾਣਗੇ। ਬੀਤੇ ਇਕ ਹਫ਼ਤੇ ਤੋਂ ਸਫੇਮਾ ਦੇ ਅਧਿਕਾਰੀਆਂ ਵਲੋਂ ਨੀਲਾਮ ਕੀਤੀਆਂ ਜਾਣ ਵਾਲੀਆਂ ਜਾਇਦਾਦਾਂ ਨੂੰ ਖਰੀਦਦਾਰਾਂ ਲਈ ਓਪਨ ਰੱਖਿਆ ਗਿਆ ਸੀ, ਤਾਂ ਕਿ ਉਹ ਉਨ੍ਹਾਂ ਥਾਂਵਾਂ ਨੂੰ ਚੰਗੀ ਤਰ੍ਹਾਂ ਦੇਖ ਅਤੇ ਸਮਝ ਸਕਣ। ਇਸਦੇ ਨਾਲ ਹੀ ਉਹਨਾਂ ਦੱਸਿਆ ਕਿ “ਨਿਲਾਮੀ 'ਚ ਸ਼ਾਨਦਾਰ ਹੁੰਗਾਰਾ ਮਿਲਿਆ।
ਰਤਨਾਗਿਰੀ ਅਤੇ ਗੋਰੇਗਾਓਂ ਵਿਖੇ ਛੇ ਸੰਪਤੀਆਂ ਵੇਚੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦੋ ਜਾਇਦਾਦਾਂ ਦੀ ਸਭ ਤੋਂ ਵੱਧ ਬੋਲੀ ਰਿਜ਼ਰਵ ਕੀਮਤ 1.89 ਲੱਖ ਰੁਪਏ ਅਤੇ 5.35 ਲੱਖ ਰੁਪਏ ਤੋਂ ਕ੍ਰਮਵਾਰ 4.3 ਲੱਖ ਅਤੇ 11.2 ਲੱਖ ਰੁਪਏ ਰਹੀ ਹੈ। ਉਸਨੇ ਹੋਰ ਕਿਹਾ ਕਿ ਹੋਰ ਸੰਪਤੀਆਂ ਉਨ੍ਹਾਂ ਦੇ ਅਧਾਰ ਕੀਮਤਾਂ ਲਈ ਗਈਆਂ ਸਨ।
ਜ਼ਿਕਰਯੋਗ ਹੈ ਕਿ ਦਾਊਦ ਦੀਆਂ ਰਤਨਗਿਰੀ ਜ਼ਿਲ੍ਹੇ ਦੇ ਖੇੜ 'ਚ 13 ਪੁਸ਼ਤੈਨੀ ਜਾਇਦਾਦਾਂ ਸਨ, ਅਤੇ 13 'ਚੋਂ 7 ਦੀ ਅੱਜ ਨੀਲਾਮੀ ਹੋ ਗਈ ਹੈ। ਮਾਫੀਆ ਸਰਗਨਾ ਦਾਊਦ ਇਬਰਾਹਿਮ ਦੀ ਮੁੰਬਈ ਦੀ ਜ਼ਬਤ ਜਾਇਦਾਦਾਂ ਨੂੰ ਵੇਚਣ ਤੋਂ ਬਾਅਦ ਅੱਜ ਪਿੰਡ ਦੀਆਂ ਪੁਸ਼ਤੈਨੀ ਜਾਇਦਾਦਾਂ ਦੀ ਨੀਲਾਮੀ ਕੀਤੀ ਹੈ। ਇਸੇ ਪਿੰਡ 'ਚ ਦਾਊਦ ਨੇ ਆਪਣਾ ਬਚਪਨ ਬਿਤਾਇਆ ਹੈ। ਕੇਂਦਰੀ ਵਿੱਤ ਮੰਤਰਾਲੇ ਵਲੋਂ ਰਤਨਾਗਿਰੀ 'ਚ ਦਾਊਦ ਦੀ ਪ੍ਰਾਪਰਟੀ ਦੀ ਕੀਮਤ ਸਰਕਿਲ ਰੇਟ ਦੇ ਹਿਸਾਬ ਨਾਲ ਤੈਅ ਕੀਤੀ ਗਈ ਸੀ। ਜਿਸ 'ਚ ਪਿੰਡ ਦੇ ਅੰਦਰ ਮੌਜੂਦ ਜਾਇਦਾਦ ਦੀ ਕੀਮਤ 14 ਲੱਖ 45 ਹਜ਼ਾਰ ਰੁਪਏ ਤੈਅ ਕੀਤੀ ਗਈ ਸੀ। ਜਦੋਂ ਕਿ ਲੋਟੇ ਨਾਂ ਦੀ ਜਗ੍ਹਾ 'ਤੇ ਮੌਜੂਦ ਅੰਬ ਦੇ ਬਗੀਚੇ ਦੀ ਕੀਮਤ ਕਰੀਬ 61 ਲੱਖ 48 ਹਜ਼ਾਰ ਤੈਅ ਕੀਤੀ ਗਈ ਸੀ।