Thu, Apr 3, 2025
Whatsapp

DSGMC ਦੀਆਂ ਚੋਣਾਂ ਨੂੰ ਲੈਕੇ ਹਰਮੀਤ ਸਿੰਘ ਕਾਲਕਾ ਨੇ ਭਰਿਆ ਨਾਮਜ਼ਦਗੀ ਪੱਤਰ

Reported by:  PTC News Desk  Edited by:  Jagroop Kaur -- April 05th 2021 09:42 PM -- Updated: April 05th 2021 09:47 PM
DSGMC ਦੀਆਂ ਚੋਣਾਂ ਨੂੰ ਲੈਕੇ ਹਰਮੀਤ ਸਿੰਘ ਕਾਲਕਾ ਨੇ ਭਰਿਆ ਨਾਮਜ਼ਦਗੀ ਪੱਤਰ

DSGMC ਦੀਆਂ ਚੋਣਾਂ ਨੂੰ ਲੈਕੇ ਹਰਮੀਤ ਸਿੰਘ ਕਾਲਕਾ ਨੇ ਭਰਿਆ ਨਾਮਜ਼ਦਗੀ ਪੱਤਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕਮੇਟੀ ਦੇ ਜੁਆਇੰਟ ਸਕੱਤਰ ਹਰਵਿੰਦਰ ਸਿੰਘ ਕੇ. ਪੀ . ਸਮੇਤ ਪਾਰਟੀ ਦੇ ਛੇ ਉਮੀਦਵਾਰਾਂ ਨੇ ਅੱਜ ਆਪੋ ਆਪਣੇ ਵਾਰਡ ਤੋਂ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰਾਂ ਕੋਲ ਦਾਖਲ ਕੀਤੇ।

ਭੁਲੱਥ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ‘ਕੈਪਟਨ ਸਰਕਾਰ’ ਖ਼ਿਲਾਫ਼ ਹੱਲਾ-ਬੋਲ
ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਅਕਾਲ ਪੁਰਖ ਅੱਗੇ ਅਰਦਾਸ ਕਰ ਕੇ ਆਪਣੇ ਪਰਿਵਾਰ ਸਮੇਤ ਪੁੱਜ ਕੇ ਵਾਰਡ ਨੰਬਰ 9 ਪੰਜਾਬੀ ਬਾਗ ਦੇ ਰਿਟਰਨਿੰਗ ਅਫਸਰ ਕੋਲ 5 ਸ਼ਾਮਨਾਥ ਮਾਰਗ ਵਿਖੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤ ਦੇ ਆਸ਼ੀਰਵਾਦ ਸਦਕਾ ਗੁਰੂ ਘਰਾਂ ਦੀ ਸੇਵਾ ਇਕ ਵਾਰ ਫਿਰ ਤੋਂ ਸਾਡੀ ਝੋਲੀ ਪਵੇਗੀ ਤੇ ਅਸੀਂ ਪਹਿਲਾਂ ਨਾਲੋਂ ਵੀ ਵੱਧ ਚੜ ਕੇ ਸੰਗਤ ਦੀ ਸੇਵਾ ਕਰਾਂਗੇ।

Top News view more...

Latest News view more...

PTC NETWORK