ਰਾਮ ਰਹੀਮ ਨੇ ਜੇਲ੍ਹ 'ਚੋਂ ਛੁੱਟੀ ਲੈਣ ਲਈ ਲਾਇਆ ਨਵਾਂ ਬਹਾਨਾ , ਹਾਈਕੋਰਟ ਕਰ ਰਹੀ ਹੈ ਵਿਚਾਰ
ਰਾਮ ਰਹੀਮ ਨੇ ਜੇਲ੍ਹ 'ਚੋਂ ਛੁੱਟੀ ਲੈਣ ਲਈ ਲਾਇਆ ਨਵਾਂ ਬਹਾਨਾ , ਹਾਈਕੋਰਟ ਕਰ ਰਹੀ ਹੈ ਵਿਚਾਰ:ਚੰਡੀਗੜ੍ਹ : ਦੇਸ਼ ਭਰ ਵਿੱਚ ਜਿਥੇ ਇੱਕ ਪਾਸੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਗਰਮ ਹੁੰਦੀ ਜਾ ਰਹੀ ਹੈ ,ਓਥੇ ਹੀ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਿਰਸਾ 'ਚ ਵਿਆਹ ਆ ਗਿਆ ਹੈ।ਜਿਸ ਕਰਕੇ ਰਾਮ ਰਹੀਮ ਨੇ ਵਿਆਹ 'ਚ ਸ਼ਾਮਲ ਹੋਣ ਲਈ ਕੁਝ ਦਿਨਾਂ ਦੀ ਜ਼ਮਾਨਤ ਮੰਗੀ ਹੈ।
[caption id="attachment_288004" align="aligncenter" width="300"]
ਰਾਮ ਰਹੀਮ ਨੇ ਜੇਲ੍ਹ 'ਚੋਂ ਛੁੱਟੀ ਲੈਣ ਲਈ ਲਾਇਆ ਨਵਾਂ ਬਹਾਨਾ , ਹਾਈਕੋਰਟ ਕਰ ਰਹੀ ਹੈ ਵਿਚਾਰ[/caption]
ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਜ਼ਮਾਨਤ ਮੰਗੀ ਹੈ।ਜਿਸ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ।ਜਿਸ ਤੋਂ ਬਾਅਦ ਹਾਈਕੋਰਟ ਨੇ ਹਰਿਆਣਾ ਸਰਕਾਰ ਅਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਕੇ ਇੱਕ ਮਈ ਤੱਕ ਜਵਾਬ ਮੰਗਿਆ ਹੈ।ਇਸ ਤੋਂ ਬਾਅਦ ਹੀ ਹਾਈਕੋਰਟ ਫ਼ੈਸਲੇ 'ਤੇ ਸੁਣਵਾਈ ਕਰੇਗਾ।
[caption id="attachment_288007" align="aligncenter" width="300"]
ਰਾਮ ਰਹੀਮ ਨੇ ਜੇਲ੍ਹ 'ਚੋਂ ਛੁੱਟੀ ਲੈਣ ਲਈ ਲਾਇਆ ਨਵਾਂ ਬਹਾਨਾ , ਹਾਈਕੋਰਟ ਕਰ ਰਹੀ ਹੈ ਵਿਚਾਰ[/caption]
ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ 'ਚ ਰੋਹਤਕ ਦੀ ਸੁਨਾਰੀਆਂ ਜੇਲ 'ਚ ਬੰਦ ਹੈ ਪਰ ਹੁਣ ਰਾਮ ਰਹੀਮ ਨੇ ਬਾਹਰ ਆਉਣ ਦੀ ਗੁਹਾਰ ਲਗਾਈ ਹੈ।ਰਾਮ ਰਹੀਮ ਨੇ ਦਾਖ਼ਲ ਕੀਤੀ ਜ਼ਮਾਨਤ ਅਰਜ਼ੀ ਵਿੱਚ ਕਿਹਾ ਹੈ ਕਿ ਉਸਦੀ ਮੂੰਹ ਬੋਲੀ ਬੇਟੀ ਦਾ ਵਿਆਹ ਹੈ,ਵਿਆਹ ਸਿਰਸਾ ਵਿੱਚ ਹੈ ਅਤੇ ਉਸਦੇ ਲਈ ਰਾਮ ਰਹੀਮ ਨੇ ਉਸ ਵਿਆਹ 'ਚ ਸ਼ਾਮਲ ਹੋਣ ਲਈ ਕੁਝ ਦਿਨਾਂ ਦੀ ਜ਼ਮਾਨਤ ਲੈਣ ਲਈ ਅਰਜ਼ੀ ਲਗਾਈ ਹੈ।
[caption id="attachment_288005" align="aligncenter" width="300"]
ਰਾਮ ਰਹੀਮ ਨੇ ਜੇਲ੍ਹ 'ਚੋਂ ਛੁੱਟੀ ਲੈਣ ਲਈ ਲਾਇਆ ਨਵਾਂ ਬਹਾਨਾ , ਹਾਈਕੋਰਟ ਕਰ ਰਹੀ ਹੈ ਵਿਚਾਰ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੋਕ ਸਭਾ ਚੋਣਾਂ 2019 : ਸੰਗਰੂਰ ਲੋਕ ਸਭਾ ਸੀਟ ‘ਤੇ 2 ਮਾਨ ਹੋਣਗੇ ਆਹਮੋ – ਸਾਹਮਣੇ , ਭਰਿਆ ਨਾਮਜ਼ਦਗੀ ਪੱਤਰ
ਜ਼ਿਕਰਯੋਗ ਹੈ ਕਿ ਰਾਮ ਰਹੀਮ ਸਾਧਵੀਆਂ ਨਾਲ ਜਬਰ ਜਨਾਹ ਅਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਿਹਾ ਹੈ।
-PTCNews