ਸਿੱਪੀ ਸਿੱਧੂ ਕਤਲ ਕਾਂਡ : ਕਲਿਆਣੀ ਦੀ ਜ਼ਮਾਨਤ ਪਟੀਸ਼ਨ 'ਤੇ HC ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਚੰਡੀਗੜ੍ਹ : ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦੇ ਕਤਲ ਦੇ ਮਾਮਲੇ ’ਚ ਮੁਲਜ਼ਮ ਕਲਿਆਣੀ ਦੀ ਜ਼ਮਾਨਤ ਪਟੀਸ਼ਨ ਉਤੇ ਹਾਈ ਕੋਰਟ ਵਿਚ ਅੱਜ ਸੁਣਵਾਈ ਹੋਈ। ਸੁਣਵਾਈ ਦੌਰਾਨ ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਨੇ ਕਿਸ ਆਧਾਰ ਉਤੇ ਕਲਿਆਣੀ ਨੂੰ ਸਿੱਪੀ ਸਿੱਧੂ ਦਾ ਕਾਤਲ ਕਰਾਰ ਦਿੱਤਾ, ਸੀਬੀਆਈ ਅਦਾਲਤ ਨੂੰ ਦੱਸੇ। ਸੀਬੀਆਈ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਗਵਾਹ ਪਰ ਉਸ ਦੀ ਪਛਾਣ ਖੁੱਲ੍ਹੀ ਅਦਾਲਤ ਵਿਚ ਨਹੀਂ ਦੱਸੀ ਜਾ ਸਕਦੀ। ਅਦਾਲਤ ਚਾਹੇ ਤਾਂ ਸੀਲ ਕਵਰ ਜਾਂ ਚੈਂਬਰ ਵਿਚ ਜੱਜ ਨੂੰ ਦੱਸ ਸਕਦੀ ਹੈ। ਖੁੱਲ੍ਹੇਆਮ ਗਵਾਹ ਦਾ ਨਾਮ ਲੈਣ ਨੇ ਗਵਾਹ ਦੀ ਜ਼ਿੰਦਗੀ ਖ਼ਤਰੇ ਵਿਚ ਆ ਸਕਦੀ ਹੈ। ਸੀਬੀਆਈ ਮੁਤਾਬਕ ਗਵਾਹ ਨੇ ਕਲਿਆਣੀ ਨੂੰ ਉਸ ਪਾਰਕ ਵਿਚ ਦੇਖਿਆ ਜਿਥੇ ਸਿੱਪੀ ਨੂੰ ਕਤਲ ਕੀਤਾ ਗਿਆ ਸੀ ਤੇ ਉਥੇ ਭੱਜਦੇ ਵੀ ਦੇਖਿਆ ਗਿਆ। ਅਦਾਲਤ ਦੇ ਹੁਕਮਾਂ ਮੁਤਾਬਕ ਸੀਬੀਆਈ ਜਾਂਚ ਅਧਿਕਾਰੀ ਸਾਰਾ ਰਿਕਾਰਡ ਕੋਰਟ ਵਿਚ ਪੁੱਜਿਆ। ਅਦਾਲਤ ਵਿਚ ਦੱਸਿਆ ਸੀਬੀਆਈ ਨੇ ਕਲਿਆਣੀ ਨੇ ਨਾਰਕੋ ਟੈਸਟ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸਿੱਪੀ ਸਿੱਧੂ ਦੇ ਪਰਿਵਾਰ ਦੇ ਵਕੀਲ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਨੇ ਪਹਿਲੇ ਮਿੰਟ ਤੋਂ ਹੀ ਕਲਿਆਣੀ ਨੂੰ ਬਚਾਉਣ ਦਾ ਕੰਮ ਕੀਤਾ। ਕੋਈ ਸਬੂਤ ਇਕੱਠਾ ਨਹੀਂ ਕੀਤਾ ਅਤੇ ਕੇਸ ਨੂੰ ਖ਼ਰਾਬ ਹੀ ਕੀਤਾ ਹੈ। ਕਲਿਆਣੀ ਦੇ ਵਕੀਲ ਨੇ ਕਿਹਾ ਕਿ ਸਿੱਪੀ ਸਿੱਧੂ ਦੀ ਜਾਨ ਨੂੰ ਪਹਿਲਾਂ ਤੋਂ ਖ਼ਤਰਾ ਸੀ ਇਸ ਜ਼ਿਕਰ ਉਸ ਨੇ ਕਲਿਆਣੀ ਕੋਲ ਵੀ ਕੀਤਾ ਸੀ। ਦੋਵੇਂ ਧਿਰਾਂ ਦੀ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਕਲਿਆਣੀ ਦੀ ਜ਼ਮਾਨਤ ਪਟੀਸ਼ਨ ਉਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। -PTC News ਇਹ ਵੀ ਪੜ੍ਹੋ : ਟੈਂਡਰ ਘਪਲਾ; ਕਣਕ ਦੀ ਖ਼ਰੀਦ ਲਈ ਹੋਈ ਚੈਟ ਵੀ ਬਣੀ ਜਾਂਚ ਦਾ ਹਿੱਸਾ, ਰਾਹੁਲ ਦੀ ਰੈਲੀ ਲਈ ਪੈਸੇ ਇਕੱਠੇ ਕਰਨ ਦਾ ਵੀ ਜ਼ਿਕਰ