ਸਿੰਘੂ ਬਾਰਡਰ 'ਤੇ ਬਣਾਈ ਇਕ ਝੌਂਪੜੀ ਨੂੰ ਟਰਾਲੇ 'ਤੇ ਲੱਦ ਕੇ ਲਿਆਂਦਾ, ਲੋਕ ਦੇਖ ਕੇ ਹੋਏ ਹੈਰਾਨ
ਨਵੀਂ ਦਿੱਲੀ- ਦਿੱਲੀ ਦੇ ਸਿੰਘੂ ਬਾਰਡਰ ਤੇ ਬਣਾਈ ਇਕ ਝੌਂਪੜੀ ਨੂੰ ਲੱਦ ਕੇ ਲਿਆਂਦਾ ਗਿਆ ਅਤੇ ਜਦੋਂ ਉਸਨੂੰ ਲਿਆਂਦਾ ਗਿਆ ਤਾਂ ਆਲੇ-ਦੁਆਲੇ ਦੇ ਘਰਾਂ ਦੇ ਲੋਕ ਉੱਥੇ ਆ ਕੇ ਝੌਂਪੜੀ ਨਾਲ ਫੋਟੋਆਂ ਅਤੇ ਸੈਲਫ਼ੀਆ ਖਿਚਾਉਣ ਲੱਗੇ| ਇਸ ਝੌਂਪੜੀ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਬਨੂੜ ਤੋਂ ਜ਼ੀਰਕਪੂਰ ਨੂੰ ਜਾਂਦੇ ਕੌਮੀ ਮਾਰਗ ਤੇ ਸਥਿਤ ਅਜੀਜ਼ਪੁਰ ਟੋਲ-ਪਲਾਜ਼ੇ ਦੇ ਕੋਲ ਸਿੰਘੂ ਬਾਰਡਰ ਤੋਂ ਟਰਾਲੇ ਤੇ ਲੱਦ ਕੇ ਲਿਆਂਦਾ ਗਿਆ ਸੀ|
ਇਸ ਝੌਂਪੜੀ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਂ ਦਿੱਲੀ ਦੇ ਸਿੰਘੂ ਬਾਰਡਰ ਤੇ 2 ਲੱਖ ਰੁਪਏ ਦੀ ਲਾਗਤ ਨਾਲ ਉੱਥੇ ਰਹਿੰਦੇ ਲੋਕਾਂ ਦੀਆ ਆਧੁਨਿਕ ਜਰੂਰਤਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਸੀ| ਇਸਦੀ ਜਾਣਕਾਰੀ ਜਤਿੰਦਰ ਸਿੰਘ ਮੋਹਾਲੀ, ਗੁਰਪ੍ਰੀਤ ਸਿੰਘ ਮਟਰਾਂ ਤੇ ਗੁਰਤੇਜ ਸਿੰਘ ਮੰਡੀ ਖੁਰਦ ਬਠਿੰਡਾ ਵੱਲੋਂ ਦਿੱਤੀ ਗਈ ਜੋ ਕੇ ਉੱਥੇ ਮੋਜੂਦ ਸੀ| ਤਿੰਨਾਂ ਨੌਜਵਾਨਾਂ ਨੇ ਦੱਸਿਆ ਕਿ ਪੂਰੇ ਕਿਸਾਨੀ ਮੋਰਚੇ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕੇ ਇਸ ਝੌਂਪੜੀ ਨੂੰ ਇਸੇ ਤਰ੍ਹਾਂ ਹੀ ਵਾਪਿਸ ਲਿਆਂਦਾ ਜਾਵੇ|
ਇਸ ਝੌਂਪੜੀ ਵਿੱਚ ਮੋਰਚੇ ਵਿੱਚ ਸ਼ਮਿਲ ਹੋਏ ਲੋਕਾਂ ਲਈ ਹਰ ਤਰ੍ਹਾਂ ਦੀ ਸਲੂਹਤ ਸੀ| ਜਿਵੇਂ ਕੀ ਸਾਨੂੰ ਪਤਾ ਹੈ ਕੀ ਕਿਸਾਨੀ ਧਰਨਾ ਠੰਡ ਵਿੱਚ ਵੀ ਜਾਰੀ ਰਿਹਾ ਤੇ ਉੱਥੇ ਕਾਫੀ ਬਜ਼ੁਰਗ ਲੋਕ ਵੀ ਸ਼ਮਿਲ ਹੋਏ ਸੀ| ਝੌਂਪੜੀ ਵਿੱਚ ਦਵਾਈਆ ਦੀ ਸਹੂਲਤ ਪੂਰੀ ਸੀ| ਰਾਸ਼ਨ ਅਤੇ ਹੋਰ ਵੀ ਕਈ ਆਧੁਨਿਕ ਸਹੂਲਤਾਂ ਮੁਹਾਇਆ ਕਰਵਾਈਆ ਗਈਆ ਸੀ| ਨੌਜਵਾਨਾਂ ਵੱਲੋਂ ਦੱਸਿਆ ਗਿਆ ਕੀ ਇਸ ਝੌਂਪੜੀ ਨੂੰ ਮੰਡੀ ਖੁਰਦ ਬਠਿੰਡਾ ਡੇਰੇ ਕੋਲ 2 ਕਿੱਲੇ ਜ਼ਮੀਨ ਵਿੱਚ ਬਿਰਧ ਆਸ਼ਰਮ ਬਣਾਕੇ ਉੱਥੇ ਦਫ਼ਤਰ ਵਜੋਂ ਸਜਾਇਆ ਜਾਵੇਗਾ।
ਇਸ ਝੌਂਪੜੀ ਨੂੰ ਦਫ਼ਤਰ ਵਜੋਂ ਰੱਖਣ ਦਾ ਇਕ ਹੋਰ ਕਾਰਨ ਇਹ ਵੀ ਹੈ, ਕੀ ਝੌਂਪੜੀ ਸਾਨੂੰ ਕਿਸਾਨੀ ਸੰਘਰਸ਼ ਦੀ ਯਾਦ ਦਿਵਾਵੇਗੀ ਅਤੇ ਆਉਣ ਵਾਲੀਆ ਪੀੜ੍ਹੀਆਂ ਨੂੰ ਕਿਸਾਨੀ ਸੰਘਰਸ਼ ਦੀ ਯਾਦ ਦਿਵਾਉਂਦੀ ਰਹੇਗੀ|ਜਦੋਂ ਇਸ ਝੌਂਪੜੀ ਨੂੰ ਟਰਾਲੇ ਤੇ ਲੱਦ ਕੇ ਵਾਪਿਸ ਲਿਆਂਦਾ ਜਾਂ ਰਿਹਾ ਸੀ ਤਾਂ ਰਸਤੇ ਵਿੱਚ ਲੋਕਾਂ ਨੇ ਇਸਨੂੰ ਰੋਕ-ਰੋਕ ਕੇ ਇਸ ਨਾਲ ਫੋਟੋਆਂ ਅਤੇ ਸੈਲਫ਼ੀਆ ਖਿਚਾਉਣ ਲੱਗੇ|
-PTC NEWS