ਮਸ਼ਹੂਰ ਗਾਇਕ ਕੇਕੇ ਦਾ ਕੋਲਕਾਤਾ 'ਚ ਹੋਇਆ ਦਿਹਾਂਤ, ਸੈਲੇਬਸ ਨੇ ਟਵੀਟ ਕਰ ਜਤਾਇਆ ਦੁੱਖ
Singer KK Death News: ਮਸ਼ਹੂਰ ਗਾਇਕ ਕੇਕੇ ਦਾ ਕੋਲਕਾਤਾ 'ਚ ਦਿਹਾਂਤ ਹੋ ਗਿਆ ਹੈ। ਸੰਗੀਤ ਸਮਾਰੋਹ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਕੰਨਥ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਪਰ ਅਜੇ ਤੱਕ ਉਸਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਡਾਕਟਰਾਂ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਹੀ ਗਾਇਕ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਜਾਣਕਾਰੀ ਮੁਤਾਬਕ ਕੇਕੇ ਕੋਲਕਾਤਾ 'ਚ ਜਿਸ ਹੋਟਲ 'ਚ ਉਹ ਠਹਿਰਿਆ ਹੋਇਆ ਸੀ, ਦੀਆਂ ਪੌੜੀਆਂ 'ਤੇ ਡਿੱਗ ਪਿਆ ਸੀ। ਉਸ ਨੂੰ ਸੀਐੱਮਆਰਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੇ.ਕੇ ਦੀ ਮੌਤ ਨਾਲ ਬਾਲੀਵੁੱਡ ਅਤੇ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਅੱਧੀ ਰਾਤ ਨੂੰ ਗਾਇਕ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸੋਸ਼ਲ ਮੀਡੀਆ 'ਤੇ ਸੋਗ ਦੀ ਲਹਿਰ ਫੈਲ ਗਈ। ਕਈ ਮਸ਼ਹੂਰ ਹਸਤੀਆਂ ਅਤੇ ਇੰਡਸਟਰੀ ਦੇ ਲੋਕਾਂ ਨੇ ਟਵੀਟ ਕਰਕੇ ਗਾਇਕ ਨੂੰ ਸ਼ਰਧਾਂਜਲੀ ਦਿੱਤੀ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪਹਿਲੀ ਗ੍ਰਿਫਤਾਰੀ; ਪੁਲਿਸ ਨੇ ਉਤਰਾਖੰਡ ਤੋਂ ਸ਼ੱਕੀ ਮਨਪ੍ਰੀਤ ਸਿੰਘ ਨੂੰ ਕੀਤਾ ਕਾਬੂ ਕ੍ਰਿਸ਼ਨ ਕੁਮਾਰ ਕੰਨਥ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਸੈਲੇਬਸ ਸੋਸ਼ਲ ਮੀਡੀਆ ਰਾਹੀਂ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ। ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕ੍ਰਿਸ਼ਨ ਕੁਮਾਰ ਕੰਨਥ ਦੀ ਮੌਤ ਦੀ ਖਬਰ 'ਤੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 53 ਸਾਲਾ ਕੇਕੇ (ਕ੍ਰਿਸ਼ਨਕੁਮਾਰ ਕੁਨਾਥ) ਨੇ ਹਿੰਦੀ ਵਿੱਚ 200 ਤੋਂ ਵੱਧ ਗੀਤ ਗਾਏ ਹਨ। ਉਹਨਾਂ ਨੇ ਹਿੰਦੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਸਮੇਤ ਹੋਰ ਭਾਸ਼ਾਵਾਂ ਵਿੱਚ ਗੀਤ ਰਿਕਾਰਡ ਕੀਤੇ ਹਨ। ਕ੍ਰਿਸ਼ਨ ਕੁਮਾਰ ਕੁਨਾਥ ਦੀ ਮੌਤ ਕਾਰਨ ਪੂਰੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਨੇ ਟਵਿੱਟਰ 'ਤੇ ਲਿਖਿਆ, ''ਕੇਕੇ ਦੇ ਦਿਹਾਂਤ ਬਾਰੇ ਜਾਣ ਕੇ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਓਮ ਸ਼ਾਂਤੀ''
Extremely sad and shocked to know of the sad demise of KK. What a loss! Om Shanti ?? — Akshay Kumar (@akshaykumar) May 31, 2022