ਸਿੰਧੂ ਨੇ ਸਵਿਸ ਓਪਨ ਬੈਡਮਿੰਟਨ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ, ਮੋਦੀ ਨੇ ਦਿੱਤੀ ਵਧਾਈ
ਨਵੀਂ ਦਿੱਲੀ : ਭਾਰਤ ਦੀ ਪੀਵੀ ਸਿੰਧੂ ਨੇ ਫਾਈਨਲ ਵਿੱਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਹਰਾ ਕੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਜਿੱਤ ਲਿਆ। ਸਿੰਧੂ ਨੇ ਇਹ ਮੁਕਾਬਲਾ 21-16,21-8 ਨਾਲ ਜਿੱਤਿਆ। ਪੀਵੀ ਸਿੰਧੂ ਦੀ ਇਸ ਜਿੱਤ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸਵਿਸ ਓਪਨ 2022 ਜਿੱਤਣ 'ਤੇ ਅਤੇ ਉਸ ਦੀਆਂ ਪ੍ਰਾਪਤੀਆਂ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਉਸ ਦੇ ਭਵਿੱਖ ਦੇ ਯਤਨਾਂ ਲਈ ਉਸ ਨੂੰ ਸ਼ੁਭਕਾਮਨਾਵਾਂ।ਫਾਈਨਲ ਮੈਚ ਵਿੱਚ ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ ਲਗਾਤਾਰ ਗੇਮਾਂ ਵਿੱਚ 21-16, 21-8 ਨਾਲ ਹਰਾਇਆ। ਸਿੰਧੂ ਨੇ ਪਹਿਲੀ ਵਾਰ ਸਵਿਸ ਓਪਨ ਸੁਪਰ 300 ਖਿਤਾਬ ਜਿੱਤਿਆ ਹੈ। ਪਹਿਲੇ ਹਾਫ 'ਚ ਥਾਈਲੈਂਡ ਦੀ ਖਿਡਾਰਨ ਨੇ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨਾਲ ਮੁਕਾਬਲਾ ਕੀਤਾ ਪਰ ਦੂਜੇ ਗੇਮ 'ਚ ਸਿੱਧੂ ਨੇ ਓਂਗਬਾਮਰੁੰਗਫਾਨ ਨੂੰ ਕੋਈ ਮੌਕਾ ਨਹੀਂ ਦਿੱਤਾ। ਪਹਿਲੀ ਗੇਮ ਵਿੱਚ ਦੋਨਾਂ ਖਿਡਾਰੀਆਂ ਵਿੱਚ ਫਸਵੀਂ ਟੱਕਰ ਹੋਈ। ਇਕ ਸਮੇਂ ਮੈਚ 13-13 ਨਾਲ ਬਰਾਬਰੀ 'ਤੇ ਸੀ। ਇਸ ਤੋਂ ਬਾਅਦ ਸਿੰਧੂ ਨੇ ਲਗਾਤਾਰ ਤਿੰਨ ਅੰਕ ਹਾਸਲ ਕਰ ਕੇ ਬੜ੍ਹਤ ਬਣਾ ਲਈ। ਬੁਸਾਨਨ ਨੇ ਵਾਪਸੀ ਕਰਦੇ ਹੋਏ ਇਸ ਨੂੰ 18-16 ਨਾਲ ਬਰਾਬਰ ਕਰ ਲਿਆ, ਪਰ ਫਿਰ ਲਗਾਤਾਰ ਤਿੰਨ ਅੰਕ ਲੈ ਕੇ ਸਿੰਧੂ ਨੇ 21-16 ਨਾਲ ਗੇਮ ਜਿੱਤ ਲਈ। ਦੂਜੇ ਗੇਮ ਵਿੱਚ ਸਿੰਧੂ ਨੇ ਬੁਸਾਨਨ ਨੂੰ ਕੋਈ ਮੌਕਾ ਨਹੀਂ ਦਿੱਤਾ। ਇੱਕ ਸਮੇਂ ਭਾਰਤੀ ਖਿਡਾਰੀ 20-4 ਨਾਲ ਅੱਗੇ ਸਨ।ਬੁਸਾਨਨ ਨੇ ਇਕ ਵਾਰ ਫਿਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਤੇ ਲਗਾਤਾਰ 4 ਅੰਕ ਬਣਾਏ ਪਰ ਇਕ ਅੰਕ ਨਾਲ ਸਿੰਧੂ ਨੇ ਮੈਚ ਦੇ ਨਾਲ ਹੀ ਖਿਤਾਬ ਜਿੱਤ ਲਿਆ। ਸਿੰਧੂ ਦਾ ਇਸ ਸਾਲ ਇਹ ਦੂਜਾ ਖਿਤਾਬ ਹੈ। ਉਸ ਨੇ ਜਨਵਰੀ ਵਿੱਚ ਸਈਅਦ ਮੋਦੀ ਇੰਡੀਆ ਇੰਟਰਨੈਸ਼ਨਲ ਖਿਤਾਬ ਜਿੱਤਿਆ ਸੀ। ਸਿੰਧੂ ਨੇ ਬਾਸੇਲ 'ਚ ਹੀ ਸਾਲ 2019 'ਚ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਸੈਮੀਫਾਈਨਲ 'ਚ ਥਾਈਲੈਂਡ ਦੀ ਸੁਪਾਨਿਦਾ ਕੇਥਾਂਗ ਨੂੰ 79 ਮਿੰਟ ਤੱਕ ਚੱਲੇ ਮੁਕਾਬਲੇ 'ਚ 21-18, 15-21, 21-19 ਨਾਲ ਹਰਾਇਆ। ਉਸ ਨੂੰ ਇਸ ਟੂਰਨਾਮੈਂਟ ਵਿੱਚ ਦੂਜਾ ਦਰਜਾ ਦਿੱਤਾ ਗਿਆ ਸੀ। ਇਹ ਵੀ ਪੜ੍ਹੋ : ਕੇਂਦਰੀ ਟਰੇਡ ਯੂਨੀਅਨ ਦੇ ਸਾਂਝੇ ਫੋਰਮ ਵੱਲੋਂ ਕੱਲ੍ਹ ਤੋਂ ਭਾਰਤ ਬੰਦ ਦਾ ਸੱਦਾCongratulations to @Pvsindhu1 on winning the Swiss Open 2022. Her accomplishments inspire the youth of India. Best wishes to her for her future endeavours. — Narendra Modi (@narendramodi) March 27, 2022