Wed, Jan 8, 2025
Whatsapp

ਮਹਿਲਾਵਾਂ ਦੀ ਗੁੰਡਾਗਰਦੀ ਵੇਖੋ, ਆਪਣੇ ਹੀ ਪੈਸੇ ਵਾਪਿਸ ਮੰਗਣ 'ਤੇ ਸਿੱਖ ਨੂੰ ਵਾਲਾਂ ਤੋਂ ਘਸੀਟ ਜੁੱਤੀ 'ਚ ਪਿਲਾਇਆ ਪਾਣੀ

Reported by:  PTC News Desk  Edited by:  Jasmeet Singh -- June 24th 2022 08:21 AM -- Updated: June 24th 2022 09:03 AM
ਮਹਿਲਾਵਾਂ ਦੀ ਗੁੰਡਾਗਰਦੀ ਵੇਖੋ, ਆਪਣੇ ਹੀ ਪੈਸੇ ਵਾਪਿਸ ਮੰਗਣ 'ਤੇ ਸਿੱਖ ਨੂੰ ਵਾਲਾਂ ਤੋਂ ਘਸੀਟ ਜੁੱਤੀ 'ਚ ਪਿਲਾਇਆ ਪਾਣੀ

ਮਹਿਲਾਵਾਂ ਦੀ ਗੁੰਡਾਗਰਦੀ ਵੇਖੋ, ਆਪਣੇ ਹੀ ਪੈਸੇ ਵਾਪਿਸ ਮੰਗਣ 'ਤੇ ਸਿੱਖ ਨੂੰ ਵਾਲਾਂ ਤੋਂ ਘਸੀਟ ਜੁੱਤੀ 'ਚ ਪਿਲਾਇਆ ਪਾਣੀ

ਜੰਡਿਆਲਾਗੁਰੂ, 24 ਜੂਨ: ਜੰਡਿਆਲਾਗੁਰੂ ਦਾ ਰਹਿਣ ਵਾਲਾ ਭੋਲਾ ਸਿੰਘ (ਨਾਂਅ ਬਦਲਿਆ ਹੋਇਆ) ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ, ਗਲਤੀ ਸਿਰਫ਼ ਇੰਨੀ ਕਿ ਵਿਚਾਰਾ ਉਧਾਰ ਦਿੱਤੇ ਪੈਸੇ ਵਾਪਿਸ ਮੰਗ ਬੈਠਾ। ਬਸ ਫਿਰ ਕੀ ਸੀ, ਆਪਣੇ ਹੀ ਦਾਨ ਦਿੱਤੇ ਪੈਸੇ ਲੈਣ ਨੂੰ ਮੰਗਤਾ ਬਣ ਬੈਠਾ ਅਤੇ ਉਹ ਮੰਗਤਾ ਜਿਸਦੀ ਪਹਿਲਾਂ ਕੁੱਟਮਾਰ ਕੀਤੀ ਗਈ ਤੇ ਫਿਰ ਜੁੱਤੀ 'ਚ ਪਾਣੀ ਭਰ ਕਿ ਪਿਲਾਇਆ ਗਿਆ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲਾਰੈਂਸ ਬਿਸ਼ਨੋਈ ਮੁੱਖ ਸਾਜ਼ਿਸ਼ਕਰਤਾ : ਏਡੀਜੀਪੀ ਪ੍ਰਮੋਦ ਬਾਨ ਭੋਲਾ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਹੀ ਪਿੰਡ ਦੇ ਇੱਕ ਪਰਿਵਾਰ ਨੂੰ ਤਕਰੀਬਨ 2 ਲੱਖ ਰੁਪਏ ਉਧਾਰ ਦਿੱਤੇ ਸਨ। ਇਸ ਪਰਿਵਾਰ ਨੇ ਨੌਜਵਾਨ ਨਾਲ ਪਹਿਲਾਂ ਅੱਤ ਦੀ ਨੇੜਤਾ ਬਣਾਈ, ਰਿਸ਼ਤਾ ਇੰਝ ਬਣਾ ਲਿਆ ਵੀ ਜਿਵੇਂ ਮੁੰਡਾ ਉਨ੍ਹਾਂ ਦੇ ਹੀ ਪਰਿਵਾਰ ਦਾ ਮੈਂਬਰ ਹੋਵੇ, ਪਰ ਜਦੋਂ ਉਸਨੇ ਉਨ੍ਹਾਂ ਤੋਂ ਆਪਣੇ ਹੀ ਉਧਾਰ ਦਿੱਤੇ ਪੈਸੇ ਮੰਗੇ ਤਾਂ ਪਰਿਵਾਰ ਟਾਲ-ਮਟੋਲ ਕਰਦਾ ਰਿਹਾ। ਫਿਰ 23 ਜੂਨ ਨੂੰ ਉਨ੍ਹਾਂ ਮੁੰਡੇ ਨੂੰ ਅਗਵਾ ਕਰ ਲਿਆ ਤੇ ਇੱਕ ਅਣਜਾਣੀ ਥਾਂ 'ਤੇ ਲੈ ਜਾ ਕੇ ਉਸ ਦੀ ਕੁੱਟਮਾਰ ਕੀਤੀ ਗਈ। ਪੀੜਤ ਨੇ ਅੰਮ੍ਰਿਤ ਛਕਿਆ ਹੈ ਪਰ ਇਸ ਪਰਿਵਾਰ ਨੇ ਗੁਰੂ ਮਰਿਆਦਾ ਦਾ ਵੀ ਸਤਿਕਾਰ ਨਹੀਂ ਕੀਤਾ ਅਤੇ ਵਾਲਾਂ ਤੋਂ ਫੜ ਕੇ ਇਸ ਸਿੱਖ ਨੂੰ ਘਸੀਟਿਆ ਤੇ ਕੁੱਟਿਆ। ਅੱਧ-ਪਚੱਧ ਜਦੋਂ ਉਸਨੇ ਪਾਣੀ ਮੰਗਿਆ ਤਾਂ ਜੁੱਤੀ ਵਿਚ ਪਾ ਕੇ ਪਾਣੀ ਪਿਲਾਇਆ ਗਿਆ। ਇਨ੍ਹਾਂ ਹੀ ਨਹੀਂ ਪਰਿਵਾਰ ਨੂੰ ਪੁਲਿਸ ਅਤੇ ਪ੍ਰਸ਼ਾਸਨ ਦਾ ਕੋਈ ਖ਼ੌਫ ਵੀ ਨਹੀਂ ਸਗੋਂ ਉਨ੍ਹਾਂ ਮੁੰਡੇ ਦੀ ਵੀਡੀਓ ਬਣਾ ਵਾਇਰਲ ਕਰ ਦਿੱਤੀ। ਉਥੋਂ ਛੁੱਟਣ ਤੋਂ ਬਾਅਦ ਜਾਕੇ ਭਲਾ ਸਿੰਘ ਨੇ ਜੰਡਿਆਲਾਗੁਰੂ ਦੇ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਕੀਤਾ ਧੰਨਵਾਦ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਜੰਡਿਆਲਾਗੁਰੂ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਧਿਆਨ ਵਿਚ ਦੇਰ ਰਾਤ ਇਸ ਅਣਮਨੁੱਖੀ ਘਟਨਾ ਨੂੰ ਸਾਹਮਣੇ ਲਿਆਇਆ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਕੇ ਜੋ ਵੀ ਦੋਸ਼ੀ ਹੋਇਆ ਉਸਦੇ ਖ਼ਿਲਾਫ਼ ਬਣਦੀ ਕਾਰਵਾਈ ਕਰੇਗੀ। -PTC News


Top News view more...

Latest News view more...

PTC NETWORK