Fri, Apr 11, 2025
Whatsapp

ਅਮਰੀਕਾ : ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ, ਟਰੱਕ ਪਿੱਛੇ ਲਿਖਿਆ "Go Back To Your Country"

Reported by:  PTC News Desk  Edited by:  Joshi -- August 06th 2018 11:53 AM
ਅਮਰੀਕਾ : ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ, ਟਰੱਕ ਪਿੱਛੇ ਲਿਖਿਆ

ਅਮਰੀਕਾ : ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ, ਟਰੱਕ ਪਿੱਛੇ ਲਿਖਿਆ "Go Back To Your Country"

ਅਮਰੀਕਾ : ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ, ਟਰੱਕ ਪਿੱਛੇ ਲਿਖਿਆ "Go Back To Your Country" ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕ ਅਜੇ ਵੀ ਗ਼ਲਤ ਪਛਾਣ ਦੇ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕੈਲੀਫੋਰਨੀਆ ਸੂਬੇ ਵਿਚ ਪੈਂਦੀ ਸਟੈਨਿਸਲੌਸ ਕਾਉਂਟੀ ਦੇ ਸ਼ਹਿਰ ਕੀਜ਼ ਵਿਖੇ ਬੀਤੇ ਹਫਤੇ ਵਿਚ ਸਾਹਮਣੇ ਆਇਆ ਹੈ ਜਿਥੇ ਇਕ ਸਿੱਖ ਸ਼ਖਸ ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆ ਹੈ। ਉਕਤ ਪੀੜਤ ਦੇ ਨਾਲ ਸਿਰਫ 2 ਗੋਰੇ ਲੋਕਾਂ ਨੇ ਮਾਰਕੁਟਾਈ ਕੀਤੀ ਬਲਕਿ ਉਸਦੇ ਪਿਕਅਪ ਟਰੱਕ ਤੇ ਵੀ ਪੇਂਟ ਨਾਲ ਨਸਲ ਭੇਦੀ ਟਿੱਪਣੀ ਵੀ ਲਿਖੀ। ਉਸਦੇ ਟਰੱਕ 'ਤੇ ਪੇਂਟ ਨਾਲ "Go Back To Your Country" ਵੀ ਲਿਖਿਆ ਗਿਆ। ਪੁਲਿਸ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਮਾਮਲੇ ਦੀ ਹੇਟ ਕਰਾਈਮ ਦੇ ਮਾਮਲੇ ਵਜੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਹਮਲਾਵਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਪੀੜਿਤ ਸਿੱਖ ਸ਼ਖਸ ਦੀ ਪਛਾਣ ਨਹੀਂ ਦੱਸੀ ਹੈ ਪਰ ਇਹ ਜਰੂਰ ਦੱਸਿਆ ਹੈ ਕਿ ਉਸਦੀ ਉਮਰ ਤਕਰੀਬਨ ੫੦ ਸਾਲ ਹੈ। ਫੇਸਬੁੱਕ ਤੇ ਪਈ ਇਕ ਪੋਸਟ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਪੀੜਤ ਨੇ ਦਸਤਾਰ ਬਣੀ ਹੋਈ ਸੀ ਜਿਸ ਕਾਰਨ ਸਿਰ ਵਿਚ ਵਿਚ ਕੋਈ ਗੰਭੀਰ ਸੱਟ ਲੱਗਣ ਤੋਂ ਉਸਦਾ ਬਚਾਅ ਹੋ ਗਿ —PTC News


Top News view more...

Latest News view more...

PTC NETWORK