ਸਿੱਧੂ ਮੂਸੇਵਾਲਾ ਕਤਲ ਮਾਮਲਾ: ਮਾਨਸਾ ਪੁਲਿਸ ਪੁਹੰਚੀ ਦਿੱਲੀ ਕੋਰਟ, ਪ੍ਰਿਆਵਰਤ ਫੌਜੀ, ਕਸ਼ਿਸ਼ ਤੇ ਕੇਸ਼ਵ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲੈ ਕੇ ਆਵੇਗੀ ਪੰਜਾਬ
ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਮਾਨਸਾ ਪੁਲਿਸ ਦਿੱਲੀ ਪਹੁੰਚੀ ਹੈ। ਮਾਨਸਾ ਪੁਲਿਸ ਵੱਲੋਂ ਦਿੱਲੀ ਦੀ ਅਦਾਲਤ ਤੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਪ੍ਰਿਆਵਰਤ ਫੋਜੀ, ਕਸ਼ਿਸ਼,ਤੇ ਕੇਸ਼ਵ ਨੂੰ ਪ੍ਰੋਟੈਕਸ਼ਨ ਵਾਰੰਟ ਲੈ ਕੇ ਪੰਜਾਬ ਲੈ ਕੇ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ ਦੀ ਸ਼ਾਮ 5.30 ਵਜੇ ਗੋਲੀਆ ਮਾਰ ਕੇ ਮਾਰ ਦਿੱਤਾ ਸੀ। ਉਸ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਦੇ ਬਿਆਨਾਂ ਤੇ ਅਧਾਰਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਵੱਲੋਂ ਕੇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਸੀ। ਕੈਨੇਡਾ ਤੋਂ ਬਾਅਦ ਹੁਣ ਇਸ ਹਾਈ ਪ੍ਰੋਫਾਈਲ ਕਤਲ ਦੀਆਂ ਤਾਰਾਂ ਪਾਕਿਸਤਾਨ ਨਾਲ ਵੀ ਜੁੜ ਰਹੀਆਂ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਾਲ ਹੀ ਵਿੱਚ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿੱਚ ਗੁਜਰਾਤ ਦੇ ਕੱਛ ਤੋਂ ਦੋ ਸ਼ੂਟਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਪ੍ਰਿਆਵਰਤ ਉਰਫ਼ ਫ਼ੌਜੀ (26), ਰਾਜ ਦੇ ਝੱਜਰ ਜ਼ਿਲ੍ਹੇ ਦੇ ਕਸ਼ਿਸ਼ (24) ਅਤੇ ਪੰਜਾਬ ਦੇ ਬਠਿੰਡਾ ਦੇ ਵਾਸੀ ਕੇਸ਼ਵ ਕੁਮਾਰ (29) ਵਜੋਂ ਹੋਈ ਹੈ। ਸਪੈਸ਼ਲ ਸੈੱਲ ਦੇ ਸਪੈਸ਼ਲ ਸੀਪੀ ਐਚ.ਜੀ.ਐਸ. ਧਾਲੀਵਾਲ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਦੋ ਮੁੱਖ ਸ਼ੂਟਰਾਂ ਸਮੇਤ ਉਨ੍ਹਾਂ ਦੇ ਮਾਡਿਊਲ ਹੈੱਡ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਉਸ ਨੂੰ 19 ਜੂਨ ਨੂੰ ਗ੍ਰਿਫਤਾਰ ਕੀਤਾ ਸੀ। ਸਪੈਸ਼ਲ ਸੈੱਲ ਨੂੰ ਸ਼ੂਟਰ ਦੇ ਨਿਸ਼ਾਨੇ 'ਤੇ ਅੰਡਰ ਬੈਰਲ ਗ੍ਰੇਨੇਡ ਲਾਂਚਰ ਦੇ ਨਾਲ 8 ਉੱਚ ਵਿਸਫੋਟਕ ਗ੍ਰਨੇਡ ਮਿਲੇ ਹਨ। ਮਨਪ੍ਰੀਤ ਮੰਨੂ ਨੇ ਏਕੇ 47 ਨਾਲ ਫਾਇਰਿੰਗ ਕੀਤੀ ਅਤੇ ਬੈਲੋਰੋ ਗੱਡੀ ਵਿੱਚ ਮੌਜੂਦ ਵਿਅਕਤੀਆਂ ਨੇ ਵੀ ਫਾਇਰਿੰਗ ਕੀਤੀ। ਉਨ੍ਹਾਂ ਨੇ ਗੱਡੀ ਵਿੱਚ ਆਟੋਮੈਟਿਕ ਹਥਿਆਰਾਂ ਦੇ ਨਾਲ ਗ੍ਰਨੇਡ ਵੀ ਰੱਖੇ ਸਨ ਜੇਕਰ ਹਥਿਆਰ ਨਾ ਚੱਲੇ ਤਾਂ ਗ੍ਰਨੇਡ ਨਾਲ ਹਮਲਾ ਕਰਨਾ ਸੀ। ਸਪੈਸ਼ਲ ਸੈੱਲ ਨੇ ਦੱਸਿਆ ਕਿ ਇਨ੍ਹਾਂ ਸ਼ੂਟਰਾਂ ਨੇ ਮੂਸੇਵਾਲਾ ਨੂੰ ਮਾਰਨ ਦੀ ਪੂਰੀ ਤਿਆਰੀ ਕਰ ਲਈ ਸੀ। ਇਸ ਦੇ ਲਈ ਉਸ ਨੇ ਘਾਤਕ ਹਥਿਆਰਾਂ ਦੇ ਨਾਲ-ਨਾਲ ਗ੍ਰੇਨੇਡ, ਡੈਟੋਨੇਟਰ ਵੀ ਰੱਖੇ ਹੋਏ ਸਨ। ਇਨ੍ਹਾਂ ਸ਼ੂਟਰਾਂ ਦਾ ਇਰਾਦਾ ਸੀ ਕਿ ਜੇ ਬੰਦੂਕਾਂ ਕੰਮ ਨਹੀਂ ਕਰਦੀਆਂ ਤਾਂ ਲੋੜ ਪੈਣ 'ਤੇ ਗ੍ਰਨੇਡ ਦੀ ਵਰਤੋਂ ਕਰਨਗੇ। ਇਹ ਵੀ ਪੜ੍ਹੋ:ਅੱਜ ਭਗਵੰਤ ਮਾਨ ਕਰਨਗੇ ਕੈਬਨਿਟ ਦਾ ਵਿਸਥਾਰ, 5 ਨਵੇਂ ਮੰਤਰੀਆਂ ਨੂੰ ਚੁਕਾਈ ਜਾਵੇਗੀ ਸਹੁੰ -PTC News