ਸਿੱਧੂ ਮੂਸੇਵਾਲਾ ਦੀ ਮਾਂ ਨੇ ਸਰਕਾਰ 'ਤੇ ਚੁੱਕੇ ਸਵਾਲ
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ 15 ਸਤੰਬਰ ਐਤਵਾਰ ਦੇ ਦੌਰਾਨ ਉਨ੍ਹਾਂ ਦੇ ਘਰ ਆਏ ਸੂਬੇ ਦੇ ਪ੍ਰਸੰਸਕਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਬੇਸ਼ੱਕ ਸਿੱਧੂ ਸਾਡੇ ਕੋਲ ਨਹੀਂ ਰਿਹਾ ਪਰ ਫਿਰ ਵੀ ਪ੍ਰਮਾਤਮਾ ਨੇ ਸਾਨੂੰ ਹਜ਼ਾਰਾਂ ਸਿੱਧੂ ਦਿੱਤੇ ਹਨ ਅਤੇ 10 ਦਿਨ PGI ਰਹਿ ਕੇ ਆਏ ਹਾਂ ਅਨੇਕਾਂ ਬੱਚੇ ਸਵੇਰੇ ਸ਼ਾਮ ਰੋਟੀ ਲੈ ਕੇ ਆਉਂਦੇ ਸਨ ਤਾਂ ਅਸੀਂ ਜ਼ਰੂਰਤਮੰਦਾਂ ਨੂੰ ਰੋਟੀ ਖਵਾ ਦਿੰਦੇ ਸੀ ਕਿਉਂਕਿ ਇਸ ਦੇ ਨਾਲ ਹੀ ਜਦੋਂ ਸਾਨੂੰ ਬਲੱਡ ਦੀ ਜ਼ਰੂਰਤ ਪਈ ਤਾਂ ਅਨੇਕਾਂ ਹੀ ਨੌਜਵਾਨ ਬਲੱਡ ਦੇਣ ਦੇ ਲਈ ਆ ਗਏ।
ਇਸ ਤੋਂ ਇਲਾਵਾ PGI ਦੇ ਡਾਕਟਰ ਅਤੇ ਉਨ੍ਹਾਂ ਦੇ ਨਾਲ ਜੋ ਕੇਅਰ ਕਰਦੇ ਸਨ ਉਹ ਬੱਚੇ ਵੀ ਸਵੇਰੇ ਸ਼ਾਮ ਆ ਕੇ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਅਤੇ ਸਾਨੂੰ ਸਿੱਧੂ ਦੇ ਵਾਂਗ ਹੀ ਲੱਗਦੇ ਸੀ, ਮਾਣ ਮਹਿਸੂਸ ਹੁੰਦਾ ਹੈ ਪੈਸਾ ਤਾਂ ਦੁਨੀਆ ਕਮਾ ਲੈਂਦੀ ਹੈ ਪਰ ਦੁਨੀਆਂ ਕਮਾਉਣੀ ਬਹੁਤ ਔਖੀ ਹੈ ਜੋ ਕਿ ਸਾਡੇ ਬੇਟੇ ਦੇ ਹਿੱਸੇ ਇਹ ਕੰਮ ਆਇਆ ਹੈ ਜੋ ਕਮਾਈ ਸਾਡਾ ਬੱਚਾ ਕਰਕੇ ਗਿਆ ਹੈ, ਸਾਨੂੰ ਲੱਗਦਾ ਹੈ ਇਸ ਤੋਂ ਵੱਡੀ ਕਮਾਈ ਹੋਰ ਕੋਈ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਜਦੋਂ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਹੋਣੀ ਹੁੰਦੀ ਹੈ ਤਾਂ ਵਕੀਲ ਪਹਿਲਾਂ ਹੀ ਰੌਲਾ ਪਾ ਲੈਂਦੇ ਹਨ ਕਿ ਉਸ ਦੀ ਜਾਨ ਨੂੰ ਖਤਰਾ ਹੈ ਪਰ ਹੋਇਆ ਕੁਝ ਨਹੀਂ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕੁਝ ਨਹੀਂ ਹੁੰਦਾ, ਜਦਕਿ ਨੁਕਸਾਨ ਸਾਡੇ ਵਰਗੇ ਲੋਕਾਂ ਦਾ ਹੁੰਦਾ ਹੈ, ਜੋ ਆਪਣੀ ਤਰੱਕੀ ਆਪ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਹੇਠਾਂ ਤੋਂ ਹੀ ਨਾ ਪੈਦਾ ਹੋਣ ਦੇਈਏ ਤਾਂ ਕਿ ਇਹ ਅੱਗੇ ਚੱਲ ਕੇ ਵੱਡੇ ਗੈਂਗਸਟਰ ਬਣਨ, ਇਸ ਲਈ ਸਾਨੂੰ ਆਪਣੀ ਲੜਾਈ ਖੁੱਦ ਲੜਨੀ ਪਵੇਗੀ।
ਇਹ ਵੀ ਪੜ੍ਹੋ:ਵਿਜੀਲੈਂਸ ਬਿਊਰੋ ਨੇ 86 ਲੱਖ ਰੁਪਏ 'ਚੋਂ 30 ਲੱਖ ਰੁਪਏ ਕੀਤੇ ਬਰਾਮਦ, ਜਾਣੋ ਪੂਰਾ ਮਾਮਲਾ
-PTC News