ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੂਸੇਵਾਲਾ ਨੂੰ ਸ਼ਹੀਦ ਨਾ ਕਹੋ, ਉਸ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ: ਗੋਲਡੀ ਬਰਾੜ
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਮੁਲਜ਼ਮ ਗੋਲਡੀ ਬਰਾੜ ਨੇ ਇਕ ਵੀਡੀਓ ਜਾਰੀ ਕੀਤੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਗਈ ਸੀ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਗੋਲਡੀ ਬਰਾੜ ਨੇ ਮੂੰਹ ਢੱਕਿਆ ਹੋਇਆ। ਵੀਡੀਓ ਘੱਟ ਰੋਸ਼ਨੀ ਵਿੱਚ ਬਣਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਵੀਡੀਓ ਵਿੱਚ ਇਹ ਸਖਸ਼ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ। ਇਸ ਦੀ ਪੁਸ਼ਟੀ ਪੀਟੀਸੀ ਨਿਊਜ਼ ਨਹੀਂ ਕਰਦਾ ਹੈ। ਵੀਡੀਓ ਵਿੱਚ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਗਾਇਕ ਮੂਸੇਵਾਲਾ ਵੱਲੋਂ ਸਮਝੌਤੇ ਲਈ 2 ਕਰੋੜ ਰੁਪਏ ਦੀ ਪੇਸ਼ਕਸ ਦਿੱਤੀ ਗਈ ਸੀ ਪਰ ਅਸੀਂ ਠੁਕਰਾ ਦਿੱਤੀ ਸੀ। ਵੀਡੀਓ ਵਿੱਚ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਸਿੱਖ ਸ਼ਹੀਦ ਵਜੋਂ ਪੇਸ਼ ਕਰਨ ਤੋਂ ਦੁਖੀ ਹੋ ਕੇ ਇਹ ਵੀਡੀਓ ਬਣਾਉਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦਾ ਕਤਲ ਅਸੀਂ ਕਰਵਾਇਆ ਹੈ। ਬਰਾੜ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਗੀਤਾਂ ਰਾਹੀਂ ਆਪਣੇ ਲਈ ਅਕਸ ਤਿਆਰ ਕੀਤਾ ਸੀ। ਬਰਾੜ ਦਾ ਕਹਿਣਾ ਹੈ ਕਿ ਉਸ ਨੂੰ ਕਾਇਮ ਰੱਖਣ ਲਈ ਉਸ ਨੇ ਵਾਰ-ਵਾਰ ਗਲਤੀਆਂ ਕੀਤੀਆਂ ਜਿਸ ਦੀ ਸਜ਼ਾ ਉਸ ਨੂੰ ਮਿਲੀ। ਵੀਡੀਓ ਵਿੱਚ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਤੋਂ ਨਿਆਂ ਦੀ ਉਡੀਕ ਕਰਦੇ ਰਹੇ ਪਰ ਅਜਿਹਾ ਨਹੀਂ ਹੋਇਆ। ਕਾਨੂੰਨ ਆਮ ਲੋਕਾਂ ਲਈ ਹੈ, ਵੱਡੇ ਸਿਤਾਰਿਆਂ, ਨੇਤਾਵਾਂ ਅਤੇ ਉਨ੍ਹਾਂ ਦੇ ਦੋਸਤਾਂ ਲਈ ਨਹੀਂ। ਇਹ ਉੱਚੇ ਲੋਕ ਜੁਰਮ ਕਰਦੇ ਹਨ ਅਤੇ ਬਚ ਜਾਂਦੇ ਹਨ ਪਰ ਸਾਡੇ ਵਰਗੇ ਆਮ ਲੋਕਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਨੂੰ ਲੋਕ ਪਹਿਲਾ ਗਾਲ੍ਹਾ ਕੱਢਦੇ ਸਨ ਹੁਣ ਇਹ ਸ਼ਹੀਦ ਕਿਵੇਂ ਹੋ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਨੇ ਦੀਪ ਸਿੱਧੂ ਦਾ ਸਸਕਾਰ ਹੋ ਰਿਹਾ ਸੀ ਉਸ ਦਿਨ ਮੂਸੇਵਾਲਾ ਕੀ ਰਿਹਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵਿੱਕੀ ਮਿੱਢੂਖੇੜਾ ਦਾ ਬਦਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਉਸ ਦੇ ਪਿਤਾ ਦੇ ਬਿਆਨਾ ਦੇ ਆਧਾਰਿਤ ਮਾਮਲਾ ਦਰਜ ਕੀਤਾ ਗਿਆ ਸੀ। ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਹੁਣ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਕਈ ਸ਼ਾਰਪ ਸ਼ੂਟਰ ਪ੍ਰਿਆਵਰਤ ਉਰਫ ਫੌਜੀ, ਕੇਸ਼ਿਵ , ਸੇਰਸਾ ਅਤੇ ਸੰਦੀਪ ਕੇਕੜਾ ਰੇਕੀ ਕਰਨ ਵਾਲਾ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਪੁਲਿਸ ਵੱਲੋਂ ਕਈ ਵੱਡੇ ਸ਼ਾਰਪ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀ ਪੜ੍ਹੋ:ਨਰਸ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ -PTC News