Wed, Nov 13, 2024
Whatsapp

ਸਿੱਧੂ ਮੂਸੇਵਾਲਾ ਕਤਲ ਮਾਮਲਾ: ਅੰਕਿਤ ਤੇ ਸਚਿਨ ਨੂੰ ਕੀਤਾ ਕੋਰਟ 'ਚ ਪੇਸ਼, ਮਿਲਿਆ ਪੰਜ ਦਿਨਾਂ ਦਾ ਪੁਲਿਸ ਰਿਮਾਂਡ

Reported by:  PTC News Desk  Edited by:  Pardeep Singh -- July 23rd 2022 01:53 PM -- Updated: July 23rd 2022 01:54 PM
ਸਿੱਧੂ ਮੂਸੇਵਾਲਾ ਕਤਲ ਮਾਮਲਾ: ਅੰਕਿਤ ਤੇ ਸਚਿਨ ਨੂੰ ਕੀਤਾ ਕੋਰਟ 'ਚ ਪੇਸ਼, ਮਿਲਿਆ ਪੰਜ ਦਿਨਾਂ ਦਾ ਪੁਲਿਸ ਰਿਮਾਂਡ

ਸਿੱਧੂ ਮੂਸੇਵਾਲਾ ਕਤਲ ਮਾਮਲਾ: ਅੰਕਿਤ ਤੇ ਸਚਿਨ ਨੂੰ ਕੀਤਾ ਕੋਰਟ 'ਚ ਪੇਸ਼, ਮਿਲਿਆ ਪੰਜ ਦਿਨਾਂ ਦਾ ਪੁਲਿਸ ਰਿਮਾਂਡ

 ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ 19 ਸਾਲਾ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਤੇ ਉਸਦੇ ਸਾਥੀ ਸਚਿਨ ਭਿਵਾਨੀ ਨੂੰ ਮਾਨਸਾ ਪੁਲਿਸ ਵੱਲੋਂ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਦਾ 5 ਦਿਨ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਸ ਦੇ ਪਹਿਲਾਂ 8 ਦਾ ਰਿਮਾਂਡ ਮਿਲਿਆ ਹੋਇਆ ਸੀ ਜੋ ਕਿ ਅੱਜ ਖ਼ਤਮ ਹੋਣ ਬਾਅਦ ਦੁਆਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਦੋਵੇਂ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਹਨ।  ਤੁਹਾਨੂੰ ਦੱਸ ਦੇਈਏ ਕਿ ਇੰਨ੍ਹਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਤਿਹਾੜ ਜੇਲ੍ਹ ਭੇਜਿਆ ਗਿਆ ਤਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੋਇਆ ਸੀ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਦੀ ਸ਼ਾਮ 5.30 ਵਜੇ ਗੋਲੀਆ ਮਾਰ ਕਰ ਦਿੱਤਾ ਸੀ। ਉਸ ਤੋਂ ਲਾਰੈਂਸ ਬਿਸ਼ਨੋਈ ਗੁਰੱਪ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਪੰਜਾਬ ਪੁਲਿਸ ਲਾਰੈਸ਼ ਬਿਸਨੋਈ ਨੂੰ ਰਿਮਾਡ ਉੱਤੇ ਪੰਜਾਬ ਲੈ ਕੇ ਆਈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਪ੍ਰਿਆਵਰਤ ਫੌਜ਼ੀ, ਅੰਕਿਤ ਸੇਰਸਾ ਅਤੇ ਸਚਿਨ ਭਿਵਾਨੀ ਨੂੰ ਵੀ ਵਾਰੰਟ ਉੱਤੇ ਪੰਜਾਬ ਲੈ ਕੇ ਆਈ ਸੀ। ਇਹ ਵੀ ਪੜ੍ਹੋ:ਨਵੀਂ ਦਿੱਲੀ ਸਟੇਸ਼ਨ 'ਤੇ ਨੌਕਰੀ ਦੇ ਬਹਾਨੇ ਔਰਤ ਨਾਲ ਸਮੂਹਿਕ ਬਲਾਤਕਾਰ, ਚਾਰ ਰੇਲਵੇ ਕਰਮਚਾਰੀ ਗ੍ਰਿਫ਼ਤਾਰ -PTC News


Top News view more...

Latest News view more...

PTC NETWORK