ਫਿਰੌਤੀ ਲਈ ਮਿਲ ਰਹੀਆਂ ਫ਼ੋਨ ਕਾਲਾਂ ਤੋਂ ਦੁਖੀ ਹੋ ਦੁਕਾਨਦਾਰਾਂ ਨੇ ਬਜ਼ਾਰ ਬੰਦ ਕੀਤਾ
ਤਲਵੰਡੀ ਸਾਬੋ, 9 ਅਕਤੂਬਰ: ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਵਪਾਰੀਆਂ ਅਤੇ ਮਸ਼ਹੂਰ ਦੁਕਾਨਦਾਰਾਂ ਨੇ ਅੱਜ ਉਨ੍ਹਾਂ ਨੂੰ ਫਿਰੌਤੀ ਲਈ ਗੈਂਗਸਟਰਾਂ ਦੇ ਨਾਂ 'ਤੇ ਫ਼ੋਨ ਆਉਣ ਅਤੇ ਕਈਆਂ ਨੇ ਤਾਂ ਫਿਰੌਤੀ ਦੀ ਰਕਮ ਦੇਣ ਦੇ ਦਾਅਵੇ ਕਰਦਿਆਂ ਸਥਾਨਕ ਮਾਈਸਰ ਮੰਦਰ 'ਚ ਨਗਰ ਦੇ ਦੁਕਾਨਦਾਰਾਂ ਦਾ ਇਕੱਠ ਰੱਖਦਿਆਂ ਬਾਜ਼ਾਰ ਬੰਦ ਕਰ ਦਿੱਤਾ। ਦੁਕਾਨਦਾਰਾਂ ਨੇ ਇਕੱਤਰਤਾ ਉਪਰੰਤ ਸਮੂਹਿਕ ਰੂਪ 'ਚ ਥਾਣਾ ਤਲਵੰਡੀ ਸਾਬੋ ਪੁੱਜ ਕੇ ਥਾਣਾ ਮੁਖੀ ਅਤੇ ਡੀ.ਐੱਸ.ਪੀ ਤਲਵੰਡੀ ਸਾਬੋ ਨੂੰ ਸਮੁੱਚੇ ਘਟਨਾਕ੍ਰਮ ਤੋਂ ਜਾਣੂੰ ਕਰਵਾਇਆ। ਪੁਲਿਸ ਨੇ ਪੀੜਿਤਾਂ ਦੇ ਬਿਆਨਾਂ ਤੇ ਕਥਿਤ ਮੁਜਰਮਾਂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ।ਦੁਕਾਨਦਾਰਾਂ ਨੇ 10 ਅਕਤੂਬਰ ਨੂੰ ਵੀ ਬਾਜ਼ਾਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। -PTC News