ਮੈਕਸੀਕੋ 'ਚ ਗੋਲੀਬਾਰੀ, ਮੇਅਰ ਸਣੇ 18 ਲੋਕਾਂ ਦੀ ਮੌਤ
ਮੈਕਸੀਕੋ : ਅਮਰੀਕਾ ਵਿਚ ਜਨਤਕ ਥਾਵਾਂ ਉਤੇ ਗੋਲੀਬਾਰੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਵਾਰ ਅਮਰੀਕਾ ਦੇ ਮੈਕਸੀਕੋ ਸ਼ਹਿਰ ਵਿਚ ਗੋਲੀਬਾਰੀ ਦੌਰਾਨ 18 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ। ਕੁਝ ਲੋਕ ਜ਼ਖ਼ਮੀ ਵੀ ਹੋਏ ਹਨ। ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਲ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਸੰਗਠਿਤ ਅਪਰਾਧ ਨਾਲ ਜੁੜੇ ਬੰਦੂਕਧਾਰੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਘਟਨਾ ਮੈਕਸੀਕੋ ਦੇ ਦੱਖਣ-ਪੱਛਮ 'ਚ ਸਥਿਤ ਸੈਨ ਮਿਗੁਏਲ ਇਲਾਕੇ ਵਿਚ ਵਾਪਰੀ ਹੈ। ਸਿਟੀ ਹਾਲ ਤੇ ਉਸ ਦੇ ਨਾਲ ਲੱਗਦੇ ਇਕ ਘਰ ਉਤੇ ਗੋਲੀਬਾਰੀ ਹੋਈ। ਟੋਟੋਲਾਪਨ ਦਾ ਮੇਅਰ ਵੀ ਮਰਨ ਵਾਲਿਆਂ 'ਚ ਸ਼ਾਮਲ ਸੀ। ਘਟਨਾ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਸੂਚਨਾ ਮਿਲਣ ਉਤੇ ਪੁਲਿਸ ਨੇ ਮੌਕੇ ਉਪਰ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਮੁਤਾਬਕ ਇਹ ਕੋਈ ਅੱਤਵਾਦੀ ਹਮਲਾ ਨਹੀਂ ਸਗੋਂ ਸਥਾਨਕ ਅਪਰਾਧੀਆਂ ਦੀ ਕਾਰਵਾਈ ਹੈ।
ਕਾਬਿਲੇਗੌਰ ਹੈ ਕਿ ਅਮਰੀਕਾ 'ਚ ਬੰਦੂਕ ਸੱਭਿਆਚਾਰ ਕਾਰਨ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਮੈਕਸੀਕੋ 'ਚ ਵਾਪਰੀ ਇਸ ਘਟਨਾ ਨੂੰ ਹਾਲ ਦੇ ਸਮੇਂ 'ਚ ਸਭ ਤੋਂ ਵੱਡੀ ਘਟਨਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਇਕ ਕੰਧ 'ਤੇ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਘੱਟੋ-ਘੱਟ 30-35 ਨਿਸ਼ਾਨ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੂਜੀ ਤਸਵੀਰ 'ਚ ਪੁਲਿਸ ਦੀ ਗ੍ਰਿਫਤ 'ਚ ਆਏ ਮੁਲਜ਼ਮ ਨੂੰ ਦਿਖਾਇਆ ਗਿਆ ਹੈ। ਇਸ ਪੂਰੇ ਮਾਮਲੇ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਹਾਲਾਂਕਿ ਇਕ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। -PTC News ਇਹ ਵੀ ਪੜ੍ਹੋ : ਕੈਲੇਫੋਰਨੀਆਂ 'ਚੋਂ ਅਗ਼ਵਾ ਹੋਏ ਪੰਜਾਬੀ ਪਰਿਵਾਰ ਦੇ ਚਾਰੇ ਜੀਆਂ ਦੀਆਂ ਲਾਸ਼ਾਂ ਬਰਾਮਦ, ਇਕ ਮੁਲਜ਼ਮ ਕਾਬੂ#Mexico Firing- Gunmen open fire at San Miguel Totolapan City Hall in southwest #MexicoCity , killing at least 10 people, including mayor of San Miguel #Shooting #Mayor pic.twitter.com/1nByAaWhnT — Amit Shukla (@amitshuklazee) October 6, 2022