ਕੋਰੋਨਾ ਮਰੀਜ਼ ਦੀਆਂ ਅੰਤਿਮ ਰਸਮਾਂ ਦੀ ਸਮਾਪਤੀ ਉਪਰੰਤ ਵਰਤਿਆ ਅਜੀਬ ਭਾਣਾ, ਪਰਿਵਾਰ ਹੋ ਗਿਆ ਹੱਕਾ-ਬੱਕਾ
ਕੋਰੋਨਾ ਮਰੀਜ਼ ਦੀਆਂ ਅੰਤਿਮ ਰਸਮਾਂ ਦੀ ਸਮਾਪਤੀ ਉਪਰੰਤ ਵਰਤਿਆ ਅਜੀਬ ਭਾਣਾ, ਪਰਿਵਾਰ ਹੋ ਗਿਆ ਹੱਕਾ-ਬੱਕਾ : ਇਸ ਵਕਤ ਦੇਸ਼-ਵਿਦੇਸ਼ ਕੋਰੋਨਾ ਕਾਰਨ ਮੁਸ਼ਕਿਲਾਂ ਦਾ ਦੌਰ ਹੰਢਾ ਰਹੇ ਹਨ। ਕੋਰੋਨਾ ਨੇ ਜਿੱਥੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ , ਉੱਥੇ ਹੀ ਲੋਕਾਂ ਦੇ ਮਨਾਂ 'ਚ ਦਹਿਸ਼ਤ ਵੀ ਭਰੀ ਹੈ। ਅਜਿਹੇ 'ਚ ਕੁਝ ਸਥਾਨਾਂ 'ਤੇ ਅਜੀਬੋ-ਗ਼ਰੀਬ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਬਾਰੇ ਜਾਣ ਕੇ ਕੋਈ ਵੀ ਵਿਅਕਤੀ ਸ਼ਸ਼ੋਪੰਜ 'ਚ ਪੈ ਜਾਵੇਗਾ। ਐਸੀ ਹੀ ਘਟਨਾ ਪੱਛਮੀ-ਬੰਗਾਲ ਵਿਖੇ ਘਟੀ ਹੈ, ਜਿੱਥੇ ਕੋਰੋਨਾ ਮਰੀਜ਼ ਦੇ ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਤਾਂ ਜੀਵਤ ਹੈ।
[caption id="attachment_451663" align="aligncenter" width="300"] ਕੋਰੋਨਾ ਮਰੀਜ਼ ਦੀਆਂ ਅੰਤਿਮ ਰਸਮਾਂ ਦੀ ਸਮਾਪਤੀ ਉਪਰੰਤ ਵਰਤਿਆ ਅਜੀਬ ਭਾਣਾ, ਪਰਿਵਾਰ ਹੋ ਗਿਆ ਹੱਕਾ-ਬੱਕਾ[/caption]
ਮਾਮਲਾ ਪੱਛਮੀ ਬੰਗਾਲ ਦੇ ਜ਼ਿਲ੍ਹਾ ਉੱਤਰੀ 24 ਪਰਗਣਾ ਦਾ ਹੈ, ਜਿੱਥੇ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਕੋਰੋਨਾ ਮਰੀਜ਼ ਨੂੰ ਮ੍ਰਿਤਕ ਕਰਾਰ ਦਿੰਦਿਆਂ ਕਿਸੇ ਹੋਰ ਵਿਅਕਤੀ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਦੱਸ ਦੇਈਏ ਕਿ ਜਿਸ ਵਿਅਕਤੀ ਦੀ ਲਾਸ਼ ਸੌਂਪੀ ਗਈ, ਉਹ ਵੀ ਕੋਰੋਨਾ ਮਰੀਜ਼ ਸੀ।
ਦੱਸਣਯੋਗ ਹੈ ਕਿ ਦੁਖੀ ਪਰਿਵਾਰ ਨੇ ਲਾਸ਼ ਆਪਣੇ ਪਰਿਵਾਰਕ ਮੈਂਬਰ ਦੀ ਜਾਣ ਕੇ ਉਸ ਦੀਆਂ ਅੰਤਿਮ ਰਸਮਾਂ ਸੰਪੂਰਨ ਕਰ ਦਿੱਤੀਆਂ ਸਨ। ਅੰਤਿਮ ਸੰਸਕਾਰ ਉਪਰੰਤ ਜਦੋਂ ਪਰਿਵਾਰ ਬਾਕੀ ਰਸਮਾਂ ਨੂੰ ਮੁਕੰਮਲ ਕਰ ਰਿਹਾ ਸੀ ਤਾਂ ਉਸ ਵੇਲੇ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਘਰ ਫੋਨ ਕਰਕੇ ਹੈਰਾਨਕੁੰਨ ਜਾਣਕਾਰੀ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਇਹ ਦੱਸਿਆ ਕਿ ਕੋਰੋਨਾ ਦੀ ਗ੍ਰਿਫ਼ਤ 'ਚ ਆਇਆ ਉਨ੍ਹਾਂ ਦਾ ਮੈਂਬਰ ਬਿਲਕੁਲ ਦਰੁਸਤ ਹੈ ਅਤੇ ਹਸਪਤਾਲ 'ਚ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਿਸੇ ਹੋਰ ਵਿਅਕਤੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਹਸਪਤਾਲ ਪ੍ਰਸ਼ਾਸਨ ਦੀ ਗੱਲ ਸੁਣ ਕੇ ਪਰਿਵਾਰ ਹੱਕਾ-ਬੱਕਾ ਰਹਿ ਗਿਆ।
[caption id="attachment_451665" align="aligncenter" width="300"]
ਕੋਰੋਨਾ ਮਰੀਜ਼ ਦੀਆਂ ਅੰਤਿਮ ਰਸਮਾਂ ਦੀ ਸਮਾਪਤੀ ਉਪਰੰਤ ਵਰਤਿਆ ਅਜੀਬ ਭਾਣਾ, ਪਰਿਵਾਰ ਹੋ ਗਿਆ ਹੱਕਾ-ਬੱਕਾ[/caption]
ਗ਼ੌਰਤਲਬ ਹੈ ਕਿ 4 ਨਵੰਬਰ ਨੂੰ ਕੋਰੋਨਾ ਦੀ ਲਪੇਟ 'ਚ ਆਏ ਸ਼ਿਬਦਾਸ ਬੈਨਰਜੀ ਨੂੰ ਖਰਦਾ ਦੇ ਬਲਰਾਮਪੁਰ ਬਾਸੂ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ਵਾਲਿਆਂ ਵੱਲੋਂ 13 ਨਵੰਬਰ ਨੂੰ ਉਕਤ ਮਰੀਜ਼ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਿਸ ਉਪਰੰਤ ਪਰਿਵਾਰ ਵਾਲਿਆਂ ਨੇ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ। ਅੰਤਿਮ ਸੰਸਕਾਰ ਹੋਣ ਉਪਰੰਤ ਫਿਰ ਹਸਪਤਾਲ ਵੱਲੋਂ ਫੋਨ ਆਇਆ ਕਿ ਉਨ੍ਹਾਂ ਦਾ ਮਰੀਜ਼ ਸ਼ਿਬਦਾਸ ਬਿਲਕੁਲ ਠੀਕ ਹੈ।
ਅਧਿਕਾਰੀਆਂ ਅਨੁਸਾਰ ਜਿਸ ਵਿਅਕਤੀ ਦਾ ਅੰਤਿਮ ਸੰਸਕਾਰ ਹੋਇਆ, ਉਸਦਾ ਨਾਮ ਮੋਹਿਨੀ ਮੋਹਨ ਮੁਖਰਜੀ ਅਤੇ ਉਮਰ 75 ਸਾਲ ਸੀ। 4 ਨਵੰਬਰ ਨੂੰ ਉਸ ਨੂੰ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ। 7 ਨਵੰਬਰ ਨੂੰ ਉਸਨੂੰ ਬਾਰਾਸਾਤ ਦੇ covid Hospital ਰੈਫਰ ਕੀਤਾ ਗਿਆ ।
[caption id="attachment_451667" align="aligncenter" width="300"]
ਕੋਰੋਨਾ ਮਰੀਜ਼ ਦੀਆਂ ਅੰਤਿਮ ਰਸਮਾਂ ਦੀ ਸਮਾਪਤੀ ਉਪਰੰਤ ਵਰਤਿਆ ਅਜੀਬ ਭਾਣਾ, ਪਰਿਵਾਰ ਹੋ ਗਿਆ ਹੱਕਾ-ਬੱਕਾ[/caption]
ਦੱਸ ਦੇਈਏ ਕਿ ਦੋਵਾਂ ਮਰੀਜ਼ਾਂ ਦੇ ਉਪਨਾਮ ਇੱਕੋ ਜਿਹੇ ਲੱਗਣ ਕਾਰਨ ਗ਼ਲਤਫ਼ਹਿਮੀ ਹੋਈ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਕੁਤਾਹੀ ਵਰਤੀ ਗਈ। ਦੂਜੇ ਪਾਸੇ ਪਰਿਵਾਰ ਵੱਲੋਂ ਕੋਰੋਨਾ ਮਰੀਜ਼ ਦੀ ਸੂਰਤ ਦੇਖਣਾ ਕਾਫ਼ੀ ਮੁਸ਼ਕਲ ਸੀ, ਕਿਉਂਕਿ ਅਹਿਤਿਆਤ ਵਜੋਂ ਉਸਨੂੰ ਸੁਰੱਖਿਆ ਕਵਚ ਵਿੱਚ ਲਪੇਟਿਆ ਹੋਇਆ ਸੀ।
ਦੱਸ ਦੇਈਏ ਕਿ ਇਸ ਪੂਰੇ ਮਾਮਲੇ ਦੀ ਜਾਂਚ ਲਈ ਚਾਰ-ਮੈਂਬਰੀ ਕਮੇਟੀ ਬਣਾਈ ਗਈ ਹੈ, ਜਦਕਿ ਸਥਾਨਕ ਜ਼ਿਲ੍ਹਾ ਸਿਹਤ ਵਿਭਾਗ ਅਤੇ ਸਬੰਧਿਤ ਅਧਿਕਾਰੀਆਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।