Wed, Nov 13, 2024
Whatsapp

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ

Reported by:  PTC News Desk  Edited by:  Jasmeet Singh -- August 09th 2022 03:17 PM
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ

ਮੈਲਬੌਰਨ, 9 ਅਗਸਤ: 'ਰਾਵਲਪਿੰਡੀ ਐਕਸਪ੍ਰੈਸ' ਦੇ ਨਾਂਅ ਨਾਲ ਮਸ਼ਹੂਰ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਇਨ੍ਹੀਂ ਦਿਨੀਂ ਆਸਟ੍ਰੇਲੀਆ ਦੇ ਮੈਲਬੌਰਨ 'ਚ ਇਕ ਸਰਜੀਕਲ ਪ੍ਰਕਿਰਿਆ ਅਧੀਨ ਹਨ, ਜਿੱਥੇ ਉਨ੍ਹਾਂ ਦੇ ਗੋਡਿਆਂ ਦੀ ਸਰਜਰੀ ਚਲ ਰਹੀ ਹੈ। ਇੰਸਟਾਗ੍ਰਾਮ 'ਤੇ ਹਸਪਤਾਲ ਦੇ ਬਿਸਤਰੇ ਤੋਂ ਸ਼ੇਅਰ ਕੀਤੀ ਇੱਕ ਵੀਡੀਓ ਵਿੱਚ ਅਖਤਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਭਾਵੁਕ ਅਪੀਲ ਕੀਤੀ। ਸ਼ੋਏਬ ਨੇ ਕਿਹਾ ਕਿ ਉਹ ਇਸ ਸਮੇਂ ਬਹੁਤ ਦਰਦ ਵਿੱਚ ਨੇ ਅਤੇ ਉਨ੍ਹਾਂ ਦੀਆਂ ਦੁਆਵਾਂ ਮੰਗਦੇ ਹਨ। ਪਾਕਿਸਤਾਨੀ ਖਿਡਾਰੀ ਨੇ ਆਪਣੇ ਵੀਡੀਓ ਸੰਦੇਸ਼ 'ਚ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਇਹ ਉਸ ਦੀ ਆਖਰੀ ਸਰਜਰੀ ਹੋਵੇਗੀ। ਸਾਬਕਾ ਤੇਜ਼ ਗੇਂਦਬਾਜ਼ ਨੇ ਖੁਲਾਸਾ ਕੀਤਾ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਉਹ ਪਿਛਲੇ 11 ਸਾਲਾਂ ਤੋਂ ਦਰਦ ਨਾਲ ਝੂਝ ਰਹੇ ਨੇ ਅਤੇ ਇਹ ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਦਾ ਹੀ ਨਤੀਜਾ ਹੈ। ਅਖਤਰ ਨੇ ਵੀਡੀਓ ਵਿੱਚ ਕਿਹਾ “ਮੈਂ ਹੋਰ ਚਾਰ ਤੋਂ ਪੰਜ ਸਾਲ ਖੇਡ ਸਕਦਾ ਸੀ ਪਰ ਮੈਨੂੰ ਪਤਾ ਸੀ ਕਿ ਜੇ ਮੈਂ ਅਜਿਹਾ ਕੀਤਾ ਤਾਂ ਮੈਂ ਵ੍ਹੀਲਚੇਅਰ ਨਾਲ ਬੱਝ ਜਾਵਾਂਗਾ। ਇਹੀ ਕਾਰਨ ਹੈ ਕਿ ਮੈਂ ਕ੍ਰਿਕਟ ਤੋਂ ਸੰਨਿਆਸ ਲਿਆ।”

 
View this post on Instagram
 

A post shared by Shoaib Akhtar (@imshoaibakhtar)

ਸ਼ੋਏਬ ਅਖਤਰ ਨੇ ਅੱਗੇ ਕਿਹਾ ਕਿ ਉਸ ਦੇ ਕ੍ਰਿਕਟ ਕਰੀਅਰ ਦੌਰਾਨ ਉਸ ਦੀ ਤੇਜ਼ ਗੇਂਦਬਾਜ਼ੀ ਕਾਰਨ ਉਸ ਦੀਆਂ ਹੱਡੀਆਂ ਦੀ ਇਹ ਹਾਲਤ ਬਣੀ। ਕ੍ਰਿਕਟਰ ਨੇ ਅੱਗੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਅਤੇ ਉਸਨੇ ਇਹ ਸਭ ਆਪਣੇ ਦੇਸ਼ ਲਈ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ “ਜੇ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਇਸਨੂੰ ਦੁਬਾਰਾ ਕਰਾਂਗਾ।"
 
View this post on Instagram
 

A post shared by Shoaib Akhtar (@imshoaibakhtar)


ਕੰਮ ਦੇ ਮੋਰਚੇ 'ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਇੱਕ ਯੂਟਿਊਬ ਚੈਨਲ ਵੀ ਚਲਾਉਂਦੇ ਹਨ। ਉਹ ਹਾਲ ਹੀ ਵਿੱਚ ਆਪਣੇ ਚੈਨਲ 'ਤੇ ਲਾਈਵ ਹੋ ਵਿਰਾਟ ਕੋਹਲੀ ਦੇ ਹੱਕ 'ਚ ਨਿੱਤਰੇ ਸਨ ਤੇ ਕੋਹਲੀ ਦੇ ਆਲੋਚਕਾਂ ਨੂੰ ਯਾਦ ਦਿਵਾਇਆ ਕਿ ਭਾਰਤੀ ਖਿਡਾਰੀ ਨੇ 70 ਅੰਤਰਰਾਸ਼ਟਰੀ ਸੈਂਕੜੇ ਆਪਣੀ "ਮਾਸੀ ਦੇ ਵਿਹੜੇ" ਵਿੱਚ ਜਾਂ ਮੋਬਾਈਲ ਗੇਮ "ਕੈਂਡੀ ਕ੍ਰਸ਼" ਖੇਡਦੇ ਹੋਏ ਨਹੀਂ ਬਣਾਏ ਸਨ। -PTC News

Top News view more...

Latest News view more...

PTC NETWORK