ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ
ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਅੱਜ, ਵਰਕਰਾਂ 'ਚ ਭਾਰੀ ਉਤਸ਼ਾਹ,ਸ੍ਰੀ ਮੁਕਤਸਰ ਸਾਹਿਬ: ਸ੍ਰੋਮਣੀ ਅਕਾਲੀ ਦਲ ਵਲੋਂ ਮੇਲਾ ਮਾਘੀ ‘ਤੇ ਅੱਜ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ‘ਤੇ ਸਥਿਤ ਨਰਾਇਣਗੜ ਰਿਜੋਰਟ ਵਿਖੇ ਹੋਵੇਗੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਦਿੱਗਜ ਆਗੂ ਮੌਜੂਦ ਰਹਿਣਗੇ।
ਇਸ ਦੌਰਾਨ ਕਾਨਫਰੰਸ ਨੂੰ ਲੈ ਕੇ ਜਿਥੇ ਪਾਰਟੀ ਦੇ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਇਲਾਕੇ ਦੇ ਲੋਕ ਵੀ ਇਸ ਕਾਨਫਰੰਸ 'ਚ ਪਹੁੰਚ ਰਹੇ ਹਨ।
ਹੋਰ ਪੜ੍ਹੋ: ਸੁੱਖੀ ਰੰਧਾਵਾ ਖ਼ਿਲਾਫ ਬੇਅਦਬੀ ਦਾ ਕੇਸ ਦਰਜ ਕੀਤਾ ਜਾਵੇ: ਸ਼੍ਰੋਮਣੀ ਅਕਾਲੀ ਦਲ
ਤੁਹਾਨੂੰ ਦੱਸ ਦੇਈਏ ਕਿ ਕਾਨਫਰੰਸ ਰਾਹੀਂ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਹੀ ਜਨਤਾ ਦੇ ਮੁੱਦਿਆਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਮੀਂਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਕਾਨਫਰੰਸ ਦੀ ਜਗ੍ਹਾ ਬਦਲ ਦਿੱਤੀ ਹੈ, ਜੋ ਕਿ ਹੁਣ ਕਾਨਫਰੰਸ ਮਲੋਟ-ਮੁਕਤਸਰ ਰੋਡ ਸਥਿਤ ਨਾਰਾਇਣਗੜ੍ਹ ਪੈਲੇਸ 'ਚ ਹੋਵੇਗੀ।
ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:
-PTC News