ਹਰਿਮੰਦਰ ਸਾਹਿਬ 'ਚ ਪਹੁੰਚ ਕੇ ਸਕੁਨ 'ਚ ਦਿਖੀ ਸ਼ਹਿਨਾਜ਼ ਗਿੱਲ, ਤਸਵੀਰ ਵੇਖ ਪ੍ਰਸ਼ੰਸਕ ਹੋ ਰਹੇ ਖੁਸ਼
ਅੰਮ੍ਰਿਤਸਰ: ਸ਼ਹਿਨਾਜ਼ ਗਿੱਲ ਐਂਟਰਟੇਨਮੈਂਟ ਇੰਡਸਟਰੀ ਦਾ ਉਹ ਚਿਹਰਾ ਬਣ ਚੁੱਕੀ ਹੈ, ਜਿਨ੍ਹਾਂ ਬਾਰੇ ਜਿੰਨੀ ਗੱਲ ਕੀਤੀ ਜਾਵੇ ਘੱਟ ਹੈ। ਕੰਮ ਤੋਂ ਛੁੱਟੀ ਲੈ ਕੇ, ਸ਼ਹਿਨਾਜ਼ ਇਨ੍ਹੀਂ ਦਿਨੀਂ ਆਪਣੇ ਹੋਮਟਾਊਨ ਪੰਜਾਬ 'ਚ ਆਰਾਮ ਦੇ ਕੁਝ ਪਲ ਬਿਤਾ ਰਹੀ ਹੈ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਵੀ ਸ਼ਹਿਨਾਜ਼ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਾ ਕੁਝ ਅਪਡੇਟ ਕਰਦੀ ਰਹਿੰਦੀ ਹੈ। ਗੁਆਂਢੀਆਂ ਨਾਲ ਡਾਂਸ ਕਰਨ ਤੋਂ ਬਾਅਦ ਹੁਣ ਸ਼ਹਿਨਾਜ਼ ਨੇ ਪ੍ਰਸ਼ੰਸਕਾਂ ਲਈ ਇੱਕ ਨਵੀਂ ਪੋਸਟ ਅਪਡੇਟ ਕੀਤੀ ਹੈ। ਸ਼ਹਿਨਾਜ਼ ਨੇ ਅੱਜ ਸਵੇਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਹਰਿਮੰਦਰ ਸਾਹਿਬ 'ਚ ਸਮਾਂ ਬਿਤਾਉਂਦੇ ਹੋਏ ਸ਼ਹਿਨਾਜ਼ ਨੇ ਇਕ ਖਾਸ ਤਸਵੀਰ ਸ਼ੇਅਰ ਕੀਤੀ ਹੈ। ਸ਼ਹਿਨਾਜ਼ ਦੇ ਚਿਹਰੇ 'ਤੇ ਸ਼ਾਂਤੀ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਹਨ। ਸ਼ਹਿਨਾਜ਼ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਗਈ ਹੈ।
ਆਪਣੇ ਕਰੀਬੀ ਦੋਸਤ ਸਿਧਾਰਥ ਸ਼ੁਕਲਾ ਦੇ ਜਾਣ ਤੋਂ ਬਾਅਦ, ਸ਼ਹਿਨਾਜ਼ ਗਿੱਲ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ ਹੈ, ਉਹ ਸੱਚਮੁੱਚ ਹੀ ਤਾਰੀਫ-ਏ-ਯੋਗ ਹੈ। ਸ਼ਹਿਨਾਜ਼ ਨੇ ਹੁਣ ਸਿਧਾਰਥ ਦੀਆਂ ਯਾਦਾਂ ਨੂੰ ਲੈ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਉਸਨੇ ਆਪਣੇ ਆਪ ਨੂੰ ਕੰਮ ਵਿੱਚ ਵਿਅਸਤ ਰੱਖਣਾ ਸਿੱਖ ਲਿਆ ਹੈ। ਇਸੇ ਲਈ ਉਹ ਕੁਝ ਦਿਨਾਂ ਤੋਂ ਅੰਮ੍ਰਿਤਸਰ 'ਚ ਆਪਣੇ ਨਾਲ ਸਮਾਂ ਬਿਤਾ ਰਹੀ ਹੈ।
ਇਹ ਵੀ ਪੜ੍ਹੋ : ਖਿਲਰਿਆ ਬਿਸਤਰਾ, ਟੁੱਟਿਆ ਦਰਵਾਜ਼ਾ, ਦਿਲਜੀਤ ਦੋਸਾਂਝ ਨੇ ਆਪਣੇ ਘਰ ਦਾ ਕਰਵਾਇਆ ਅਨੋਖਾ ਦੌਰਾ ਆਪਣੇ ਵੱਖਰੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਹੁਣ ਮਨ ਦੀ ਸ਼ਾਂਤੀ ਲਈ ਹਰਿਮੰਦਰ ਸਾਹਿਬ ਪਹੁੰਚੀ ਹੈ। ਹਰਿਮੰਦਰ ਸਾਹਿਬ ਦੀ ਇੱਕ ਆਰਾਮਦਾਇਕ ਫੋਟੋ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ, 'ਵਾਹਿਗੁਰੂ ਜੀ'।View this post on Instagram