ਸ਼ੀਨਾ ਬੋਰਾ ਕਤਲ ਕੇਸ: ਬੰਬੇ ਹਾਈ ਕੋਰਟ ਨੇ ਇੰਦਰਾਣੀ ਮੁਖਰਜੀ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
Sheena Bora Murder Case: ਸ਼ੀਨਾ ਬੋਰਾ ਕਤਲ ਕੇਸ ਵਿਚ ਗ੍ਰਿਫ਼ਤਾਰ ਇੰਦਰਾਣੀ ਮੁਖਰਜੀ ਦੀ ਅੱਜ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਬੰਬੇ ਹਾਈ ਕੋਰਟ ਨੇ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ। ਵਕੀਲ ਸਨਾ ਖਾਨ ਨੇ ਦੱਸਿਆ ਕਿ ਉਹ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਕਰੇਗੀ। ਸਾਲ 2015 'ਚ ਗ੍ਰਿਫ਼ਤਾਰ ਇੰਦਰਾਣੀ ਮੁਖਰਜੀ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ।
ਦੱਸ ਦੇਈਏ ਕਿ ਇੰਦਰਾਣੀ ਮੁਖਰਜੀ ਪਹਿਲਾਂ ਹੀ ਮੈਡੀਕਲ ਅਤੇ ਹੋਰ ਆਧਾਰਾਂ 'ਤੇ ਜ਼ਮਾਨਤ ਦੀ ਮੰਗ ਕਰ ਚੁੱਕੀ ਹੈ ਪਰ ਹਰ ਵਾਰ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਇੰਦਰਾਣੀ ਮੁਖਰਜੀ ਅਤੇ ਪੀਟਰ ਮੁਖਰਜੀ ਸ਼ੀਨਾ ਬੋਰਾ ਕਤਲ ਕੇਸ ਵਿੱਚ ਦੋਸ਼ੀ ਹਨ ਅਤੇ 2015 ਤੋਂ ਜੇਲ੍ਹ ਵਿੱਚ ਹਨ। ਦੋਵਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਰੱਖਿਆ ਗਿਆ ਹੈ। ਫਿਲਹਾਲ ਸ਼ੀਨਾ ਬੋਰਾ ਕਤਲ ਕੇਸ 'ਚ ਦੋਵਾਂ ਖਿਲਾਫ ਸੁਣਵਾਈ ਚੱਲ ਰਹੀ ਹੈ। ਇਸ ਦੌਰਾਨ ਇੰਦਰਾਣੀ ਮੁਖਰਜੀ ਅਤੇ ਪੀਟਰ ਮੁਖਰਜੀ ਦਾ ਤਲਾਕ ਹੋ ਗਿਆ। ਮੁੰਬਈ ਦੀ ਫੈਮਿਲੀ ਕੋਰਟ ਨੇ ਇੰਦਰਾਣੀ ਮੁਖਰਜੀ ਅਤੇ ਪੀਟਰ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੋਵਾਂ ਦਾ ਆਪਸੀ ਸਹਿਮਤੀ ਨਾਲ ਤਲਾਕ ਹੋਇਆ ਹੈ। ਜਨਵਰੀ 2017 ਵਿੱਚ, ਇੰਦਰਾਣੀ ਮੁਖਰਜੀ ਨੇ ਪੀਟਰ ਮੁਖਰਜੀ ਤੋਂ ਤਲਾਕ ਦਾ ਐਲਾਨ ਕੀਤਾ। -PTC NewsSheena Bora murder case | Accused Indrani Mukherjea's (in file photo) bail plea rejected by the High Court#Mumbai pic.twitter.com/u89Bq6vukO — ANI (@ANI) November 16, 2021