Sat, Jan 11, 2025
Whatsapp

ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ View in English

Reported by:  PTC News Desk  Edited by:  Ravinder Singh -- June 13th 2022 10:51 AM
ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

ਮੁੰਬਈ : ਪੁਲਿਸ ਨੇ ਬਾਲੀਵੁੱਡ ਵਿੱਚ ਮੁੜ ਡਰੱਗਜ਼ ਨੂੰ ਲੈ ਕੇ ਸ਼ਿਕੰਜਾ ਕੱਸ ਦਿੱਤਾ ਹੈ। ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਬੈਂਗਲੁਰੂ 'ਚ ਹਿਰਾਸਤ 'ਚ ਲੈ ਲਿਆ ਹੈ। ਸਿਧਾਂਤ ਉਤੇ ਡਰੱਗ ਲੈਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਜਿੱਥੋਂ ਸਿਧਾਂਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਬੈਂਗਲੁਰੂ ਪੁਲਿਸ ਨੇ ਐਤਵਾਰ ਰਾਤ ਨੂੰ ਇੱਕ ਪੰਜ ਤਾਰਾ ਹੋਟਲ ਵਿੱਚ ਛਾਪਾ ਮਾਰਿਆ ਸੀ। ਜਿੱਥੇ ਹਾਈ ਪ੍ਰੋਫਾਈਲ ਡਰੱਗਜ਼ ਪਾਰਟੀ ਹੋ ਰਹੀ ਸੀ। ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆਇਸ ਪਾਰਟੀ 'ਚ 35 ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 6 ਲੋਕਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ। ਸਿਧਾਂਤ ਵੀ ਛੇ ਲੋਕਾਂ ਸ਼ਾਮਲ ਸਨ। ਡਾਕਟਰ ਭੀਮਾਸ਼ੰਕਰ ਐਸ ਗੁਲੇਦ, ਡੀਐਸਪੀ, ਬੈਂਗਲੁਰੂ ਸਿਟੀ, ਈਸਟ ਡਿਵੀਜ਼ਨ ਨੇ ਕਿਹਾ ਹੈ ਕਿ ਸਿਧਾਂਤ ਕਪੂਰ ਦਾ ਡਰੱਗ ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਸ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆਉਲਸੂਰ ਪੁਲਿਸ ਨੇ ਰਾਤ 12 ਵਜੇ ਹੋਟਲ 'ਤੇ ਛਾਪਾ ਮਾਰਿਆ। ਛਾਪੇਮਾਰੀ ਵਿੱਚ 50 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਨੂੰ ਗ੍ਰਿਫ਼ਤਾਰ ਕਰ ਕੇ ਮੈਡੀਕਲ ਟੈਸਟ ਲਈ ਭੇਜਿਆ ਗਿਆ।ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗਜ਼ ਮਾਮਲੇ 'ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਵਿੱਚ ਸ਼ਕਤੀ ਕਪੂਰ ਦੀ ਬੇਟੀ ਸ਼ਰਧਾ ਕਪੂਰ ਵੀ ਹੈ। ਇਸ ਮਾਮਲੇ 'ਚ NCB ਨੇ ਸ਼ਰਧਾ ਕਪੂਰ ਤੋਂ ਵੀ ਪੁੱਛਗਿੱਛ ਕੀਤੀ ਸੀ ਸਿਧਾਂਤ ਕਪੂਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ 'ਚ ਸਫਲ ਨਹੀਂ ਹੋ ਸਕੇ ਹਨ। ਸ਼ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲਿਸ ਨੇ ਹਿਰਾਸਤ 'ਚ ਲਿਆਉਨ੍ਹਾਂ ਨੇ ਕਈ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਕੰਮ ਕੀਤਾ ਹੈ। ਸਿਧਾਂਤ ਨੇ ਆਪਣੀ ਭੈਣ ਸ਼ਰਧਾ ਨਾਲ ਵੀ ਇਸ ਫਿਲਮ 'ਚ ਕੰਮ ਕੀਤਾ ਹੈ ਪਰ ਉਹ ਫਿਲਮ ਵੀ ਫਲਾਪ ਸਾਬਤ ਹੋਈ। ਹਾਲ ਹੀ 'ਚ ਸਿਧਾਂਤ ਅਮਿਤਾਭ ਬੱਚਨ ਅਤੇ ਇਮਰਾਨ ਹਾਸ਼ਮੀ ਨਾਲ ਫਿਲਮ 'ਚਿਹਰੇ' 'ਚ ਨਜ਼ਰ ਆਏ ਸਨ ਪਰ ਉਨ੍ਹਾਂ ਦੀ ਇਹ ਫਿਲਮ ਵੀ ਬਾਕਸ ਆਫਿਸ ਉਤੇ ਫਲਾਪ ਸਾਬਤ ਹੋਈ ਸੀ। ਇਹ ਵੀ ਪੜ੍ਹੋ : ਯੋਗਾ ਨਾਲ ਸਰੀਰ ਹਮੇਸ਼ਾ ਤੰਦੁਰਸਤ ਰਹਿੰਦਾ : ਡਾ.ਸੁਭਾਸ਼ ਸਰਕਾਰ


Top News view more...

Latest News view more...

PTC NETWORK